ਪਟੇਲ ਮੈਨੇਜਮੈਂਟ ਸੋਸਾਇਟੀ ਦੁਆਰਾ ਚਲਾਏ ਜਾ ਰਹੇ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਦੇ ਪ੍ਰਿੰਸੀਪਲ ਅਤੇ ਸਟਾਫ਼ ਨੇ ਅੰਡਰ ਬ੍ਰਿਜ, ਰਾਜਪੁਰਾ ਨੇੜੇ ਝੁੱਗੀ ਝੌਂਪੜੀ ਵਾਲਿਆਂ ਨੂੰ ਸਰਦੀਆਂ ਦੇ ਕੱਪੜੇ ਅਤੇ ਜੁੱਤੇ ਵੰਡੇ।
ਪਿ੍ੰਸੀਪਲ ਡਾ: ਚੰਦਰ ਪ੍ਰਕਾਸ਼ ਨੇ ਦੱਸਿਆ ਕਿ ਇਹ ਗਤੀਵਿਧੀ ਪਟੇਲ ਕਾਲਜ ‘ਚ ਬਣੇ ਡਿਵਾਈਨ ਕਲੱਬ ਵੱਲੋਂ ਕਰਵਾਈ ਗਈ | ਉਨ੍ਹਾਂ ਦੱਸਿਆ ਕਿ ਇਸ ਗਤੀਵਿਧੀ ਤਹਿਤ ਕਾਲਜ ਦੇ ਸਮੂਹ ਸਟਾਫ਼ ਨੇ ਸਰਦੀਆਂ ਦੇ ਮੌਸਮ ਵਿੱਚ ਲੋੜਵੰਦ ਮਰਦਾਂ, ਔਰਤਾਂ ਅਤੇ ਬੱਚਿਆਂ ਲਈ ਗਰਮ ਕੱਪੜੇ ਅਤੇ ਸਰਦੀਆਂ ਦੀਆਂ ਵਸਤੂਆਂ ਜਿਵੇਂ ਟੋਪੀਆਂ, ਜੁਰਾਬਾਂ, ਜੁੱਤੀਆਂ ਆਦਿ ਇਕੱਠੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਪਟੇਲ ਕਾਲਜ ਮਾਨਵਤਾ ਨੂੰ ਸੇਵਾਵਾਂ ਦੇਣ ਲਈ ਹਮੇਸ਼ਾ ਵਚਨਬੱਧ ਰਿਹਾ ਹੈ। ਪਟੇਲ ਕਾਲਜ ਨੇ ਰਾਜਪੁਰਾ ਇਲਾਕੇ ਦੀ ਤਰੱਕੀ ਵਿੱਚ ਹਮੇਸ਼ਾ ਯੋਗਦਾਨ ਪਾਇਆ ਹੈ।
ਪ੍ਰਿੰਸੀਪਲ ਦੀ ਹਾਜ਼ਰੀ ਵਿੱਚ ਕਾਲਜ ਸਟਾਫ਼ ਨੇ ਝੁੱਗੀਆਂ ਵਿੱਚ ਜਾ ਕੇ ਲੋਕਾਂ ਨੂੰ ਸਰਦੀਆਂ ਦੇ ਕੱਪੜੇ ਵੰਡੇ।ਇਸ ਮੌਕੇ ਡਿਵਾਈਨ ਕਲੱਬ ਦੇ ਮੈਂਬਰ-ਕੋਆਰਡੀਨੇਟਰ-ਪ੍ਰੋ. ਤ੍ਰਿਸ਼ਾ ਬਥੇਜਾ, ਡਾ: ਗੁਰਪ੍ਰੀਤ ਸਿੰਘ, ਪ੍ਰੋ: ਮਮਤਾ ਸ਼ਰਮਾ ਸਮੇਤ ਪ੍ਰੋ: ਅਕੰਤ ਗੁਪਤਾ, ਪ੍ਰੋ: ਨੀਤਿਕਾ, ਪ੍ਰੋ: ਪੁਨੀਤ, ਪ੍ਰੋ: ਹਰਪ੍ਰੀਤ ਅਤੇ ਮਨਦੀਪ ਸਿੰਘ ਸਿੱਧੂ ਵੀ ਹਾਜ਼ਰ ਸਨ |