ਪਟੇਲ ਕਾਲਜ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਅੰਤਰ ਕਾਲਜ ਕੁਸ਼ਤੀ ਮੁਕਾਬਲੇ ਹੋਏ

        ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਵਿਖੇ ਕਾਲਜ ਮੈਨੇਜਮੈਂਟ ਦੀ ਸਰਪ੍ਰਸਤੀ ਅਤੇ ਪ੍ਰਿੰਸੀਪਲ ਡਾ. ਚੰਦਰ ਪ੍ਰਕਾਸ਼ ਗਾਂਧੀ ਅਗਵਾਈ ਹੇਠ ਪੰਜਾਬੀ ਯੂਨੀਵਰਸਿਟੀ , ਪਟਿਆਲਾ ਦੀ ਅੰਤਰ ਕਾਲਜ ਕੁਸ਼ਤੀ ਚੈਂਪੀਅਨਸ਼ਿਪ- 2024  ਸਫ਼ਲਤਾਪੂਰਵਕ ਕਰਵਾਈ ਗਈ। ਇਹ ਚੈਂਪੀਅਨਸ਼ਿਪ ਜਿਸ ਦਾ ਆਗਾਜ਼ 8 ਨਵੰਬਰ ਨੂੰ ਹੋਇਆ ਸੀ, ਵਿੱਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਧੀਨ ਆਉਂਦੇ 30 ਤੋਂ ਵੱਧ ਕਾਲਜਾਂ ਦੇ ਪਹਿਲਵਾਨਾਂ (ਮੁੰਡੇ-ਕੁੜੀਆਂ) ਨੇ ਭਾਗ ਲੈਂਦਿਆ ਅਪਣੀ ਕਲਾ ਦੇ ਜੌਹਰ ਦਿਖਾਏ। ਪਟੇਲ ਕਾਲਜ ਦਾ ਖੇਡ ਵਿਭਾਗ ਜਿਸ ਵਿੱਚ ਡਾ. ਮਨਦੀਪ ਕੌਰ, ਮੁਖੀ ਖੇਡ ਵਿਭਾਗ , ਪ੍ਰੋ.  ਤਰਿਸ਼ਰਨਦੀਪ ਸਿੰਘ ਗਰੇਵਾਲ ਤੇ ਕੋਚ ਹਰਪ੍ਰੀਤ ਸਿੰਘ ਸ਼ਾਮਲ ਹਨ , ਵੱਲੋਂ ਸਾਰੇ ਪ੍ਰੋਗਰਾਮ ਨੂੰ ਵਿਧੀਵਤ ਤਰੀਕੇ ਨਾਲ ਆਯੋਜਿਤ ਕੀਤਾ ਗਿਆ।

ਇਸ ਚੈਂਪੀਅਨਸ਼ਿਪ ਨੂੰ ਕਰਵਾਉਣ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਸੀਨੀਅਰ ਕੋਚ ਅਵਤਾਰ ਸਿੰਘ ਪੁੱਜੇ। ਇਸ ਚੈਂਪੀਅਨਸ਼ਿਪ ਵਿੱਚ ਲੜਕਿਆਂ ਦੀਆਂ 125 ਕਿਲੋ , 96 ਕਿਲੋ 92 ਕਿਲੋ , 86 ਕਿਲੋ ਭਾਰ ਵਰਗ ਤੋਂ ਇਲਾਵਾ ਹੋਰ ਭਾਰ ਵਰਗਾਂ ਦੇ ਵੀ ਮੁਕਾਬਲੇ ਹੋਏ ।ਇਸ ਤੋਂ ਇਲਾਵਾ ਲੜਕੀਆਂ ਦੀਆਂ ਟੀਮਾਂ ਦੇ ਮੁਕਾਬਲੇ ਵੀ ਕਰਵਾਏ ਗਏ।  ਪਹਿਲੇ ਦਿਨ ਜੇਤੂ ਟੀਮਾਂ ਦੇ ਮੁਕਾਬਲੇ ਲਗਾਤਾਰ ਦੂਜੇ ਦਿਨ ਵੀ ਜਾਰੀ ਰਹੇ । ਇਹਨਾਂ ਮੁਕਾਬਲਿਆਂ ਵਿੱਚ  ਕਾਲਜ  ਦੇ ਸ਼ਸ਼ੋਬਿਤ ਸਿੰਘ ਨੇ 97 ਕਿਲੋ ਭਾਰ ਵਰਗ ਵਿੱਚ ਚਾਂਦੀ , ਰਜਨੀ ਨੇ 58 ਕਿਲੋ ਭਾਰ ਵਰਗ ਵਿੱਚ ਚਾਂਦੀ , ਨਰਿੰਦਰਪਾਲ ਸਿੰਘ ਨੇ 82 ਕਿਲੋ ਭਾਰ ਵਰਗ ਵਿੱਚ ਕਾਂਸੇ, ਵਿਨੈ ਬਾਵਾ 63 ਕਿਲੋ ਭਾਰ ਵਰਗ ਵਿੱਚ ਕਾਂਸੇ , ਸੁਸ਼ੀਲ ਕੁਮਾਰ ਨੇ 55 ਕਿਲੋ ਭਾਰ ਵਰਗ ਵਿੱਚ ਕਾਂਸੇ ਦਾ ਤਗਮਾ ਹਾਸਲ ਕੀਤਾ । ਇਸ ਮੌਕੇ ਕਾਲਜ ਦੇ ਸਟਾਫ਼ ਮੈਂਬਰ ਤੇ ਵੱਡੀ ਗਿਣਤੀ ਵਿਚ ਖੇਡ ਦਰਸ਼ਕ ਹਾਜ਼ਰ ਸਨ ।

