ਗਰਦਨ-ਕੰਨ ‘ਤੇ ਤਾਬੜਤੋੜ 60 ਵਾਰ: ਵਾਲ ਫੜ੍ਹ ਕੇ ਲਾਸ਼ ਨੂੰ ਘਸੀਟਿਆ… ਫਿਰ ਉੱਥੇ ਹੀ ਨੱਚਣ ਲੱਗਾ, VIDEO ‘ਚ ਦੇਖਿਆ ਦਿਲ ਦਹਿਲਾ ਦੇਣ ਵਾਲਾ ਕਤਲ

ਨਵੀਂ ਦਿੱਲੀ, 23 ਨਵੰਬਰ 2023 – ਦਿੱਲੀ ਦੇ ਵੈਲਕਮ ਇਲਾਕੇ ਤੋਂ ਕਤਲ ਦੀ ਇੱਕ ਅਜਿਹੀ ਘਟਨਾ ਸਾਹਮਣੇ ਆਈ ਹੈ ਜਿਸ ਨੂੰ ਸੁਣ ਕੇ ਸਖ਼ਤ ਤੋਂ ਸਖ਼ਤ ਦਿਲ ਵਾਲਿਆਂ ਨੂੰ ਵੀ ਵਿਚਲਿਤ ਕਰ ਦੇਵੇਗਾ।

ਜਦੋਂ ਮੰਗਲਵਾਰ ਰਾਤ ਦੀ ਇਹ ਘਟਨਾ ਸਾਹਮਣੇ ਆਈ ਤਾਂ ਪਹਿਲਾਂ ਤਾਂ ਅਜਿਹਾ ਲੱਗ ਰਿਹਾ ਸੀ ਕਿ ਇਹ ਮਾਮੂਲੀ ਕਤਲ ਹੈ ਪਰ ਜਿਵੇਂ ਹੀ ਇਸ ਦੀ ਵੀਡੀਓ ਸਾਹਮਣੇ ਆਈ ਤਾਂ ਇਸ ਘਟਨਾ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ।

ਪੇਚਕਸ ਦੀ ਤਰ੍ਹਾਂ ਕੰਨ ਤੇ ਘੁਮਾਇਆ ਚਾਕੂ

ਸਿਰਫ 350 ਰੁਪਏ ‘ਚ ਇਕ ਨਾਬਾਲਗ ਨੇ ਜਿਸ ਤਰ੍ਹਾਂ ਦੀ ਖੌਫਨਾਕ ਵਾਰਦਾਤ ਕੀਤੀ ਹੈ ਉਸ ਨੂੰ ਦੇਖਣਾ ਵੀ ਸੰਭਵ ਨਹੀਂ ਹੈ। ਕਾਤਲ ਨੇ ਚਾਕੂ ਨੂੰ ਪੇਚਕਸ ਦੀ ਤਰ੍ਹਾਂ ਵਰਤਿਆ ਤੇ ਮੌਤ ਤੋਂ ਬਾਅਦ ਵੀ ਵਾਰ-ਵਾਰ ਚਾਕੂ ਨਾਲ ਵਾਰ ਕੀਤਾ।

ਸਿਰ ਤੋਂ ਮੋਢੇ ਤੱਕ ਕਰੀਬ 60 ਵਾਰ ਕੀਤੇ ਗਏ ਤੇ ਫਿਰ ਲਾਸ਼ ਨੂੰ ਖਿੱਚਿਆ ਗਿਆ। ਫਿਰ ਵੀ ਦੋਸ਼ੀ ਦਾ ਮਨ ਨਹੀਂ ਭਰਿਆ ਤਾਂ ਉਹ ਲਾਸ਼ ਦੇ ਕੋਲ ਨੱਚਣ ਲੱਗਾ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਉਸ ਨੇ ਕੁਝ ਲੋਕਾਂ ਦਾ ਪਿੱਛਾ ਵੀ ਕੀਤਾ ਜੋ ਸ਼ਾਇਦ ਉਸ ਦਾ ਵਿਰੋਧ ਕਰ ਰਹੇ ਸਨ।

ਕੀ ਹੈ ਪੂਰੀ ਘਟਨਾ

ਮੰਗਲਵਾਰ ਰਾਤ ਵੈਲਕਮ ਏਰੀਆ ‘ਚ ਲੁੱਟਖੋਹ ਦਾ ਵਿਰੋਧ ਕਰਨ ‘ਤੇ ਇਕ ਨੌਜਵਾਨ ਨੇ ਸੜਕ ਦੇ ਵਿਚਕਾਰ ਚਾਕੂ ਨਾਲ ਵਾਰ ਕਰਕੇ ਇਕ ਨਾਬਾਲਗ ਦੀ ਹੱਤਿਆ ਕਰ ਦਿੱਤੀ। ਨਾਬਾਲਗ ਦਾ ਕਤਲ ਕਰਨ ਤੋਂ ਬਾਅਦ ਉਸ ਦੀ ਜੇਬ ‘ਚੋਂ 350 ਰੁਪਏ ਲੁੱਟ ਲਏ। ਮ੍ਰਿਤਕ ਦੀ ਪਛਾਣ ਯੂਸਫ (17) ਵਜੋਂ ਹੋਈ ਹੈ।

