ਭਾਰਤ ਨੇ ਤੂਫਾਨ ਯਾਗੀ ਤੋਂ ਪ੍ਰਭਾਵਿਤ ਦੇਸ਼ਾਂ – ਮਿਆਂਮਾਰ, ਲਾਓਸ ਅਤੇ ਵੀਅਤਨਾਮ ਨੂੰ ਮਾਨਵਤਾਵਾਦੀ ਸਹਾਇਤਾ ਪ੍ਰਦਾਨ ਕਰਨ ਲਈ ਆਪਰੇਸ਼ਨ Sadbhav ਦੀ ਸ਼ੁਰੂਆਤ ਕੀਤੀ ਹੈ। ਭਾਰਤ ਨੇ ਤੂਫਾਨ ਦੇ ਪ੍ਰਭਾਵ ਨਾਲ ਨਜਿੱਠਣ ਵਿੱਚ ਮਦਦ ਕਰਨ ਲਈ ਮਿਆਂਮਾਰ, ਲਾਓਸ ਅਤੇ ਵੀਅਤਨਾਮ ਨੂੰ ਤੁਰੰਤ ਰਾਹਤ ਸਮੱਗਰੀ ਭੇਜੀ ਹੈ।
ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ INS ਸਤਪੁਰਾ ‘ਤੇ ਸੁੱਕਾ ਰਾਸ਼ਨ, ਕੱਪੜੇ ਅਤੇ ਦਵਾਈਆਂ ਸਮੇਤ ਦਸ ਟਨ ਸਹਾਇਤਾ ਮਿਆਂਮਾਰ ਲਈ ਰਵਾਨਾ ਹੋਈ ਹੈ।
ਭਾਰਤੀ ਹਵਾਈ ਫੌਜ ਨੇ ਹੜ੍ਹ ਪ੍ਰਭਾਵਿਤ ਵਿਅਤਨਾਮ ਅਤੇ ਲਾਓਸ ਲਈ ਮਾਨਵਤਾਵਾਦੀ ਸਹਾਇਤਾ ਅਤੇ ਆਫ਼ਤ ਰਾਹਤ ਲਈ, ਆਪਣੇ C 17 Globemaster ਜਹਾਜ਼ ਨੂੰ ਤਾਇਨਾਤ ਕੀਤਾ ਹੈ। 35 ਟਨ ਸਹਾਇਤਾ ਜਿਸ ਵਿੱਚ ਪਾਣੀ ਸ਼ੁੱਧ ਕਰਨ ਵਾਲੀਆਂ ਵਸਤੂਆਂ, ਪਾਣੀ ਦੇ ਡੱਬੇ, ਕੰਬਲ, ਰਸੋਈ ਦੇ ਬਰਤਨ ਤੇ ਸੂਰਜੀ ਲਾਲਟੈਣ ਸ਼ਾਮਲ ਨੇ, ਵੀਅਤਨਾਮ ਨੂੰ ਭੇਜੀਆਂ ਗਈਆਂ ਹਨ। ਇਸ ਦੌਰਾਨ, genset, ਪਾਣੀ ਸ਼ੁੱਧ ਕਰਨ ਵਾਲੀਆਂ ਵਸਤੂਆਂ, ਮੱਛਰਦਾਨੀ, ਕੰਬਲ ਅਤੇ ਸਲੀਪਿੰਗ ਬੈਗ ਸਮੇਤ 10 ਟਨ ਸਹਾਇਤਾ ਲਾਓਸ ਨੂੰ ਭੇਜੀ ਗਈ ਹੈ।