ਜਲੰਧਰ ਦੀ ਬਸਤੀ ਬਾਵਾ ਖੇਲ ਵਿਖੇ ਇੱਕ ਨਹਿਰ ਦੇ ਕੋਲ ਲਾਸ਼ ਮਿਲਣ ਤੋਂ ਤਿੰਨ ਦਿਨ ਬਾਅਦ ਇਕ ਆਟੋ ਚਲਾਕ ਨੂੰ ਅਰਜੁਨ ਐਵਾਰਡੀ DSP ਦਲਬੀਰ ਸਿੰਘ ਦੀ ਹੱਤਿਆ ਦੇ ਦੋਸ਼ ਵਿੱਚ ਬੁੱਧਵਾਰ ਨੂੰ ਗ੍ਰਿਫਤਾਰ ਕੀਤਾ ਗਿਆ।
ਆਟੋ ਚਾਲਕ ਦੀ ਪਛਾਣ ਵਿਜੇ ਕੁਮਾਰ ਵਜੋਂ ਹੋਈ ਹੈ ਅਤੇ ਮੁਲਜ਼ਮ ਕੋਲੋਂ ਡੀਐਸਪੀ ਦਾ ਸਰਵਿਸ ਰਿਵਾਲਵਰ ਅਤੇ ਗੋਲੀਆਂ ਬਰਾਮਦ ਹੋਈਆਂ ਹਨ।
ਡੀਐਸਪੀ ਦੀ ਲਾਸ਼ 1 ਜਨਵਰੀ ਦੀ ਸਵੇਰ ਨੂੰ ਗੁਜ਼ਰ ਰਹੇ ਲੋਕਾਂ ਨੂੰ ਮਿਲੀ, ਜਿਨ੍ਹਾਂ ਨੇ ਉਨ੍ਹਾਂ ਦਾ ਆਈਡੀ ਕਾਰਡ (ਜੋ ਲਾਸ਼ ਨੇੜੇ ਹੀ ਮਿਲਿਆ) ਦੇਖ ਕੇ ਪੁਲੀਸ ਨੂੰ ਘਟਨਾ ਦੀ ਸੂਚਨਾ ਦਿੱਤੀ।
ਪਤਾ ਲੱਗਾ ਹੈ ਕਿ ਡੀਐਸਪੀ ਦਲਬੀਰ ਆਪਣੇ ਤਿੰਨ ਜਾਣਕਾਰਾਂ ਨਾਲ ਘਰੋਂ ਨਿਕਲਿਆ ਸੀ ਤੇ ਦੇਰ ਰਾਤ ਬੱਸ ਸਟੈਂਡ ਨੇੜੇ ਗਿਆ ਸੀ। ਉਸ ਸਮੇਂ ਤੋਂ, ਉਸ ਦੀ ਲਾਸ਼ ਮਿਲਣ ਤੱਕ ਉਸ ਦਾ ਠਿਕਾਣਾ ਇੱਕ ਰਹੱਸ ਬਣ ਗਿਆ ਸੀ।
ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਪ੍ਰੈਸ ਕਾਨਫਰੰਸ ਕਰਦੇ ਹੋਏ ਕਿਹਾ: “ਜਿਸ ਆਟੋ ਡਰਾਈਵਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਉਹ ਡੀਐਸਪੀ ਦੇ ਕਤਲ ਦਾ ਮੁੱਖ ਸ਼ੱਕੀ ਹੈ।” ਉਸ ਨੇ ਦੱਸਿਆ ਕਿ ਮੁਲਜ਼ਮ ਨਸ਼ੇ ਦਾ ਆਦੀ ਸੀ ਅਤੇ ਪਹਿਲਾਂ ਮੁੜ ਵਸੇਬੇ ਵਿੱਚ ਸੀ। ਉਸ ਰਾਤ, ਮੁਲਜ਼ਮ ਨਸ਼ੇ ਵਿੱਚ ਸੀ ਅਤੇ ਉਸ ਨੂੰ ਘਰ ਛੱਡਣ ਨੂੰ ਲੈ ਕੇ ਮਾਮੂਲੀ ਝਗੜੇ ਤੋਂ ਬਾਅਦ ਕਥਿਤ ਤੌਰ ‘ਤੇ ਅਰਜੁਨ ਐਵਾਰਡੀ ਡੀਐਸਪੀ ਨੂੰ ਗੋਲੀ ਮਾਰ ਦਿੱਤੀ।