ਸਾਹਿਤ ਅਕਾਦਮੀ ਨੇ 24 ਭਾਸ਼ਾਵਾਂ ਵਿੱਚ 2023 ਲਈ ਸਾਹਿਤ ਅਕਾਦਮੀ ਦੇ ਸਾਲਾਨਾ ਪੁਰਸਕਾਰਾਂ ਦਾ ਐਲਾਨ ਕੀਤਾ ਏ । ਇਸ ਸਾਲ 9 ਕਾਵਿ ਸੰਗ੍ਰਹਿ, 6 ਨਾਵਲ, 5 ਕਹਾਣੀ ਸੰਗ੍ਰਹਿ, 3 ਨਿਬੰਧ ਅਤੇ ਇੱਕ ਸਾਹਿਤਕ ਅਧਿਐਨ ਨੂੰ ਸਾਹਿਤ ਅਕਾਦਮੀ ਪੁਰਸਕਾਰ ਦਿੱਤਾ ਜਾਵੇਗਾ । ਲੁਧਿਆਣਾ ਦੇ ਵਸਨੀਕ ਉਘੇ ਲੇਖਕ ਸਵਰਨਜੀਤ ਸਵੀ ਦੀ ਪੁਸਤਕ ‘ਮਨ ਦੀ ਚਿੱਪ’ ਨੂੰ ਸਾਲ 2023 ਦਾ ਸਾਹਿਤ ਅਕਾਦਮੀ ਪੁਰਸਕਾਰ ਦਿੱਤਾ ਗਿਆ ਏ । ਅੰਗਰੇਜ਼ੀ ਅਤੇ ਫਾਈਨ ਆਰਟਸ ਵਿਚ ਪੋਸਟ ਗ੍ਰੈਜਏਟ ਸਵਰਨਜੀਤ ਸਵੀ ਬਹੁਪੱਖੀ ਸ਼ਖ਼ਸੀਅਤ ਨੇ।
ਉਹ ਕਵੀ, ਚਿੱਤਰਕਾਰ, ਮੂਰਤੀਕਾਰ, ਫੋਟੋਗ੍ਰਾਫਰ ਅਤੇ ਪ੍ਰਕਾਸ਼ਕ ਨੇ । ਉਨ੍ਹਾਂ ਦੀਆਂ 16 ਕਾਵਿ-ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਨੇ ਅਤੇ ਕਈ ਭਾਸ਼ਾਵਾਂ ‘ਚ ਅਨੁਵਾਦਾਂ ਦੇ ਨਾਲ ਆਲੋਚਨਾਤਮਕ ਪ੍ਰਸ਼ੰਸਕਾਂ ਦੀ ਨਜ਼ਰਾਂ ਵਿਚ ਉੱਤਮ ਲੇਖਕ ਵਜੋਂ ਸਥਾਪਤ ਨੇ।