ਬੀਜੇਪੀ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ

ਬੀਜੇਪੀ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ, 67 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਬੀਤੀ ਸ਼ਾਮ ਜਾਰੀ ਸੂਚੀ ਅਨੁਸਾਰ ਮੁੱਖ ਮੰਤਰੀ ਨਾਇਬ ਸਿੰਘ ਸੈਣੀ Ladwa ਸੀਟ ਤੋਂ, ਸਪੀਕਰ ਗਿਆਨ ਚੰਦ ਗੁਪਤਾ ਪੰਚਕੂਲਾ ਤੋਂ ਅਤੇ ਸਾਬਕਾ ਮੰਤਰੀ ਅਨਿਲ ਵਿੱਜ ਅੰਬਾਲਾ ਕੈਂਟ ਸੀਟ ਤੋਂ ਚੋਣ ਲੜਨਗੇ। ਇਸ ਤੋਂ ਇਲਾਵਾ ਅਸੀਮ ਗੋਇਲ ਅੰਬਾਲਾ CITY ਤੋਂ, Kanwar Pal Gurjar ਜਗਾਧਰੀ ਤੋਂ ਅਤੇ Ghanshyam Das Arora ਯਮੁਨਾਨਗਰ ਤੋਂ ਚੋਣ ਲੜਨਗੇ।

ਬੀਜੇਪੀ ਨੇ Safidon ਤੋਂ ਰਾਮ ਕੁਮਾਰ ਗੌਤਮ, Tohana ਤੋਂ Devender Singh Babli ਅਤੇ Narnaund ਤੋਂ ਕੈਪਟਨ Abhimanyu ਨੂੰ ਉਮੀਦਵਾਰ ਬਣਾਇਆ ਹੈ। ਪਾਰਟੀ ਨੇ Tosham ਤੋਂ ਸ਼੍ਰੀਮਤੀ ਸ਼ਰੂਤੀ ਚੌਧਰੀ ਨੂੰ ਵੀ ਟਿਕਟ ਦਿੱਤੀ ਹੈ, ਜੋ ਹਾਲ ਹੀ ਵਿੱਚ ਕਾਂਗਰਸ ਛੱਡ ਕੇ ਬੀਜੇਪੀ ਵਿੱਚ ਸ਼ਾਮਲ ਹੋਏ ਨੇ। Ratia ਤੋਂ ਬੀਜੇਪੀ ਦੇ ਸਾਬਕਾ ਸੰਸਦ ਮੈਂਬਰ ਸੁਨੀਤਾ ਦੁੱਗਲ ਨੂੰ ਵੀ ਟਿਕਟ ਦਿੱਤੀ ਗਈ ਹੈ।

ਪਾਰਟੀ ਨੇ ਇਸ ਸੂਚੀ ਵਿੱਚ ਅੱਠ ਔਰਤ ਉਮੀਦਵਾਰਾਂ ਨੂੰ ਨਾਮਜ਼ਦ ਕੀਤਾ ਹੈ।

More From Author

ਪੰਜਾਬ ਵਿਧਾਨ ਸਭਾ ਨੇ ਇਤਿਹਾਸਕ ਬਿੱਲ ‘ਪੰਜਾਬ ਅਪਾਰਟਮੈਂਟ ਐਂਡ ਪ੍ਰਾਪਰਟੀ ਰੈਗੂਲੇਸ਼ਨ (ਸੋਧ) ਐਕਟ-2024’ ਨੂੰ ਸਰਬਸੰਮਤੀ ਨਾਲ ਕੀਤਾ ਪਾਸ

ਹਰਿਆਣਾ ਵਿਧਾਨ ਸਭਾ ਚੋਣਾਂ ਲਈ ਨੋਟੀਫਿਕੇਸ਼ਨ ਅੱਜ ਕੀਤਾ ਜਾਵੇਗਾ ਜਾਰੀ

Leave a Reply

Your email address will not be published. Required fields are marked *