2 ਮਹੀਨੇ ਦੇ ਬੱਚੇ ਨੂੰ ਲੈ ਕੇ ਫਰਾਰ ਹੋਇਆ ਪਿਓ ਅਬੋਹਰ ਤੋਂ ਕਾਬੂ; ਕਰਵਾ ਚੌਥ ‘ਤੇ ਪਤਨੀ ਨੂੰ ਮਿਲਣ ਆਇਆ ਸੀ ਸਹੁਰੇ

ਅਬੋਹਰ, 03 ਨਵੰਬਰ 2023 – ਬਠਿੰਡਾ ਤੋਂ ਫਾਜ਼ਿਲਕਾ ‘ਚ ਆਪਣੀ ਪਤਨੀ ਨੂੰ ਮਿਲਣ ਆਇਆ ਇਕ ਵਿਅਕਤੀ ਆਪਣੇ ਦੋ ਮਹੀਨੇ ਦੇ ਬੇਟੇ ਨੂੰ ਲੈ ਕੇ ਫਰਾਰ ਹੋ ਗਿਆ। ਅਬੋਹਰ ਪੁਲਿਸ ਨੇ ਮੁਲਜ਼ਮ ਨੂੰ ਬੱਸ ‘ਚੋਂ ਹੀ ਗ੍ਰਿਫਤਾਰ ਕਰ ਲਿਆ।

ਜਾਣਕਾਰੀ ਮੁਤਾਬਕ ਵਰਿੰਦਰ ਕੁਮਾਰ ਪੁੱਤਰ ਪੂਰਨ ਸਿੰਘ ਵਾਸੀ ਬਠਿੰਡਾ ਜੋ ਕਿ ਫਾਜ਼ਿਲਕਾ ‘ਚ ਆਪਣੀ ਪਤਨੀ ਨੂੰ ਮਿਲਣ ਆਇਆ ਸੀ। ਕਰਵਾ ਚੌਥ ਵਾਲੇ ਦਿਨ ਪਤਨੀ ਨੇ ਆਪਣੇ ਪਤੀ ਨੂੰ ਬੁਲਾਇਆ ਸੀ। ਕਿਸੇ ਗੱਲ ਨੂੰ ਲੈ ਕੇ ਦੋਵਾਂ ਵਿਚਕਾਰ ਝਗੜਾ ਚੱਲ ਰਿਹਾ ਸੀ ਜਿਸ ਕਰਕੇ ਵੱਖ-ਵੱਖ ਰਹਿ ਰਹੇ ਸਨ। ਵਰਿੰਦਰ ਕੁਮਾਰ ਜਦੋਂ ਆਪਣੀ ਪਤਨੀ ਨੂੰ ਮਿਲਣ ਆਇਆ ਤਾਂ ਆਪਣੇ ਦੋ ਮਹੀਨੇ ਦੇ ਬੇਟੇ ਨੂੰ ਲੈ ਕੇ ਫਾਜ਼ਿਲਕਾ ਤੋਂ ਫਰਾਰ ਹੋ ਗਿਆ ਤੇ ਅਬੋਹਰ ਵਾਲੀ ਬੱਸ ‘ਚ ਚੜ੍ਹ ਗਿਆ। ਜਦ ਬੱਸ ਅਬੋਹਰ ਦੇ ਮਲੋਟ ਚੌਕ ’ਤੇ ਪੁੱਜੀ ਤਾਂ ਬੱਸ ’ਚ ਬੈਠੇ ਲੋਕਾਂ ਨੂੰ ਸ਼ੱਕ ਹੋਇਆ, ਜਿਨ੍ਹਾਂ ਨੇ ਇਸ ਸਬੰਧੀ ਪੁਲਿਸ ਨੂੰ ਸੂਚਨਾ ਦੇ ਦਿੱਤੀ। ਪੁਲਿਸ ਮੁਲਜ਼ਮ ਨੂੰ ਬੱਸ ‘ਚੋਂ ਗ੍ਰਿਫਤਾਰ ਕਰ ਕੇ ਥਾਣੇ ਲੈ ਗਈ।

ਥਾਣਾ ਸਿਟੀ-1 ਦੇ ਮੁਖੀ ਸੁਨੀਲ ਕੁਮਾਰ ਨੇ ਛੋਟੇ ਬੱਚੇ ਨੂੰ ਦੇਖ-ਰੇਖ ਲਈ ਮਹਿਲਾ ਪੁਲਿਸ ਹਵਾਲੇ ਕਰ ਦਿੱਤਾ, ਜਿਸ ਤੋਂ ਬਾਅਦ ਉਸ ਦੀ ਪਤਨੀ ਭੋਲੀ ਰਾਣੀ ਪੁੱਤਰੀ ਬਿੱਟੂ ਨੂੰ ਸੂਚਨਾ ਦਿੱਤੀ। ਰਾਤ ਨੂੰ ਭੋਲੀ ਰਾਣੀ ਪਰਿਵਾਰ ਸਮੇਤ ਅਬੋਹਰ ਦੇ ਥਾਣਾ ਸਿਟੀ-1 ’ਚ ਪੁੱਜੀ। ਪੁਲਿਸ ਨੇ ਬੱਚੇ ਨੂੰ ਉਸਦੀ ਮਾਂ ਭੋਲੀ ਰਾਣੀ ਹਵਾਲੇ ਕਰ ਦਿੱਤਾ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

More From Author

ਪੰਜਾਬ ਸਰਕਾਰ ਨਵੰਬਰ ਮਹੀਨੇ ਸ਼ੁਰੂ ਕਰੇਗੀ ਤੀਰਥ ਯਾਤਰਾ ਸਕੀਮ, ਸਰਕਾਰੀ ਬੱਸਾਂ ਰਾਹੀਂ ਕਰਵਾਏ ਜਾਣਗੇ ਧਾਰਮਿਕ ਅਸਥਾਨਾਂ ਦੇ ਦਰਸ਼ਨ

ਅਕਾਲੀ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਨੂੰ ਵੱਡੀ ਰਾਹਤ, ਮੁਹਾਲੀ ਲੋਅਰ ਕੋਰਟ ਤੋਂ ਮਿਲੀ ਜ਼ਮਾਨਤ

Leave a Reply

Your email address will not be published. Required fields are marked *