Chief Editor : D.S. Kakar, Abhi Kakkar

Google search engine
HomeNationalਸਾਹਿਤ ਅਕਾਦਮੀ ਨੇ 24 ਭਾਸ਼ਾਵਾਂ ਵਿੱਚ 2023 ਲਈ ਪੁਰਸਕਾਰ ਦਾ ਕੀਤਾ ਐਲਾਨ

ਸਾਹਿਤ ਅਕਾਦਮੀ ਨੇ 24 ਭਾਸ਼ਾਵਾਂ ਵਿੱਚ 2023 ਲਈ ਪੁਰਸਕਾਰ ਦਾ ਕੀਤਾ ਐਲਾਨ

ਸਾਹਿਤ ਅਕਾਦਮੀ ਨੇ 24 ਭਾਸ਼ਾਵਾਂ ਵਿੱਚ 2023 ਲਈ ਸਾਹਿਤ ਅਕਾਦਮੀ ਦੇ ਸਾਲਾਨਾ ਪੁਰਸਕਾਰਾਂ ਦਾ ਐਲਾਨ ਕੀਤਾ ਏ । ਇਸ ਸਾਲ 9 ਕਾਵਿ ਸੰਗ੍ਰਹਿ, 6 ਨਾਵਲ, 5 ਕਹਾਣੀ ਸੰਗ੍ਰਹਿ, 3 ਨਿਬੰਧ ਅਤੇ ਇੱਕ ਸਾਹਿਤਕ ਅਧਿਐਨ ਨੂੰ ਸਾਹਿਤ ਅਕਾਦਮੀ ਪੁਰਸਕਾਰ ਦਿੱਤਾ ਜਾਵੇਗਾ । ਲੁਧਿਆਣਾ ਦੇ ਵਸਨੀਕ ਉਘੇ ਲੇਖਕ ਸਵਰਨਜੀਤ ਸਵੀ ਦੀ ਪੁਸਤਕ ‘ਮਨ ਦੀ ਚਿੱਪ’ ਨੂੰ ਸਾਲ 2023 ਦਾ ਸਾਹਿਤ ਅਕਾਦਮੀ ਪੁਰਸਕਾਰ ਦਿੱਤਾ ਗਿਆ ਏ । ਅੰਗਰੇਜ਼ੀ ਅਤੇ ਫਾਈਨ ਆਰਟਸ ਵਿਚ ਪੋਸਟ ਗ੍ਰੈਜਏਟ ਸਵਰਨਜੀਤ ਸਵੀ ਬਹੁਪੱਖੀ ਸ਼ਖ਼ਸੀਅਤ ਨੇ।

ਉਹ ਕਵੀ, ਚਿੱਤਰਕਾਰ, ਮੂਰਤੀਕਾਰ, ਫੋਟੋਗ੍ਰਾਫਰ ਅਤੇ ਪ੍ਰਕਾਸ਼ਕ ਨੇ । ਉਨ੍ਹਾਂ ਦੀਆਂ 16 ਕਾਵਿ-ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਨੇ ਅਤੇ ਕਈ ਭਾਸ਼ਾਵਾਂ ‘ਚ ਅਨੁਵਾਦਾਂ ਦੇ ਨਾਲ ਆਲੋਚਨਾਤਮਕ ਪ੍ਰਸ਼ੰਸਕਾਂ ਦੀ ਨਜ਼ਰਾਂ ਵਿਚ ਉੱਤਮ ਲੇਖਕ ਵਜੋਂ ਸਥਾਪਤ ਨੇ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments