ਪ੍ਰਕਾਸ਼ ਸਿੰਘ ਬਾਦਲ ਦੇ ਜਨਮ ਦਿਨ ਤੇ ਅਕਾਲੀ ਆਗੂਆਂ ਨੇ ਗੁਰੂ ਸਾਹਿਬ ਦਾ ਅਸ਼ੀਰਵਾਦ ਲੈ ਕੇ ਲੋਕ ਸੇਵਾ ਦਾ ਲਿਆ ਪ੍ਰਣ

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜਨਮ ਦਿਨ ਮੌਕੇ ਗੁਰਦੁਆਰਾ ਸਿੰਘ ਸਭਾ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ। ਇਸ ਪਹਿਲਕਦਮੀ ਦੀ ਪ੍ਰਧਾਨਗੀ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਰਾਜਪੁਰਾ ਦੇ ਇੰਚਾਰਜ ਚਰਨਜੀਤ ਸਿੰਘ ਬਰਾੜ ਨੇ ਕੀਤੀ। ਖੂਨਦਾਨ ਮੁਹਿੰਮ ਵਿੱਚ ਵੱਡੀ ਗਿਣਤੀ ਵਿੱਚ ਅਕਾਲੀ ਵਰਕਰਾਂ ਅਤੇ ਆਗੂਆਂ ਨੇ ਸ਼ਮੂਲੀਅਤ ਕੀਤੀ ਅਤੇ ਚਰਨਜੀਤ ਸਿੰਘ ਬਰਾੜ ਨੇ ਵੀ ਆਪਣਾ ਖੂਨਦਾਨ ਕੀਤਾ। ਇਸ ਮੌਕੇ ਉਨ੍ਹਾਂ ਦੱਸਿਆ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜਦੋਂ ਤੱਕ ਰਹੇ ਉਦੋਂ ਤੱਕ ਇੱਕ ਨਿਵੇਕਲੀ ਛਾਪ ਛੱਡ ਕੇ ਗਏ। ਲੋਕਾ ਦੇ ਵਿਚ ਵਿਚਰੇ ਅਤੇ ਲੋਕਾਂ ਦੀ ਸੇਵਾ ਕੀਤੀ। ਇਸ ਲਈ ਸ਼੍ਰੋਮਣੀ ਅਕਾਲੀ ਦਲ ਨੇ ਇਹ ਫੈਸਲਾ ਲਿਆ ਸੀ ਕਿ ਉਨ੍ਹਾਂ ਦੇ ਜਨਮ ਦਿਨ ’ਤੇ ਸਾਰੇ ਹਲਕਿਆਂ ਵਿਚ ਖੂਨਦਾਨ ਕੈਂਪ ਲਗਾ ਲੋਕ ਸੇਵਾ ਕੀਤੀ ਜਾਵੇ। ਇਸੀ ਫੈਸਲੇ ਦੇ ਤਹਿਤ ਹੀ ਅੱਜ ਰਾਜਪੁਰਾ ਵਿਖੇ ਹੀ ਸੁਖਮਨੀ ਸਾਹਿਬ ਦੇ ਪਾਠ ਕਰਵਾ ਕੇ ਗੁਰੂ ਸਾਹਿਬ ਦਾ ਆਸੀਰਵਾਦ ਲੈ ਕੇ ਲੋਕਾਂ ਦੀ ਸੇਵਾ ਦਾ ਪ੍ਰਣ ਵੀ ਲਿਆ ਗਿਆ ਉਨ੍ਹਾਂ ਦੱਸਿਆ ਕਿ ਅਕਾਲੀ ਦਲ ਅੱਜ ਦਾ ਦਿਨ ਸਦਭਾਵਨਾ ਦਿਵਸ ਦੇ ਤੌਰ ’ਤੇ ਮਨਾ ਰਿਹਾ ਹੈ। ਚਰਨਜੀਤ ਸਿੰਘ ਬਰਾੜ ਨੇ ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਅਬਰਿੰਦਰ ਸਿੰਘ ਕੰਗ ਦਾ ਧੰਨਵਾਦ ਵੀ ਕੀਤਾ ਜਿਨ੍ਹਾਂ ਨੇ ਕੈਂਪ ਨੂੰ ਸਫਲ ਬਣਾਉਣ ਵਿਚ ਅਹਿਮ ਯੋਗਦਾਨ ਪਾਇਆ। ਉਨ੍ਹਾਂ ਪ੍ਰਧਾਨ ਕੰਗ ਦੇ ਨਾਲ ਨਾਲ ਅਕਾਲੀ ਦਲ ਦੇ ਸਮੁੱਚੇ ਆਗੂਆਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਕੈਂਪ ਵਿਚ ਵਧ ਚੜ ਕੇ ਲਿਆ। ਇਸ ਮੌਕੇ ਅਬਰਿੰਦਰ ਸਿੰਘ ਕੰਗ, ਰਣਜੀਤ ਸਿੰਘ ਰਾਣਾ,ਜੈਲਦਾਰ ਸਿੰਘ ਜਸਵਿੰਦਰ ਸਿੰਘ ਸਾਮਦੂ ਅਰਵਿੰਦਰ ਸਿੰਘ ਰਾਜੂ, ਸਿਮਰਨਜੀਤ ਸਿੰਘ ਬਿੱਲਾ, ਹਰਪਾਲ ਸਿੰਘ ਸਰਾਉ, ਕਰਨੈਲ ਸਿੰਘ ਹਰਿਆਉ, ਜਸਵੀਰ ਸਿੰਘ ਜੱਸੀ, ਜਥੇਦਾਰ ਧਰਮ ਸਿੰਘ ਭੱਪਲ, ਜਥੇਦਾਰ ਪਰਮਜੀਤ ਸਿੰਘ, ਲਾਭ ਸਿੰਘ ਬਨੂੰੜ, ਸਤਵਿੰਦਰ ਸਿੰਘ ਮਿਰਜਾਪੁਰ, ਅਸ਼ੋਕ ਕੁਮਾਰ ਖੇੜਾ ਗੱਜੂ, ਸੁਸੀਲ ਉਤਰੇਜਾ, ਐਡਵੋਕੇਟ ਸੁਬੇਗ ਸਿੰਘ, ਐਡਵੋਕੇਟ ਅਮਨਦੀਪ ਸਿੰਘ ਸੰਧੂ, ਰਘਬੀਰ ਸਿੰਘ ਨੰਬਰਦਾਰ, ਕੁਲਵਿੰਦਰ ਸਿੰਘ ਬੀਟਾ, ਪ੍ਰਿਤਪਾਲ ਸਿੰਘ ਗਰੇਵਾਲ, ਜਸਵੰਤ ਸਿੰਘ ਹੁਲਕਾਂ, ਵਿਕਰਮ ਗੁੰਰਨਾਂ ਜਸਪਾਲ ਸਿੰਘ ਸੰਕਰਪੁਰ ਆਦਿ ਵੀ ਹਾਜ਼ਰ ਸਨ।
ਫੋਟੋ

ਹਲਕਾ ਰਾਜਪੁਰਾ ਦੇ ਇੰਚਾਰਜ ਚਰਨਜੀਤ ਸਿੰਘ ਬਰਾੜ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜਨਮ ਦਿਨ ਮੌਕੇ ਉਨ੍ਹਾਂ ਦੇ ਸਨਮਾਨ ਵਿੱਚ ਲਗਾਏ ਗਏ ਕੈਂਪ ਵਿੱਚ ਖ਼ੂਨਦਾਨ ਕਰਦੇ ਹੋਏ।

More From Author

ਐਨ. ਸੀ.ਸੀ. ਵਿਭਾਗ ਨੇ ਪਟੇਲ ਕਾਲਜ ਵਿੱਖੇ ਹਥਿਆਰਬੰਦ ਝੰਡਾ ਦਿਵਸ ਮਨਾਇਆ

ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਐਂਟੀ ਡਰੱਗ ਸਾਈਕਲ ਰੇਸ

Leave a Reply

Your email address will not be published. Required fields are marked *