ਨਿਰਾਸ਼ ਅਤੇ ਦਿਲ ਟੁੱਟ ਚੁੱਕੀ ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਨੇ ਪੈਰਿਸ ਓਲੰਪਿਕ ਤੋਂ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਵੀਰਵਾਰ ਨੂੰ ਕੁਸ਼ਤੀ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ। ਵਿਨੇਸ਼ ਨੇ ਸੋਸ਼ਲ ਮੀਡੀਆ ‘ਤੇ ਇਕ ਭਾਵੁਕ ਸੰਦੇਸ਼ ਸ਼ੇਅਰ ਕੀਤਾ ਹੈ।
ਉਸ ਦੇ ਸੋਨ ਤਗਮੇ ਦੇ ਮੈਚ ਤੋਂ ਪਹਿਲਾਂ ਵਜ਼ਨ ਦੌਰਾਨ 100 ਗ੍ਰਾਮ ਜ਼ਿਆਦਾ ਭਾਰ ਪਾਏ ਜਾਣ ਤੋਂ ਬਾਅਦ ਉਸ ਨੂੰ ਅਯੋਗ ਕਰਾਰ ਦਿੱਤਾ ਗਿਆ ਸੀ।
“ਮਾਂ, ਕੁਸ਼ਤੀ ਮੇਰੇ ਸੇ ਜੀਤ ਗਈ, ਮੈਂ ਹਾਰ ਗਈ। ਮਾਫ ਕਰਨਾ, ਆਪਕਾ ਸਪਨਾ, ਮੇਰੀ ਹਿੰਮਤ ਸਬ ਟੂਟ ਚੁਕੇ। ਇਸ ਸੇ ਜ਼ਿਆਦਾ ਤਾਕਤ ਨਹੀਂ ਰਹੀ ਅਬ” (ਮੰਮੀ, ਕੁਸ਼ਤੀ ਨੇ ਮੈਨੂੰ ਹਰਾ ਦਿੱਤਾ ਹੈ। ਮੈਂ ਹਾਰ ਗਈ ਹਾਂ…ਮੇਰਾ ਹੌਂਸਲਾ ਟੁੱਟ ਗਿਆ ਹੈ, ਮੇਰੇ ਕੋਲ ਹੁਣ ਹੋਰ ਤਾਕਤ ਨਹੀਂ ਹੈ), ”ਵਿਨੇਸ਼ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਲਿਖਿਆ।
“ਅਲਵਿਦਾ, ਕੁਸ਼ਤੀ (ਅਲਵਿਦਾ ਕੁਸ਼ਤੀ 2001-2024),” ਉਸਨੇ ਸਿੱਟਾ ਕੱਢਿਆ।