ਅੰਮ੍ਰਿਤਸਰ ਦੇਸ਼ ਦੇ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ਵਿੱਚ ਪਹੁੰਚ ਗਿਆ ਹੈ। ਬੀਤੇ ਦਿਨ ਚਲੇ ਪਟਾਕਿਆਂ ਅਤੇ ਆਤਿਸ਼ਬਾਜ਼ੀ ਤੋਂ ਬਾਅਦ ਅੱਜ ਸ਼ਨੀਵਾਰ ਸਵੇਰੇ ਅੰਮ੍ਰਿਤਸਰ ਦਾ AQI (ਹਵਾ ਦੀ ਗੁਣਵਤਾ ਦਾ ਸੂਚਕ ਅੰਕ) ਗ੍ਰੇਡ-3 ਸ਼੍ਰੇਣੀ ਵਿੱਚ ਆ ਗਿਆ ਹੈ ਜੋ ਕਿ ਦਿੱਲੀ ਦੇ ਪ੍ਰਦੂਸ਼ਣ ਪੱਧਰ ਦੇ ਬਰਾਬਰ ਹੈ।
ਅੰਮ੍ਰਿਤਸਰ ਦਾ ਹਵਾ ਦੀ ਗੁਣਵਤਾ ਦਾ ਔਸਤ ਸੂਚਕ ਅੰਕ (AQI ) 339 ਹੈ ਜਦੋਂ ਕਿ ਚੰਡੀਗੜ੍ਹ ਦਾ ਹਵਾ ਦੀ ਗੁਣਵਤਾ ਦਾ ਔਸਤ ਸੂਚਕ ਅੰਕ (AQI) 297 ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪੰਜਾਬ ਦੇ ਬਠਿੰਡਾ ਵਿੱਚ ਸਵੇਰੇ 7 ਵਜੇ ਹਵਾ ਦੀ ਗੁਣਵਤਾ ਦਾ ਸੂਚਕ ਅੰਕ (AQI ) 131, ਜਲੰਧਰ ਵਿਚ 225, ਲੁਧਿਆਣਾ ਵਿੱਚ 266, ਮੰਡੀ ਗੋਬਿੰਦਗੜ੍ਹ ਵਿੱਚ 236 ਅਤੇ ਪਟਿਆਲਾ ਵਿੱਚ 231 ਦਰਜ ਕੀਤਾ ਗਿਆ ਹੈ। ਪ੍ਰਦੂਸ਼ਣ ਕੰਟਰੋਲ ਬੋਰਡ ਅਨੁਸਾਰ ਅੰਮ੍ਰਿਤਸਰ ਰੈੱਡ ਸ਼੍ਰੇਣੀ ਵਿੱਚ ਆਇਆ ਹੈ , ਜਦੋਂ ਕਿ ਪੰਜਾਬ ਦੇ ਜ਼ਿਆਦਾਤਰ ਸ਼ਹਿਰ ਆਰੇਂਜ ਸ਼੍ਰੇਣੀ ਵਿੱਚ ਆਏ ਹਨ।