ਪ੍ਰਯਾਗਰਾਜ ਦੇ ਮਹਾਂਕੁੰਭ ਮੇਲਾ ਖੇਤਰ ਵਿੱਚ ਅੱਜ ਸ਼ਾਮ ਕਰੀਬ 4.30 ਵਜੇ ਅੱਗ ਲੱਗ ਗਈ। ਇਹ ਅੱਗ ਸੈਕਟਰ-19 ਸਥਿਤ ਗੀਤਾ ਪ੍ਰੈੱਸ ਕੈਂਪ ਵਿੱਚ ਲੱਗੀ। ਅਧਿਕਾਰੀਆਂ ਨੇ ਦੱਸਿਆ ਕਿ ਇਹ ਧਮਾਕਾ ਖਾਣਾ ਪਕਾਉਣ ਦੌਰਾਨ, ਸਿਲੰਡਰ ਫਟਣ ਕਾਰਨ ਵਾਪਰਿਆ। ਹੌਲੀ ਹੌਲੀ ਅੱਗ ਨੇ ਜ਼ੋਰ ਫੜ੍ਹ ਲਿਆ ਜਿਸ ਕਾਰਨ ਆਸ ਪਾਸ ਦੇ ਟੈਂਟ ਵੀ ਅੱਗ ਦੀ ਚਪੇਟ ਵਿੱਚ ਆ ਗਏ ।
ਅੱਗ ‘ਤੇ ਕਾਬੂ ਪਾਉਣ ਲਈ 12 ਫਾਇਰ ਟੈਂਡਰ ਭੇਜੇ ਗਏ ਹਨ। ਅੱਗ ਬੁਝਾਊ ਅਮਲੇ ਨੇ ਕੁਝ ਹੀ ਦੇਰ ‘ਚ ਅੱਗ ‘ਤੇ ਕਾਬੂ ਪਾ ਲਿਆ। ਇਸ ਅੱਗ ਵਿੱਚ 50 ਤੋਂ ਵੱਧ ਟੈਂਟ ਸੜ੍ਹ ਕੇ ਨਸ਼ਟ ਹੋ ਗਏ।
ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਮੌਕੇ ‘ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨਾਲ ਫੋਨ ‘ਤੇ ਗੱਲਬਾਤ ਕਰਕੇ ਸਥਿਤੀ ਦਾ ਜਾਇਜ਼ਾ ਲਿਆ। ਅੱਗ ਲੱਗਣ ਦੀ ਘਟਨਾ ਤੋਂ ਥੋੜ੍ਹੀ ਦੇਰ ਪਹਿਲਾਂ ਹੀ ਅੱਜ ਮੁੱਖ ਮੰਤਰੀ ਯੋਗੀ ਨੇ ਹੈਲੀਕਾਪਟਰ ਰਾਹੀਂ, ਮਹਾਕੰਭ ਮੇਲਾ ਖੇਤਰ ਦਾ ਜਾਇਜ਼ਾ ਲਿਆ ਸੀ।
ਮਹਾਕੁੰਭ ਮੇਲਾ 13 ਜਨਵਰੀ ਤੋਂ 26 ਫਰਵਰੀ ਤੱਕ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿੱਚ ਲਾਇਆ ਜਾ ਰਿਹਾ ਹੈ । ਇਹ ਵਿਸ਼ੇਸ਼ ਮਹਾਕੁੰਭ ਮੇਲਾ 144 ਸਾਲਾਂ ਵਿੱਚ ਇੱਕ ਵਾਰ ਹੁੰਦਾ ਹੈ।