Related Posts

ਸ਼ਿਕਾਗੋ ਓਪਨ ਯੂਨਿਵਰਸਿਟੀ  ਨੇ ਅੰਮ੍ਰਿਤਪਾਲ ਸਿੰਘ ਦਰਦੀ ਨੂੰ ਡਾਕਟਰੇਟ ਦੀ ਡਿਗਰੀ ਨਾਲ ਨਿਵਾਜ਼ਿਆ | DD Bharat

ਨਵੀਂ ਦਿੱਲੀ:29 ਜੂਨ, ਚੜ੍ਹਦੀਕਲਾ ਟਾਈਮ ਟੀਵੀ ਦੇ ਡਾਇਰੈਕਟਰ ਅੰਮ੍ਰਿਤਪਾਲ ਸਿੰਘ ਦਰਦੀ ਨੂੰ ਸ਼ਿਕਾਗੋ ਓਪਨ ਯੂਨਿਵਰਸਿਟੀ ਨੇ ਡਾਕਟਰੇਟ ਦੀ ਡਿਗਰੀ ਨਾਲ ਨਿਵਾਜ਼ਿਆ ਹੈ। ਸ. ਅੰਮ੍ਰਿਤਪਾਲ ਸਿੰਘ ਦਰਦੀ ਨੂੰ ਉਨ੍ਹਾਂ ਵੱਲੋਂ ਪੱਤਰਕਾਰੀ…

ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਵੱਲੋਂ ਰਾਜਪੁਰਾ ਨਗਰ ਕੌਂਸਲ ਦੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਗਿਆ ਜਾਇਜਾ | DD Bharat

ਰਾਜਪੁਰਾ, 26 ਮਈ:ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਨੇ ਅੱਜ ਇੱਥੇ ਨਗਰ ਕੌਂਸਲ ਦਫ਼ਤਰ ਵਿਖੇ ਸ਼ਹਿਰ ਵਿੱਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਅਤੇ ਬੁਨਿਆਦੀ ਢਾਂਚੇ ਦੇ ਸੁਧਾਰਾਂ ਦਾ ਮੁਲਾਂਕਣ…

Leave a Reply

Your email address will not be published. Required fields are marked *

You Missed

ਸ਼ਿਕਾਗੋ ਓਪਨ ਯੂਨਿਵਰਸਿਟੀ  ਨੇ ਅੰਮ੍ਰਿਤਪਾਲ ਸਿੰਘ ਦਰਦੀ ਨੂੰ ਡਾਕਟਰੇਟ ਦੀ ਡਿਗਰੀ ਨਾਲ ਨਿਵਾਜ਼ਿਆ | DD Bharat

