ਪੀ.ਐਮ.ਐਨ. ਕਾਲਜ ਵੱਲੋਂ ਕਰੀਅਰ ਕਾਉਂਸਲਿੰਗ ਵਰਕਸ਼ਾਪ ਦਾ ਆਯੋਜਨ

ਰਾਜਪੁਰਾ (25 ਅਗਸਤ, 2026) ਪ੍ਰਿੰਸੀਪਲ ਡਾ. ਚੰਦਰ ਪ੍ਰਕਾਸ਼ ਗਾਂਧੀ ਦੀ ਅਗਵਾਈ ਅਤੇ ਡਾਇਰੈਕਟਰ ਪ੍ਰੋਫੈਸਰ ਰਾਜੀਵ ਬਹੀਆ ਦੀ ਦੇਖ-ਰੇਖ ਹੇਠ,ਪਟੇਲ ਮੈਮੋਰੀਅਲ ਨੈਸ਼ਨਲ ਕਾਲਜ, ਰਾਜਪੁਰਾ ਅਤੇ ਪਟੇਲ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਨੇ ‘ਟੈਕ ਸਲਿਊਸ਼ਨਜ਼, ਮੋਹਾਲੀ’ ਦੇ ਸਹਿਯੋਗ ਨਾਲ ਇੱਕ ਕਰੀਅਰ ਕਾਉਂਸਲਿੰਗ ਵਰਕਸ਼ਾਪ ਦਾ ਆਯੋਜਨ ਕੀਤਾ। ਇਸ ਵਰਕਸ਼ਾਪ ਵਿੱਚ B.A., BCA, B.Com., BBA ਅਤੇ MCA ਦੇ 50 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ। ‘ਟੈਕ ਲਾਈਫ ਸਲਿਊਸ਼ਨਜ਼, ਮੋਹਾਲੀ’ ਦੇ ਮਾਰਕੀਟਿੰਗ ਮੁਖੀ ਸ੍ਰੀ ਨਵਨੀਤ ਸਿੰਘ ਨੇ ਸੈਸ਼ਨ ਦਾ ਸੰਚਾਲਨ ਕੀਤਾ ਅਤੇ ਵਿਦਿਆਰਥੀਆਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ (AI), ਉੱਭਰਦੀਆਂ ਤਕਨੀਕਾਂ, ਕਰੀਅਰ ਦੇ ਮੌਕਿਆਂ ਅਤੇ ਉਦਯੋਗਿਕ ਰੁਝਾਨਾਂ ਬਾਰੇ ਜਾਣਕਾਰੀ ਦਿੱਤੀ।

ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਾਈਬਰ ਸੁਰੱਖਿਆ, ਆਨਲਾਈਨ ਘੁਟਾਲਿਆਂ, ਧੋਖਾਧੜੀ ਵਾਲੀਆਂ ਕਾਲਾਂ ਅਤੇ ਡਿਜੀਟਲ ਸੁਰੱਖਿਆ ਬਾਰੇ ਵੀ ਜਾਗਰੂਕ ਕੀਤਾ ਅਤੇ ਸਾਈਬਰ ਖਤਰਿਆਂ ਤੋਂ ਸੁਚੇਤ ਰਹਿਣ ਲਈ ਵਿਹਾਰਕ ਸੁਝਾਅ ਸਾਂਝੇ ਕੀਤੇ। ਇਹ ਵਰਕਸ਼ਾਪ ਟਰੇਨਿੰਗ ਅਤੇ ਪਲੇਸਮੈਂਟ ਅਫਸਰ ਡਾ. ਅਮਿਤਾ ਕੌਸ਼ਲ ਦੀ ਅਗਵਾਈ ਅਤੇ ਡਾ.ਆਂਚਲ ਜੌਲੀ ਦੇ ਸਹਿਯੋਗ ਨਾਲ ਕਰਵਾਈ ਗਈ। ਫੈਕਲਟੀ ਮੈਂਬਰਾਂ ਡਾ. ਜੈਦੀਪ ਸਿੰਘ, ਡਾ. ਤਰਨਜੀਤ ਸਿੰਘ, ਡਾ. ਨਵਨੀਤ, ਡਾ.ਹਰਜਿੰਦਰ, ਡਾ. ਦੀਕਸ਼ਾ ਅਤੇ ਡਾ. ਤਰੰਗ ਨੇ ਇਸ ਸਮਾਗਮ ਦੇ ਸਫਲ ਆਯੋਜਨ ਵਿੱਚ ਯੋਗਦਾਨ ਪਾਇਆ।

More From Author

ਪੀ.ਐਮ.ਐਨ. ਕਾਲਜ ‘ਚ 10 ਕਰੋੜ ਨਸ਼ਾ-ਮੁਕਤ ਸਹੁੰ ਮੁਹਿੰਮ<br>

Leave a Reply

Your email address will not be published. Required fields are marked *