ਨਾਬਾਲਗ ਦੇ ਸਰੀਰ ‘ਤੇ ਚਾਕੂ ਦੇ ਕਰੀਬ 60 ਨਿਸ਼ਾਨ ਹਨ। ਪੁਲਿਸ ਨੇ ਕਤਲ ਕਰਨ ਵਾਲੇ 16 ਸਾਲਾ ਨਾਬਾਲਗ ਨੂੰ ਫੜ ਲਿਆ ਹੈ। ਪੁਲਿਸ ਨੇ ਉਸ ਕੋਲੋਂ ਵਾਰਦਾਤ ਵਿੱਚ ਵਰਤਿਆ ਚਾਕੂ ਵੀ ਬਰਾਮਦ ਕਰ ਲਿਆ ਹੈ।

ਘਰ ਦਾ ਸਮਾਨ ਲੈਣ ਗਿਆ ਸੀ ਮ੍ਰਿਤਕ

ਜ਼ਿਲ੍ਹੇ ਦੇ ਪੁਲਿਸ ਡਿਪਟੀ ਕਮਿਸ਼ਨਰ Dr. Jai Tirki ਨੇ ਦੱਸਿਆ ਕਿ ਮੰਗਲਵਾਰ ਰਾਤ ਨੂੰ ਪੀੜਤ ਘਰ ਦਾ ਕੁਝ ਸਾਮਾਨ ਲੈਣ ਲਈ ਜਨਤਾ ਕਲੋਨੀ ਗਿਆ ਸੀ। ਉੱਥੇ ਇੱਕ ਨੌਜਵਾਨ ਨੇ ਪਿੱਛੇ ਤੋਂ ਉਸ ਦਾ ਗਲਾ ਘੁੱਟ ਕੇ ਲੁੱਟਮਾਰ ਕੀਤੀ।

ਜਦੋਂ ਪੀੜਤ ਨੇ ਵਿਰੋਧ ਕੀਤਾ ਤਾਂ ਦੋਸ਼ੀ ਨੇ ਉਸ ਦੀ ਜੇਬ ‘ਚੋਂ ਚਾਕੂ ਕੱਢ ਕੇ ਉਸ ‘ਤੇ ਬੇਰਹਿਮੀ ਨਾਲ ਹਮਲਾ ਕਰ ਦਿੱਤਾ। ਉਸ ਦੀ ਜੇਬ ‘ਚੋਂ 350 ਰੁਪਏ ਕੱਢ ਕੇ ਲੈ ਗਏ। ਰਾਹਗੀਰਾਂ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ।

ਮੁਲਜ਼ਮ ਨੂੰ ਬਾਲ ਸੁਧਾਰਘਰ ਭੇਜਿਆ

ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮ੍ਰਿਤਕ ਦੀ ਪਛਾਣ ਬੁੱਧਵਾਰ ਨੂੰ ਹੋਈ। ਪੁਲਿਸ ਨੇ ਮੁਲਜ਼ਮ ਨੂੰ ਵੈਲਕਮ ਤੋਂ ਫੜ ਲਿਆ।

ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਘਟਨਾ ਸਮੇਂ ਦੋਸ਼ੀ ਨਸ਼ੇ ‘ਚ ਸੀ। ਉਸ ਨੂੰ ਲੱਗਾ ਕਿ ਨਾਬਾਲਗ ਕੋਲ ਬਹੁਤ ਪੈਸਾ ਹੋਵੇਗਾ। ਪੁਲਿਸ ਨੇ ਦੋਸ਼ੀ ਨੂੰ ਬਾਲ ਸੁਧਾਰਘਰ ਭੇਜ ਦਿੱਤਾ ਹੈ।

More From Author

ਫਿਲਪੀਨਜ਼ ’ਚ ਰੋਜ਼ੀ ਰੋਟੀ ਕਮਾਉਣ ਗਏ ਨੌਜਵਾਨ ਦੀ ਮੌਤ, ਦੇਹ ਲਿਆਉਣ ਲਈ ਪਿਤਾ ਨੇ CM ਮਾਨ ਨੂੰ ਲਿਖਿਆ ਪੱਤਰ

ਪੰਜਾਬੀ ਯੂਨੀਵਰਸਿਟੀ ਦੇ ਅੰਤਰ ਖੇਤਰੀ ਯੁਵਕ ਮੇਲੇ ‘ਚ ਚਮਕਿਆ ਪਟੇਲ ਕਾਲਜ ਦਾ ਨਾਮ

Leave a Reply

Your email address will not be published. Required fields are marked *