ਅੰਮ੍ਰਿਤਸਰ, 01 ਨਵੰਬਰ 2023 – ਗੁਜਰਾਤ ਦੇ ਸਮੁੰਦਰ ’ਚ ਮੱਛੀਆਂ ਫੜਦੇ ਹੋਏ ਪਾਕਿਸਤਾਨ ਦੀ ਹੱਦ ’ਚ ਪੁੱਜੇ ਮਛੇਰੇ ਭੂਪਤ (52) ਦੀ 16 ਦਿਨ ਪਹਿਲਾ ਪਾਕਿਸਤਾਨ ਜੇਲ੍ਹ ’ਚ ਮੌਤ ਹੋ ਗਈ ਸੀ। ਉਸਦੀ ਲਾਸ਼ ਮੰਗਲਵਾਰ ਨੂੰ ਅਟਾਰੀ ਸੀਮਾ ’ਤੇ ਭੇਜਿਆ ਗਿਆ। ਪਾਕਿਸਤਾਨ ਰੇਂਜਰਾਂ ਨੇ ਲਾਸ਼ ਨੂੰ ਬੀਐੱਸਐੱਫ ਦੇ ਹਵਾਲੇ ਕੀਤਾ। ਜਿਥੋ ਲਾਸ਼ ਨੂੰ ਐਂਬੂਲੈਂਸ ਦੀ ਮਦਦ ਨਾਲ ਅੰਮ੍ਰਿਤਸਰ ਸਿਵਲ ਹਸਪਤਾਲ ਲਿਆਂਦਾ ਗਿਆ ਤੇ ਮੋਰਚੀ ’ਚ ਰਖਵਾਇਆ ਗਿਆ ਹੈ। ਲਾਸ਼ ਨੂੰ ਜਹਾਜ਼ ਰਾਹੀ ਗੁਜਰਾਤ ਲਿਜਾਇਆ ਜਾਵੇਗਾ। ਗੁਜਰਾਤ ਦੇ ਮੱਛੀ ਪਾਲਣ ਵਿਭਾਗ ਦੀ ਟੀਮ ਬੱਧਵਾਰ ਨੂੰ ਅੰਮ੍ਰਿਤਸਰ ਪੁੱਜੇਗੀ। ਭੂਪਤ ਗੁਜਰਾਤ ਦੇ ਸੋਮਨਾਥ ਦਾ ਰਹਿਣ ਵਾਲਾ ਸੀ। ਉਹ ਮੁੱਛੀ ਫੜਨ ਦੌਰਾਨ ਸਮੁੰਦਰੀ ਸੀਮਾ ਰਾਹੀ ਗਲਤੀ ਨਾਲ ਪਾਕਿਸਤਾਨ ਚਲਾ ਗਿਆ, ਜਿਥੇ ਪਾਕਿਸਤਾਨੀ ਰੇਂਜਰਾਂ ਨੇ ਉਸ ਨੂੰ ਫੜ ਲਿਆ ਤੇ ਅਦਾਲਤ ’ਚ ਪੇਸ਼ ਕੀਤਾ। ਅਦਾਲਤ ਵੱਲੋਂ ਉਸਨੂੰ ਚਾਰ ਸਾਲ ਦੀ ਸਜ਼ਾ ਸੁਣਾਈ ਗਈ। ਭੂਪਤ ਨੂੰ ਪਾਕਿਸਤਾਨ ਦੀ ਮੁਨਾਰੀ ਜੇਲ੍ਹ ’ਚ ਰੱਖਿਆ ਗਿਆ ਸੀ, ਜਿਥੇ ਉਹ ਬਿਮਾਰ ਹੋ ਗਿਆ ਤੇ 15 ਅਕਤੂਬਰ ਨੂੰ ਉਸਦੀ ਮੌਤ ਹੋ ਗਈ।