ਰਾਜਪੁਰਾ, 26 ਮਾਰਚ, ਸਥਾਨਕ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਰਾਜਪੁਰਾ ਦੇ ਪ੍ਰਿੰਸੀਪਲ ਡਾ. ਚੰਦਰ ਪ੍ਰਕਾਸ਼ ਗਾਂਧੀ ਦੀ ਅਗਵਾਈ ਅਤੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਡਾ. ਮਨਦੀਪ ਕੌਰ, ਪ੍ਰੋ. ਤਰਿਸ਼ਰਨਦੀਪ ਸਿੰਘ ਗਰੇਵਾਲ ਅਤੇ ਹਰਪ੍ਰੀਤ ਸਿੰਘ ਕੋਚ ਦੀ ਦੇਖ-ਰੇਖ ਹੇਠ ‘ਲੋਕ ਖੇਡਾਂ ਰਾਹੀਂ ਸਰੀਰਕ ਮਾਨਸਿਕ ਤੰਦਰੁਸਤੀ- ਮੋਬਾਇਲ ਛੋੜੋ ਬਚਪਨ ਸੇ ਨਾਤਾ ਜੋੜੋ’ ਨਾਂ ਹੇਠ ਸੱਤ ਰੋਜਾ ਵਰਕਸ਼ਾਪ 18 ਮਾਰਚ ਤੋਂ 25 ਮਾਰਚ ਤਕ ਸਫਲਤਾਪੂਰਵਕ ਕਾਰਵਾਈ ਗਈ, ਜਿਸ ਦਾ ਵਿਦਿਆਰਥੀਆਂ ਸਮੇਤ ਅਧਿਆਪਕਾਂ ਨੇ ਵੀ ਬਹੁਤ ਆਨੰਦ ਮਾਣਿਆ। ਵਰਕਸ਼ਾਪ ਦੀ ਸਮਾਪਤੀ ‘ਤੇ ਪ੍ਰਿੰਸੀਪਲ ਗਾਂਧੀ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਆਜੋਕੇ ਸਮੇਂ ਵਿੱਚ ਅਜਿਹੀਆਂ ਵਰਕਸ਼ਾਪਜ਼ ਦਾ ਬਹੁਤ ਮਹੱਤਵ ਹੈ। ਉਨ੍ਹਾਂ ਕਿਹਾ ਕਿ ਕਾਲਜ ਦਾ ਸਰੀਰਕ ਸਿੱਖਿਆ ਵਿਭਾਗ ਹਮੇਸ਼ਾ ਵਿਦਿਆਰਥੀਆਂ ਨੂੰ ਸਰੀਰਕ ਅਤੇ ਮਾਨਸਿਕ ਤੰਦਰੁਸਤ ਰੱਖਣ ਲਈ ਇਹੋ ਜਿਹੇ ਉਪਰਾਲੇ ਕਰਦਾ ਰਹਿੰਦਾ ਹੈ। ਡਾ. ਮਨਦੀਪ ਕੌਰ ਨੇ ਸੰਬੋਧਨ ਹੁੰਦਿਆ ਕਿਹਾ ਕਿ ਇਹ ਵਰਕਸ਼ਾਪ ਸੱਤ ਦਿਨ ਚੱਲੀ ਜਿਸ ਵਿੱਚ ਲਗਭਗ 60 ਦੇ ਕਰੀਬ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਭਾਗ ਲਿਆ। ਇਨ੍ਹਾਂ ਸੱਤ ਦਿਨਾਂ ਵਿੱਚ ਭਾਗ ਲੈ ਰਹੇ ਭਾਗੀਦਾਰਾਂ ਨੂੰ ਬਚਪਨ ਵਿੱਚ ਖੇਡੀਆਂ ਜਾਣ ਵਾਲੀਆਂ ਲੋਕ ਖੇਡਾਂ ਪਿੱਠੂ, ਬਾਂਦਰ ਕਿੱਲਾ, ਗੋਪੀ ਚੰਦਰ, ਸ਼ੱਕਰ ਭਿੱਜੀ, ਅੱਡੀ ਛੜੱਪਾ, ਕੋਟਲਾ ਛਪਾਕੀ, ਗੀਟੇ, ਲੀਕਾਂ ਮਾਰਨਾ ਆਦਿ ਹੋਰ ਅਨੇਕਾਂ ਖੇਡਾਂ ਖਿਡਾਈਆਂ ਗਈਆਂ।ਸਮਾਪਤੀ ‘ਤੇ ਸਾਰੇ ਭਾਗੀਦਾਰਾਂ ਨੂੰ ਸਰਟੀਫਿਕੇਟ ਵੰਡੇ ਗਏ। ਇਸ ਮੌਕੇ ਡਾ. ਅਰੁਨ ਜੈਨ, ਡਾ. ਮਨਦੀਪ ਸਿੰਘ, ਡਾ. ਐਸ. ਐਸ. ਰਾਣਾ, ਡਾ. ਜੈਦੀਪ ਸਿੰਘ, ਡਾ. ਗੁਰਜਿੰਦਰ ਸਿੰਘ, ਡਾ. ਹਿਨਾ ਗੁਪਤਾ, ਪ੍ਰੋ. ਅਵਤਾਰ ਸਿੰਘ, ਡਾ. ਹਰਿੰਦਰਪਾਲ ਕੌਰ, ਡਾ. ਅਮਨਪ੍ਰੀਤ ਕੌਰ, ਡਾ. ਗਗਨਦੀਪ ਕੌਰ, ਡਾ. ਰਸ਼ਮੀ ਬੱਤਾ, ਡਾ. ਮਿੰਕੀ, ਪ੍ਰੋ. ਮਨਦੀਪ ਕੌਰ, ਪ੍ਰੋ. ਪ੍ਰਿਆ, ਡਾ. ਮਨਿੰਦਰ ਕੌਰ, ਹੋਰ ਅਧਿਆਪਕ ਅਤੇ ਸਮੂਹ ਵਿਦਿਆਰਥੀ ਸ਼ਾਮਲ ਸਨ।

Posted in
Punjab
ਪਟੇਲ ਕਾਲਜ ਦੇ ਸਰੀਰਕ ਸਿੱਖਿਆ ਵਿਭਾਗ ਵੱਲੋਂ ਸੱਤ ਰੋਜ਼ਾ ‘ਮੋਬਾਇਲ ਛੋੜੋ ਬਚਪਨ ਸੇ ਨਾਤਾ ਜੋੜੋ’ ਵਰਕਸ਼ਾਪ ਸਫਲਤਾਪੂਰਵਕ ਸਮਾਪਤ | DD Bharat
You May Also Like
More From Author

“ਮੌਕ ਇੰਟਰਵਿਊ ਅਤੇ ਰਜ਼ਿਊਮ ਲਿਖਣਾ” – ਪੀਐਮਐਨ ਕਾਲਜ ਵਿੱਚ ਅੰਗਰੇਜ਼ੀ ਵਿਭਾਗ ਦੁਆਰਾ ਆਯੋਜਿਤ ਇੱਕ ਕਲਾਸਰੂਮ ਗਤੀਵਿਧੀ | DD Bharat
