ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਨੋਟੀਫਿਕੇਸ਼ਨ ਕੱਲ੍ਹ ਜਾਰੀ ਕੀਤਾ ਜਾਵੇਗਾ। ਇਸ ਪੜਾਅ ‘ਚ 17 ਰਾਜਾਂ ਅਤੇ ਚਾਰ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 102 ਲੋਕ ਸਭਾ ਸੀਟਾਂ ‘ਤੇ ਚੋਣਾਂ ਹੋਣਗੀਆਂ। ਇਸ ਪਹਿਲੇ ਪੜਾਅ ‘ਚ ਤਾਮਿਲਨਾਡੂ ਦੀਆਂ 39, ਰਾਜਸਥਾਨ ਦੀਆਂ 12, ਉੱਤਰ ਪ੍ਰਦੇਸ਼ ਦੀਆਂ ਅੱਠ, ਮੱਧ ਪ੍ਰਦੇਸ਼ ਦੀਆਂ ਛੇ, ਉੱਤਰਾਖੰਡ, ਅਸਮ ਅਤੇ ਮਹਾਰਾਸ਼ਟਰ ਦੀਆਂ ਪੰਜ-ਪੰਜ ਸੀਟਾਂ, ਬਿਹਾਰ ਦੀਆਂ ਚਾਰ, ਪੱਛਮੀ ਬੰਗਾਲ ਦੀਆਂ ਤਿੰਨ, ਅਰੁਣਾਚਲ ਪ੍ਰਦੇਸ਼, ਮਨੀਪੁਰ, ਮੇਘਾਲਿਆ ਦੀਆਂ ਦੋ-ਦੋ ਸੀਟਾਂ ਅਤੇ ਛੱਤੀਸਗੜ੍ਹ, ਮਿਜ਼ੋਰਮ, ਨਾਗਾਲੈਂਡ, ਸਿੱਕਮ, ਤ੍ਰਿਪੁਰਾ, ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ, ਜੰਮੂ-ਕਸ਼ਮੀਰ, ਲਕਸ਼ਦੀਪ ਅਤੇ ਪੁਡੂਚੇਰੀ ਦੀ ਇੱਕ-ਇੱਕ ਸੀਟ ਲਈ ਵੋਟਾਂ ਪੈਣਗੀਆਂ। ਇਸ ਮਹੀਨੇ ਦੀ 27 ਤਰੀਕ ਤੱਕ ਨਾਮਜ਼ਦਗੀਆਂ ਦਾਖਲ ਕੀਤੀਆਂ ਜਾ ਸਕਦੀਆਂ ਹਨ। 19 ਅਪ੍ਰੈਲ ਨੂੰ ਵੋਟਾਂ ਪੈਣਗੀਆਂ।