ਹੁਸ਼ਿਆਰਪੁਰ ‘ਚ ਵਾਪਰਿਆ ਦਰਦਨਾਕ ਹਾਦਸਾ, ਟਰੈਕਟਰ-ਟਰਾਲੀ ਨਾਲ ਟਕਰਾਈ ਐਕਟਿਵਾ, ਮੌਤ

ਹੁਸ਼ਿਆਰਪੁਰ, 15 ਨਵੰਬਰ 2023- ਹੁਸ਼ਿਆਰਪੁਰ ਊਨਾ ਬਾਈਪਾਸ ‘ਤੇ ਜਿੱਥੇ ਇਕ ਦਰਦਨਾਕ ਹਾਦਸੇ ‘ਚ ਇੱਕ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਘਟਨਾ ਦਾ ਪਤਾ ਚੱਲਦਿਆਂ ਹੀ ਸਦਰ ਪੁਲਿਸ ਵੱਲੋਂ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਸ ਮੌਕੇ ਕਾਰ ਚਾਲਕ ਨੇ ਦੱਸਿਆ ਕਿ ਸਾਹਮਣੇ ਰਹੀ ਐਕਟਵਾ ਪਹਿਲਾਂ ਉਸਦੀ ਕਾਰ ਨਾਲ ਟਕਰਾਈ ਉਸ ਤੋਂ ਉਪਰੰਤ ਉਹ ਜਾ ਕੇ ਟਰਾਲੀ ਨਾਲ ਟਕਰਾਈ। ਜਿਸ ‘ਤੇ ਐਕਟਿਵਾ ਸਵਾਰ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਜਾਣਕਾਰੀ ਦਿੰਦਿਆ ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਨਮਨ ਪੁੱਤਰ ਰਵਿੰਦਰ ਕੁਮਾਰ ਵਾਸੀ ਬਹਾਦਰਪੁਰ ਆਪਣੇ ਦੋ ਸਾਥੀਆਂ ਸਮੇਤ ਹੁਸ਼ਿਆਰਪੁਰ ਊਨਾ ਬਾਈਪਾਸ ਵੱਲ ਜਾ ਰਿਹਾ ਸੀ ਸਾਹਮਣੇ ਤੋਂ ਆ ਰਹੀ ਕਾਰ ਨਾਲ ਟਕਰਾਇਆ ਉਸ ਉਪਰੰਤ ਉਹ ਰੇਤਾ ਨਾਲ ਭਰੀ ਟਰੈਕਟਰ ਟਰਾਲੀ ਨਾਲ ਐਕਟਵਾ ਟਕਰਾ ਗਈ ਅਤੇ ਨਮਨ ਦੀ ਟਰਾਲੀ ਦੇ ਟਾਇਰ ਹੇਠਾਂ ਆਉਣ ਨਾਲ ਮੌਤ ਹੋ ਗਈ। ਜਦ ਕਿ ਉਸਦੇ ਦੋ ਸਾਥੀ ਗੰਭੀਰ ਰੂਪ ‘ਚ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

More From Author

IND vs NZ Semifinal : ਸ਼ੁਭਮਨ ਗਿੱਲ ਨੇ 41 ਗੇਂਦਾਂ ’ਚ ਅਰਧ ਸੈਂਕੜਾ ਜੜਿਆ, ਭਾਰਤ ਦਾ ਸਕੋਰ 100 ਦੌੜਾਂ ਤੋਂ ਪਾਰ

ਪਕਾਉਣ ‘ਤੇ ਵੀ ਨਹੀਂ ਜਾਂਦੇ ਪੱਤਾ ਗੋਭੀ ਦੇ ਕੀੜੇ, ਡਾਕਟਰ ਨੇ X ‘ਤੇ ਦੱਸਿਆ ਇਸ ਦਾ ਬਚਾਅ

Leave a Reply

Your email address will not be published. Required fields are marked *