ਪਟੇਲ ਕਾਲਜ ਵਿਖ਼ੇ ਡਰਾਫ਼ਟ ਇਲੈਕਟੋਰਲ ਰੋਲ ਸਬੰਧੀ ਵਿਸ਼ੇਸ਼ ਕੈਂਪ ਆਯੋਜਿਤ ਕੀਤਾ ਗਿਆ

ਰਾਜਪੁਰਾ (18 ਅਗਸਤ 2026) ਭਾਰਤ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫ਼ਸਰ ਪੰਜਾਬ ਦੇ ਆਦੇਸ਼ਾਂ ਅਨੁਸਾਰ ਸਥਾਨਕ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਵਿਖ਼ੇ ਪ੍ਰਿੰਸੀਪਲ ਡਾ. ਚੰਦਰ ਪ੍ਰਕਾਸ਼ ਅਤੇ ਨੋਡਲ ਅਫ਼ਸਰ ਸਵੀਪ ਸੈੱਲ ਡਾ. ਗੁਰਪ੍ਰੀਤ ਸਿੰਘ ਦੀ ਅਗਵਾਈ ਵਿੱਚ 16 ਅਗਸਤ ਨੂੰ ਵਿਸ਼ੇਸ਼ ਡੂੰਘਾਈ ਸੁਧਾਈ (ਐੱਸ.ਆਈ.ਆਰ.) 2026 ਦੇ ਡਰਾਫ਼ਟ ਕੀਤੇ ਇਲੈਕਟੋਰਲ ਰੋਲ ਸਬੰਧੀ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਇੱਕ ਵਿਸ਼ੇਸ਼ ਕੈਂਪ ਲਗਾਇਆ ਗਿਆ| ਇਸ ਕੈਂਪ ਵਿੱਚ ਬੂਥ ਲੈਵਲ ਅਫ਼ਸਰ (ਬੀ.ਐੱਲ.ਓ.) ਅਤੇ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਬੂਥ ਲੈਵਲ ਏਜੰਟ ਸਹਾਇਤਾ ਲਈ ਮੌਜ਼ੂਦ ਰਹੇ| ਕੈਂਪ ਬਾਰੇ ਜਾਣਕਾਰੀ ਦਿੰਦਿਆਂ ਨੋਡਲ ਅਫ਼ਸਰ ਡਾ. ਗੁਰਪ੍ਰੀਤ ਨੇ ਦੱਸਿਆ ਕਿ ਇਸ ਕੈਂਪ ਵਿੱਚ ਪਹੁੰਚ ਕੇ ਵੋਟਰਾਂ ਨੇ ਮੈਪਿੰਗ ਤੋਂ ਬਾਅਦ ਤਿਆਰ ਕੀਤੀ ਗਈ ਵੋਟਰ ਲਿਸਟ (ਇਲੈਕਟੋਰਲ ਰੋਲ) 2026 ਦੇ ਡਰਾਫ਼ਟ ਵਿੱਚ ਆਪਣੇ ਨਾਮ ਅਤੇ ਵੋਟ ਸਬੰਧੀ ਹਰ ਤਰ੍ਹਾਂ ਦੀ ਜਾਣਕਾਰੀ ਹਾਸਲ ਕੀਤੀ| ਇਸ ਮੌਕੇ ਡਾ. ਜੈਦੀਪ ਸਿੰਘ ਵਿਸ਼ੇਸ਼ ਤੌਰ ਤੇ ਮੌਜ਼ੂਦ ਰਹੇ|

More From Author

ਪਟੇਲ ਕਾਲਜ ਦੇ ਐਨ.ਸੀ.ਸੀ. ਵਿੰਗ ਵੱਲੋਂ ਮਨਾਇਆ ਗਿਆ 80ਵਾਂ ਆਜ਼ਾਦੀ ਦਿਵਸ

Leave a Reply

Your email address will not be published. Required fields are marked *