ਰਾਜਪੁਰਾ, 7 ਦਸੰਬਰ ਸਥਾਨਕ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਰਾਜਪੁਰਾ ਦੇ ਪ੍ਰਿੰਸੀਪਲ ਡਾ. ਚੰਦਰ ਪ੍ਰਕਾਸ਼ ਗਾਂਧੀ ਅਤੇ 5 ਪੰਜਾਬ ਬਟਾਲੀਅਨ ਦੇ ਏ. ਆਨ.ਓ. ਲੈਫਟੀਨੈਟ ਡਾ. ਜੈਦੀਪ ਸਿੰਘ ਦੀ ਦੇਖ ਰੇਖ ਹੇਠ ਹਥਿਆਰਬੰਦ ਝੰਡਾ ਦਿਵਸ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਪ੍ਰਿੰਸੀਪਲ ਡਾ. ਚੰਦਰ ਪ੍ਰਕਾਸ਼ ਗਾਂਧੀ ਵਲੋਂ ਝੰਡਾ ਝੜਾਉਣ ਦੀ ਰਸਮ ਅਦਾ ਕੀਤੀ ਗਈ ਅਤੇ ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ 7 ਦਸੰਬਰ ਨੂੰ ਪੂਰੇ ਭਾਰਤ ਵਿੱਚ ਥਲ ਸੈਨਾ, ਜਲ ਸੈਨਾ ਅਤੇ ਵਾਯੂ ਸੈਨਾ ਦੇ ਉਤਸ਼ਾਹ ਅਤੇ ਚੰਗੇ ਭਵਿੱਖ ਦੀ ਕਾਮਨਾ ਕੀਤੀ ਜਾਂਦੀ ਹੈ ਕਿਉਂਕਿ ਇਹਨਾ ਕਰਕੇ ਹੀ ਦੇਸ਼ ਵਿੱਚ ਅਮਨ ਅੱਤੇ ਸ਼ਾਂਤੀ ਮੌਜੂਦ ਹੈ।
ਪ੍ਰੋਗਰਾਮ ਤਹਿਤ ਝੰਡਾ ਦਿਵਸ ਨੂੰ ਸਮਰਪਿਤ ਲਗਭਗ 40 ਐਨ. ਸੀ. ਸੀ. ਕੈਡਿਟ ਨੂੰ ਬੈਜ ਲਗਾਏ ਗਏ। ਇਸ ਮੌਕੇ ਡਾ. ਅਰੂਨ ਜੈਨ, ਡਾ. ਮਨਦੀਪ ਕੌਰ, ਡਾ. ਹਿਨਾ ਗੁਪਤਾ, ਪ੍ਰੋ. ਅਵਤਾਰ ਸਿੰਘ, ਪ੍ਰੋ. ਏਕਾਂਤ ਗੁਪਤਾ, ਡਾ. ਰਸ਼ਮੀ ਬੱਤਾ, ਡਾ. ਮਿੰਕੀ ਓਬਰਾਏ, ਮਨਦੀਪ ਸਿੰਘ ਕਲਰਕ, ਲਵਪ੍ਰੀਤ ਕੌਰ ਕਲਰਕ ਅਤੇ ਹਰਪ੍ਰੀਤ ਸਿੰਘ ਕੋਚ ਸ਼ਾਮਿਲ ਸਨ।