ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਏ, ਕਿ ਦੁਨੀਆ ਨੂੰ ਭਰੋਸਾ ਐ ਕਿ ਭਾਰਤ ਘੱਟ ਲਾਗਤ, ਗੁਣਵੱਤਾ ਅਤੇ ਟਿਕਾਊ ਬੱਦਲ ਨਾਲ ਵਿਸ਼ਵ ਚੁਣੌਤੀਆਂ ਦਾ ਹੱਲ ਪ੍ਰਦਾਨ ਕਰ ਸਕਦਾ ਏ ।
ਉਨ੍ਹਾਂ ਸਪੱਸ਼ਟ ਕੀਤਾ ਕਿ ਚੰਦਰਯਾਨ ਮਿਸ਼ਨ ਨੇ, ਵਿਸ਼ਵ ਦੀਆਂ ਆਸਾਂ ਨੂੰ ਕਈ ਗੁਣਾ ਵਧਾ ਦਿੱਤਾ ਏ । ਸਮਾਰਟ ਇੰਡੀਆ ਹੈਕਾਥਨ ਵਿਚ ਸਮੱਸਿਆਵਾਂ ਹੱਲ ਕਰਨ ਦੀ ਨੌਜਵਾਨ ਖੋਜਕਾਰਾਂ ਦੀ ਕਾਬਲੀਅਤ ਦੀ ਸ਼ਲਾਘਾ ਕਰਦਿਆਂ, ਪ੍ਰਧਾਨ ਮੰਤਰੀ ਨੇ ਇਸ ਨੂੰ ਗੁੰਝਲਦਾਰ ਚੁਣੌਤੀਆਂ ਨਾਲ ਨਜਿੱਠਣ ਵਿਚ ਉਨ੍ਹਾਂ ਦੀ ਮਹਾਰਤ ਦਾ ਕਮਾਲ ਦੱਸਿਆ। ਪ੍ਰਧਾਨ ਮੰਤਰੀ ਮੋਦੀ ਨੇ ਆਸ ਪ੍ਰਗਟਾਈ ਕਿ ਹੈਕਾਥਨ ਦੌਰਾਨ, ਖੋਜਕਾਰਾਂ ਦੀਆਂ ਕਾਢਾਂ ਦੇਸ ਦੇ ਵਿਕਾਸ, ਖਾਸ ਕਰਕੇ ਰੇਲਵੇ ਸੈਕਟਰ ਵਿੱਚ ਯੋਗਦਾਨ ਪਾਉਣਗੀਆਂ।
ਉਨਾਂ ਕਿਹਾ ਕਿ ਸਰਕਾਰ ਰੇਲ ਖੇਤਰ ‘ਤੇ ਵੱਡੇ ਪੱਧਰ ‘ਤੇ ਧਿਆਨ ਕੇਂਦਰਿਤ ਕਰ ਰਹੀ ਏ ਅਤੇ ਭਾਰਤੀ ਰੇਲਵੇ ਬਦਲਾਅ ਦੇ ਦੌਰ ‘ਚੋਂ ਗੁਜ਼ਰ ਰਹੀ ਏ ।
ਕੇਂਦਰ ਸਰਕਾਰ ਇਸ ‘ਤੇ ਹਜ਼ਾਰਾਂ ਕਰੋੜ ਰੁਪਏ ਖਰਚ ਕਰ ਰਹੀ ਏ ਅਤੇ ਇਸ ਦਾ ਧਿਆਨ ਲੌਜਿਸਟਿਕਸ ‘ਤੇ ਵੀ ਏ । ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ 21ਵੀਂ ਸਦੀ ਦਾ ਭਾਰਤ “ਜੈ ਜਵਾਨ, ਜੈ ਕਿਸਾਨ, ਜੈ ਵਿਗਿਆਨ ਅਤੇ ਜੈ ਅਨੁਸੰਧਾਨ” ਦੇ ਮੰਤਰ ਨਾਲ ਅੱਗੇ ਵਧ ਰਿਹਾ ਏ ।
ਉਨਾਂ ਕਿਹਾ ਕਿ ਭਾਰਤ ਇਸ ਸਮੇਂ ਤਬਦੀਲੀ ਦੀ ਸਥਿਤੀ ਵਿੱਚ ਏ, ਜਿੱਥੇ ਹਰ ਕੋਸ਼ਿਸ਼ ਆਉਣ ਵਾਲੇ ਹਜ਼ਾਰਾਂ ਸਾਲਾਂ ਤੱਕ ਭਾਰਤ ਦੀ ਨੀਂਹ ਨੂੰ ਮਜ਼ਬੂਤ ਕਰੇਗੀ।