ਐਨਫੋਰਸਮੈਂਟ ਡਾਇਰੈਕਟੋਰੇਟ ਈਡੀ ਨੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਅਤੇ ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਨੂੰ ਰੇਲਵੇ ਵਿੱਚ ਨੌਕਰੀ ਬਦਲੇ ਹਵਾਲਾ ਲੈਣ ਦੇਣ ਮਾਮਲੇ ਦੀ ਜਾਂਚ ਲਈ ਪੁੱਛਗਿੱਛ ਵਾਸਤੇ ਤਲਬ ਕੀਤਾ ਏ । ਉਹਨਾ ਨੂੰ ਇਸ ਮਹੀਨੇ ਦੀ 27 ਤਰੀਕ ਨੂੰ ਪੈਸੇ ਦੇ ਹਵਾਲਾ ਲੈਣ ਦੇਣ ਨੂੰ ਰੋਕਣ ਬਾਰੇ ਕਾਨੂੰਨ ਤਹਿਤ ਆਪਣੇ ਬਿਆਨ ਦਰਜ ਕਰਨ ਲਈ ਜਾਂਚ ਏਜੰਸੀ ਦੇ ਦਿੱਲੀ ਦਫ਼ਤਰ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਹੈ । ਉਧਰ ਲਾਲੂ ਪ੍ਰਸਾਦ ਦੇ ਪੁੱਤਰ ਅਤੇ ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਨੂੰ ਭਲਕੇ ਦਿੱਲੀ ਸਥਿਤ ਜਾਂਚ ਏਜੰਸੀ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਈਡੀ ਨੇ ਇਸ ਸਾਲ ਅਪ੍ਰੈਲ ‘ਚ ਇਸ ਮਾਮਲੇ ‘ਚ ਤੇਜਸਵੀ ਤੋਂ ਪੁੱਛਗਿੱਛ ਕੀਤੀ ਸੀ, ਪਰ ਇਹ ਪਹਿਲੀ ਵਾਰ ਹੈ ਜਦੋਂ ਈਡੀ ਨੇ ਲਾਲੂ ਪ੍ਰਸਾਦ ਯਾਦਵ ਨੂੰ ਸੰਮਨ ਭੇਜਿਆ ਹੈ।