ਅੱਜ ਦ ਰਾਜਪੁਰਾ ਪ੍ਰੈੱਸ ਕਲੱਬ ਦੀ ਇਥੋਂ ਦੇ ਨਿੱਜੀ ਹੋਟਲ ਵਿੱਚ ਦ ਰਾਜਪੁਰਾ ਪ੍ਰੈੱਸ ਕਲੱਬ ਦੇ 2024-25 ਦੇ ਨਵੇਂ ਪ੍ਰਧਾਨ ਬਣਾਉਣ ਸਬੰਧੀ ਮੀਟਿੰਗ ਹੋਈ।ਜਿਸ ਵਿਚ ਸਰਬਸੰਮਤੀ ਨਾਲ ਵਿਜੈ ਵੋਹਰਾ ਨੂੰ ਸਾਲ 2024-25 ਦਾ ਨਵਾਂ ਪ੍ਰਧਾਨ ਚੁਣਿਆ ਗਿਆ।ਅਤੇ ਉਨ੍ਹਾਂ ਨੂੰ ਆਪਣੀ ਕਾਰਜ ਕਾਰਣੀ ਬਣਾਉਣ ਦੇ ਅਧਿਕਾਰ ਦਿੱਤੇ ਗਏ।ਇਸ ਮੌਕੇ ਤੇ ਦ ਰਾਜਪੁਰਾ ਪ੍ਰੈੱਸ ਕਲੱਬ ਦੇ ਸਾਰੇ ਮੈਂਬਰਾਂ ਨੇ ਨਵੇਂ ਬਣੇ ਪ੍ਰਧਾਨ ਵਿਜੇ ਵੋਹਰਾ ਨੂੰ ਮੁਬਾਰਕ ਬਾਦ ਦਿੰਦੇ ਹੋਏ ਫੁੱਲਾਂ ਦੇ ਹਾਰ ਪਾ ਕੇ ਸਨਮਾਨਿਤ ਕੀਤਾ।ਇਸ ਦੌਰਾਨ ਪ੍ਰਧਾਨ ਵਿਜੈ ਵੋਹਰਾ ਨੇ ਇਹ ਜ਼ਿੰਮੇਦਾਰੀ ਦੇਣ ਲਈ ਸਾਰੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪੱਤਰਕਾਰਾਂ ਦੇ ਭਲੇ ਲਈ ਤਨਦੇਹੀ ਨਾਲ ਕੰਮ ਕਰਨਗੇ।ਇਸ ਮੌਕੇ ਤੇ ਪ੍ਰਧਾਨ ਵਿਜੈ ਵੋਹਰਾ ਨੇ ਆਪਣੀ ਕਾਰਜ ਕਾਰਣੀ ਬਣਾਉਂਦੇ ਹੋਏ ਪੈਟਰਨ ਅਰਜੁਨ ਢੀਂਗਰਾ, ਚੇਅਰਮੈਨ ਦੀਪਕ ਅਰੋੜਾ, ਸੀਨੀਅਰ ਵਾਇਸ ਚੇਅਰਮੈਨ ਗੁਰਮੀਤ ਸਿੰਘ ਬੇਦੀ, ਵਾਈਸ ਚੇਅਰਮੈਨ ਲਲਿਤ ਕੁਮਾਰ,ਜਨਰਲ ਸਕੱਤਰ ਹਿਮਾਂਸ਼ੂ ਹੈਰੀ, ਚੀਫ਼ ਐਡਵਾਈਜਰ ਡੀ ਐਸ ਕੱਕੜ, ਕੈਸ਼ੀਅਰ ਰਵਦੀਪ ਸੂਰੀ, ਐਗ਼ਜੀਕਿਉਟਿਵ ਮੈਂਬਰ ਸੁਦਰਸ਼ਨ ਢੀਂਗਰਾ ਅਤੇ ਲੀਗਲ ਐਡਵਾਈਜਰ ਐਡ. ਬਿਕਰਮ ਜੀਤ ਪਾਸੀ ਨੂੰ ਲਗਾਇਆ।

Posted in
Punjab
ਦ ਰਾਜਪੁਰਾ ਪ੍ਰੈਸ ਕਲੱਬ ਦੇ ਨਵੇਂ ਪ੍ਰਧਾਨ ਬਣਾਉਣ ਸਬੰਧੀ ਹੋਈ ਮੀਟਿੰਗ
You May Also Like
More From Author

ਕਾਂਗਰਸ ਦੇ ਛੇ ਸਣੇ ਹਿਮਾਚਲ ਪ੍ਰਦੇਸ਼ ਦੇ ਨੌਂ ਸਾਬਕਾ ਵਿਧਾਇਕ ਭਾਜਪਾ ਵਿੱਚ ਹੋਏ ਸ਼ਾਮਲ
