ਸਥਾਨਕ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਰਾਜਪੁਰਾ ਦੇ ਪ੍ਰਿੰਸੀਪਲ ਡਾ. ਚੰਦਰ ਪ੍ਰਕਾਸ਼ ਗਾਂਧੀ ਦੀ ਅਗਵਾਈ ਵਿੱਚ ਰਾਜਪੁਰਾ, 1 ਦਸੰਬਰ ਨੂੰ ਐਨ.ਐਸ.ਐਸ. ਅਤੇ ਰੈਡ ਰਿੱਬਨ ਕਲੱਬ ਦੇ ਪ੍ਰੋਗਰਾਮ ਅਫਸਰ ਪ੍ਰੋ. ਅਵਤਾਰ ਸਿੰਘ, ਪ੍ਰੋ. ਗਗਨਦੀਪ ਕੌਰ, ਪ੍ਰੋ. ਪੁਰਨੀਮਾ ਸੋਨਕਰ ਦੀ ਦੇਖ ਰੇਖ ਹੇਠ ਵਿਸ਼ਵ ਏਡਜ ਦਿਵਸ ਮਨਾਇਆ ਗਿਆ। ਵਲੰਟੀਅਰਜ ਨੂੰ ਸੰਬੋਧਨ ਹੁੰਦਿਆਂ ਪ੍ਰੋ. ਅਵਤਾਰ ਸਿੰਘ ਨੇ HIV-AIDS ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ।
ਪ੍ਰੋ. ਗਗਨਦੀਪ ਕੌਰ ਨੇ ਕਿਹਾ ਕਿ ਪੂਰੇ ਵਿਸ਼ਵ ਵਿੱਚ ਲਗਭਗ 4 ਕਰੋੜ ਲੋਕ HIV ਤੋਂ ਪੀੜਿਤ ਹਨ, ਨੌਜਵਾਨ ਜਾਗਰੁਕ ਹੋਣਗੇ ਤਾਂਹੀਂ ਇਹ ਅੰਕੜੇ ਘੱਟ ਸਕਦੇ ਹਨ। ਐਨ. ਐਸ.ਐਸ. ਵਲੰਟੀਅਰ ਨੀਤੀਕਾ ਨੇ HIV-AIDS ਬਾਰੇ ਸੰਪੂਰਨ ਜਾਣਕਾਰੀ ਵਲੰਟੀਅਰਾਂ ਨਾਲ ਸਾਂਝੀ ਕੀਤੀ। ਪ੍ਰੋਗਰਾਮ ਤਹਿਤ ਵਲੰਟੀਅਰਾਂ ਦੇ HIV-AIDS ਨਾਲ ਸਬੰਧਿਤ ਪੋਸਟਰ ਮੁਕਾਬਲੇ ਕਰਵਾਏ ਗਏ। ਇਸ ਮੌਕੇ ਡਾ. ਗੁਰਜਿੰਦਰ ਸਿੰਘ ਅਤੇ ਲਗਭਗ 55 ਵਲੰਟੀਅਰ ਸ਼ਾਮਿਲ ਸਨ।