ਜਲੰਧਰ ‘ਚ ਦੀਵਾਲੀ ਦੀ ਰਾਤ ਪਤੀ ਦੀ ਹੱਤਿਆ ਕਰ ਕੇ ਪਤਨੀ ਫਰਾਰ; ਸਾਹਮਣੇ ਆਈ ਇਹ ਵਜ੍ਹਾ

ਲਾਂਬੜਾਂ, 13 ਨਵੰਬਰ 2023- ਥਾਣਾ ਲਾਂਬੜਾ ਅਧੀਨ ਪੈਂਦੇ ਲੱਲੀਆਂ ਖੁਰਦ ‘ਚ ਚਾਰ ਬੱਚਿਆਂ ਦੇ ਪਿਉ ਪਰਵਾਸੀ ਮਜ਼ਦੂਰ ਦਾ ਕਤਲ ਕਰ ਕੇ ਪਤਨੀ ਫ਼ਰਾਰ ਹੋ ਗਈ। ਮ੍ਰਿਤਕ ਦੀ ਪਛਾਣ ਮਾਸੀਸੂਰਨ ਉਮਰ ਕਰੀਬ 35 ਸਾਲ ਵਾਸੀ ਝਾਰਖੰਡ ਹਾਲਾ ਵਾਸੀ ਲੱਲੀਆਂ ਖੁਰਦ ਵਜੋਂ ਹੋਈ ਹੈ।

ਜਾਣਕਾਰੀ ਦਿੰਦੇ ਹੋਏ ਗੁਰਦਿਆਲ ਸਿੰਘ ਵਾਸੀ ਲੱਲੀਆਂ ਖੁਰਦ ਨੇ ਦੱਸਿਆ ਕਿ ਮਾਸੀਸੂਰਨ ਨਾਂ ਦਾ ਪਰਵਾਸੀ ਮਜ਼ਦੂਰ ਜੋ ਪਿਛਲੇ ਦੋ ਮਹੀਨੇ ਤੋਂ ਆਪਣੇ ਚਾਰ ਬੱਚਿਆਂ ਤੇ ਪਤਨੀ ਨਾਲ ਕੰਮ ਕਰ ਰਿਹਾ ਸੀ, ਪਰਿਵਾਰ ਸਮੇਤ ਪਿੰਡ ਤੋਂ ਬਾਹਰ ਖੂਹ ‘ਤੇ ਰਹਿੰਦਾ ਸੀ। ਸੋਮਵਾਰ ਸਵੇਰੇ ਉਨ੍ਹਾਂ ਨੂੰ ਖੂਹ ‘ਤੇ ਰਹਿਣ ਵਾਲੇ ਲੋਕਾਂ ਵੱਲੋਂ ਸੂਚਨਾ ਮਿਲੀ ਕਿ ਮਾਸੀਸੂਰਨ ਦੀ ਲਾਸ਼ ਖੂਨ ਨਾਲ ਲੱਥਪੱਥ ਹਾਲਤ ‘ਚ ਮਿਲੀ ਹੈ। ਮੌਕੇ ‘ਤੇ ਪਹੁੰਚ ਕੇ ਉਨ੍ਹਾਂ ਵੱਲੋਂ ਜਦੋਂ ਮ੍ਰਿਤਕ ਦੇ ਬੱਚਿਆਂ ਤੋਂ ਘਟਨਾ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਦੇਰ ਰਾਤ ਮਾਂ-ਪਿਉ ਦਾ ਆਪਸੀ ਝਗੜਾ ਹੋਇਆ ਸੀ। ਬੱਚਿਆਂ ਨੇ ਦੱਸਿਆ ਕਿ ਜਦੋਂ ਸਵੇਰੇ ਉੱਠ ਕੇ ਦੇਖਿਆ ਤਾਂ ਉਨ੍ਹਾਂ ਦੀ ਮਾਂ ਰੂਪਾ ਘਰ ਵਿਚ ਮੌਜੂਦ ਨਹੀਂ ਸੀ। ਉਨ੍ਹਾਂ ਦੱਸਿਆ ਕਿ ਲਾਂਬੜਾ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਗਈ ਤੇ ਮੌਕੇ ‘ਤੇ ਪਹੁੰਚ ਕੇ ਲਾਂਬੜਾ ਪੁਲਿਸ ਵੱਲੋਂ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ।

More From Author

ਦੀਵਾਲੀ ਦੀ ਰਾਤ ਚਾਰ ਥਾਂ ‘ਤੇ ਲੱਗੀ ਅੱਗ, ਜਾਨੀ ਮਾਲੀ ਨੁਕਸਾਨ ਤੋਂ ਰਿਹਾ ਬਚਾਅ

ਸੀਜ਼ਨ ਦੀ ਪਹਿਲੀ ਧੁੰਦ ਰਾਹਗੀਰਾਂ ਲਈ ਬਣੀ ਕਹਿਰ, 50 ਦੇ ਕਰੀਬ ਵਾਹਨ ਟਕਰਾਏ, ਦੋ ਦੀ ਮੌਤ

Leave a Reply

Your email address will not be published. Required fields are marked *