ਸ਼ਿਕਾਗੋ ਓਪਨ ਯੂਨਿਵਰਸਿਟੀ  ਨੇ ਅੰਮ੍ਰਿਤਪਾਲ ਸਿੰਘ ਦਰਦੀ ਨੂੰ ਡਾਕਟਰੇਟ ਦੀ ਡਿਗਰੀ ਨਾਲ ਨਿਵਾਜ਼ਿਆ | DD Bharat

ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਵੱਲੋਂ ਰਾਜਪੁਰਾ ਨਗਰ ਕੌਂਸਲ ਦੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਗਿਆ ਜਾਇਜਾ | DD Bharat

ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਵੱਲੋਂ ਰਾਜਪੁਰਾ ਨਗਰ ਕੌਂਸਲ ਦੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਗਿਆ ਜਾਇਜਾ | DD Bharat

ਮੰਤਰੀ ਡਾ. ਰਵਜੋਤ ਸਿੰਘ ਨੇ ਵਿਧਾਇਕ ਨੀਨਾ ਮਿੱਤਲ ਦੀ ਮੌਜੂਦਗੀ ‘ਚ 33.66 ਕਰੋੜ ਰੁਪਏ ਦੇ ਪਾਈਪਲਾਈਨ ਜਲ ਸਪਲਾਈ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ | DD Bharat

ਮੰਤਰੀ ਡਾ. ਰਵਜੋਤ ਸਿੰਘ ਨੇ ਵਿਧਾਇਕ ਨੀਨਾ ਮਿੱਤਲ ਦੀ ਮੌਜੂਦਗੀ ‘ਚ 33.66 ਕਰੋੜ ਰੁਪਏ ਦੇ ਪਾਈਪਲਾਈਨ ਜਲ ਸਪਲਾਈ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ | DD Bharat

ਵਿਧਾਇਕ ਨੀਨਾ ਮਿੱਤਲ ਵੱਲੋਂ ਮਿਰਜਾਪੁਰ, ਕੋਟਲਾ ਤੇ ਦੁਬਾਲੀ ‘ਚ ਨਸ਼ਾ ਮੁਕਤੀ ਯਾਤਰਾ | DD Bharat

ਵਿਧਾਇਕ ਨੀਨਾ ਮਿੱਤਲ ਵੱਲੋਂ ਮਿਰਜਾਪੁਰ, ਕੋਟਲਾ ਤੇ ਦੁਬਾਲੀ ‘ਚ ਨਸ਼ਾ ਮੁਕਤੀ ਯਾਤਰਾ | DD Bharat

ਭਾਰਤ-ਪਾਕਿਸਤਾਨ DGMO ਪੱਧਰ ਦੀ ਗੱਲਬਾਤ ਅੱਜ ਦੁਪਹਿਰ 12 ਵਜੇ: ਕੀ ਉਮੀਦ ਕੀਤੀ ਜਾਵੇ? | DD Bharat

ਭਾਰਤ-ਪਾਕਿਸਤਾਨ DGMO ਪੱਧਰ ਦੀ ਗੱਲਬਾਤ ਅੱਜ ਦੁਪਹਿਰ 12 ਵਜੇ: ਕੀ ਉਮੀਦ ਕੀਤੀ ਜਾਵੇ? | DD Bharat

ਮਾਈਨਿੰਗ ਵਿਭਾਗ ਵੱਲੋਂ ਕਾਰਵਾਈ: ਖੇੜਾ ਜੱਟਾਂ ਵਿਖੇ ਨਾਜਾਇਜ਼ ਮਾਈਨਿੰਗ ਕਰਦੀ ਪੋਕਲੇਨ ਮਸ਼ੀਨ ਤੇ ਮਿੱਟੀ ਦਾ ਭਰਿਆ ਟਿਪਰ ਕਾਬੂ | DD Bharat

ਮਾਈਨਿੰਗ ਵਿਭਾਗ ਵੱਲੋਂ ਕਾਰਵਾਈ: ਖੇੜਾ ਜੱਟਾਂ ਵਿਖੇ ਨਾਜਾਇਜ਼ ਮਾਈਨਿੰਗ ਕਰਦੀ ਪੋਕਲੇਨ ਮਸ਼ੀਨ ਤੇ ਮਿੱਟੀ ਦਾ ਭਰਿਆ ਟਿਪਰ ਕਾਬੂ | DD Bharat