
ਰਾਜਪੁਰਾ, 25 ਅਪ੍ਰੈਲ
ਪ੍ਰਿੰਸੀਪਲ ਡਾ. ਚੰਦਰ ਪ੍ਰਕਾਸ਼ ਗਾਂਧੀ ਦੀ ਅਗਵਾਈ ਹੇਠ ਅਤੇ ਡਾ. ਦਲਵੀਰ, ਡਾ. ਜਸਨੀਤ, ਡਾ. ਨੀਰਜ ਬਾਲਾ, ਡਾ. ਰਜਨੀ, ਪ੍ਰੋ. ਸੋਮੀਆ ਅਤੇ ਡਾ. ਤਰੰਗ ਦੇ ਸਾਂਝੇ ਯਤਨਾਂ ਸਦਕਾ, ਪਟੇਲ ਮੈਮੋਰੀਅਲ ਨੈਸ਼ਨਲ ਕਾਲਜ, ਰਾਜਪੁਰਾ ਨੇ ਈਕੋ ਕਲੱਬ ਦੇ ਅਧੀਨ ਅਤੇ ਆਈਕਿਊਏਸੀ ਦੇ ਸਹਿਯੋਗ ਨਾਲ ਧਰਤੀ ਦਿਵਸ ਮਨਾਇਆ ਗਿਆ। ਜਿਸ ਉੱਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ। ਜਿਸ ਦਾ ਥੀਮ, “ਸਾਡਾ ਗ੍ਰਹਿ, ਸਾਡੀ ਧਰਤੀ”, ਉੱਤੇ ਧਰਤੀ ਨੂੰ ਬਚਾਉਣ ਲਈ ਨੌਜਵਾਨ ਦਿਮਾਗਾਂ ਦੀ ਮਹੱਤਵਪੂਰਨ ਭੂਮਿਕਾ ‘ਤੇ ਜ਼ੋਰ ਦਿੰਦਾ ਹੈ। ਬੀ.ਐਸ.ਸੀ. ਮੈਡੀਕਲ, ਨਾਨ-ਮੈਡੀ ਅਤੇ ਸੀਐਸ ਦੇ ਵਿਦਿਆਰਥੀਆਂ ਨੇ ਡਾ. ਦਲਵੀਰ ਅਤੇ ਡਾ. ਜਸਨੀਤ ਦੀ ਨਿਗਰਾਨੀ ਹੇਠ ਪੋਸਟਰ ਤਿਆਰ ਕੀਤੇ। ਇਸ ਦਿਨ ਨੂੰ ਮਨਾਉਣ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਭਵਿੱਖ ਲਈ ਪ੍ਰੇਰਨਾਦਾਇਕ ਕਾਰਵਾਈਆਂ, ਵਾਤਾਵਰਣ ਦੇ ਖਤਰਿਆਂ ਪ੍ਰਤੀ ਜਾਗਰੂਕਤਾ, ਸੁਰੱਖਿਆ, ਸੰਭਾਲ ਆਦਿ ‘ਤੇ ਧਿਆਨ ਕੇਂਦਰਿਤ ਕਰਨਾ ਹੈ। ਪ੍ਰਬੰਧਕਾਂ ਨੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਦਾ ਆਯੋਜਨ ਨੌਜਵਾਨਾਂ ਵਿੱਚ ਪ੍ਰੇਰਣਾ ਅਤੇ ਉਤਸ਼ਾਹ ਲਿਆਉਂਦਾ ਹੈ ਅਤੇ ਵਿਦਿਆਰਥੀਆਂ ਨੂੰ ਵਾਤਾਵਰਣ ਅਤੇ ਪੌਦਿਆਂ ਦੇ ਮਹੱਤਵਪੂਰਨ ਗਿਆਨ ਨਾਲ ਸਸ਼ਕਤ ਬਣਾਉਂਦਾ ਹੈ। ਉਨ੍ਹਾਂ ਕਿਹਾ ਕਿ ਅੱਜ ਦੀਆਂ ਇਹ ਛੋਟੀਆਂ ਗਤੀਵਿਧੀਆਂ ਕੱਲ੍ਹ ਲਈ ਇੱਕ ਵੱਡਾ ਨਤੀਜਾ ਪ੍ਰਦਾਨ ਕਰਦੀਆਂ ਹਨ। ਇਹ ਸਮਾਗਮ ਵਾਤਾਵਰਣ ਦੇ ਵਿਕਾਸ ਲਈ ਵਿਗਿਆਨ ਦੇ ਖੇਤਰ ਵਿੱਚ ਜਾਗਰੂਕਤਾ ਅਤੇ ਗਿਆਨ ਨੂੰ ਉਤਸ਼ਾਹਿਤ ਕਰਨ ਦੇ ਆਪਣੇ ਟੀਚੇ ਨੂੰ ਪ੍ਰਾਪਤ ਕਰਦਾ ਹੋ ਨਿਬੜਿਆ।