ਅਲਾਇੰਸ ਇੰਟਰਨੈਸ਼ਨਲ ਸਕੂਲ ਨੇ ਆਪਣਾ ਸਾਲਾਨਾ ਸਮਾਰੋਹ “ਏ ਕਲਰਫੁਲ ਐਕਸਟਰਾਵੈਗਨਜ਼ਾ” ਧੂਮ ਧਾਮ ਨਾਲ ਮਨਾਇਆ।
ਬੀਤੇ ਦਿਨੀਂ ਅਲਾਇੰਸ ਇੰਟਰਨੈਸ਼ਨਲ ਸਕੂਲ ਵਿੱਚ 6ਵੇਂ ਸਾਲਾਨਾ ਸਮਾਰੋਹ “ਏ ਕਲਰਫੁਲ ਐਕਸਟਰਾਵੈਗਨਜ਼ਾ” ਮਨਾਇਆ ਗਿਆ। ਇਸ ਮੌਕੇ ਦੇ ਮੁੱਖ ਮਹਿਮਾਨ ਸ਼੍ਰੀਮਤੀ ਨੀਨਾ ਮਿੱਤਲ ਵਿਧਾਇਕ ਰਾਜਪੁਰਾ ਨੇ ਸ਼ਿਰਕਤ ਕੀਤੀ। ਇਸ ਪ੍ਰੋਗਰਾਮ ਵੱਖ-ਵੱਖ ਥੀਮ ‘ਤੇ ਆਧਾਰਿਤ ਪੇਸ਼ਕਾਰੀਆਂ ਜਿਵੇਂ ਚੰਦਰਯਾਨ, ਝਾਂਸੀ ਦੀ ਰਾਣੀ, ਭਗਤ ਸਿੰਘ, ਏਂਜਲਸ, ਬਾਹੂਬਲੀ, ਦੇਸ਼ ਅਤੇ ਰਾਜ ਦੇ ਪਹਿਰਾਵੇ ਆਦਿ ‘ਤੇ ਆਧਾਰਿਤ ਸੀ ਪੂਰੇ ਪ੍ਰੋਗਰਾਮ ਦੀ ਖਾਸ ਗੱਲ ਇਹ ਸੀ ਕਿ ਪੰਜਾਬ ‘ਚ ਪਹਿਲੀ ਵਾਰ ਸਕੂਲ ਦੀ ਸਟੇਜ ‘ਤੇ ਯੂ.ਵੀ. ਐਕਟ ਪੇਸ਼ ਕੀਤਾ ਗਿਆ | ਸੱਭਿਆਚਾਰਕ ਪੇਸ਼ਕਾਰੀਆਂ ਤੋਂ ਇਲਾਵਾ ਇਨਾਮ ਵੰਡ ਸਮਾਰੋਹ ਵੀ ਆਯੋਜਿਤ ਕੀਤਾ ਗਿਆ ਜਿਸ ਵਿੱਚ ਹੋਣਹਾਰ ਵਿਦਿਆਰਥੀਆਂ, ਐੱਨਐੱਸਐੱਸ ਕੈਡਿਟਾਂ, ਸਰਵੋਤਮ ਹਾਊਸ, ਸਰਵੋਤਮ ਵਿਭਾਗ ਅਤੇ ਸਭ ਤੋਂ ਵੱਧ ਰੈਗੂਲਰ ਸਟਾਫ਼ ਨੂੰ ਇਨਾਮ ਦਿੱਤੇ ਗਏ। ਥੀਮ ਆਧਾਰਿਤ ਪ੍ਰੋਗਰਾਮ ਵਿੱਚ ਸਜਾਵਟ ਨੇ ਸਾਰਿਆ ਦਾ ਮਨ ਮੋਹਿਆ । ਮੈਨੇਜਮੈਂਟ ਮੈਂਬਰ ਸ੍ਰੀ ਅਸ਼ਵਨੀ ਗਰਗ (ਚੇਅਰਮੈਨ ਐਸ.ਵੀ.ਜੀ.ਓ.ਆਈ.), ਸ੍ਰੀ ਅਸ਼ੋਕ ਗਰਗ (ਪ੍ਰਧਾਨ ਐਸ.ਵੀ.ਜੀ.ਓ.ਆਈ.), ਸ੍ਰੀ ਵਿਸ਼ਾਲ ਗਰਗ( ਡਾਇਰੈਕਟਰ ਸਕੱਤਰ), ਸ੍ਰੀ ਅੰਕੁਰ ਗੁਪਤਾ, ਸਕੂਲ ਦੇ ਐਮ.ਡੀ., ਸ੍ਰੀ ਸਾਹਿਲ ਗਰਗ, ਪ੍ਰੋਜੈਕਟ ਡਾਇਰੈਕਟਰ( ਸ੍ਰੀ ਸ਼ੁਭਮ ਗਰਗ) ਮੈਨੇਜਮੈਂਟ ਮੈਂਬਰ ਅਤੇ ਸ੍ਰੀਮਤੀ ਸ਼ਾਲਿਨੀ ਖੁੱਲਰ ਪ੍ਰਿੰਸੀਪਲ ਇਸ ਵੱਡੇ ਸਮਾਗਮ ਦੀ ਸ਼ਾਨਦਾਰ ਸਫਲਤਾ ਲਈ ਸਾਰੇ ਸਟਾਫ਼ ਤੇ ਬੱਚਿਆ ਨੂੰ ਵਧਾਈ ਦਿੱਤੀ ।