ਇੰਡੀਆ ਟੂਡੇ ਵੱਲੌ ਦੇ ਸੰਪਾਦਕ ਸ੍ਰ ਰਣਜੀਤ ਸਹਾਇ ਦੀ ਪੁਸਤਕ ‘ ਦ ਸਿੱਖਜ਼ ਆਫ ਅਵਰ ਹਿਰੋਜ਼ ਪ੍ਰਾਇਡ ਆਫ ਅਵਰ ਇੰਡੀਆ ‘ ਪੰਜਾਬ ਦੇ ਰਾਜਪਾਲ ਸ੍ਰੀ ਬਨਵਾਰੀ ਲਾਲ ਪ੍ਰੋਹਿਤ ਵੱਲੌ ਰਿਲੀਜ਼ ਕੀਤੀ ਗਈ। ਇਸ ਕਿਤਾਬ ਵਿੱਚ ਉਨ੍ਹਾਂ ਸਿੱਖ ਹਸਤੀਆਂ ਦੀਆਂ ਜੀਵਨੀਆਂ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ ਜਿਨ੍ਹਾਂ ਨੇ ਵੱਖ ਵੱਖ ਖੇਤਰਾਂ ਵਿੱਚ ਮਾਅਰਕੇ ਮਾਰੇ ਹਨ। ਇਨ੍ਹਾਂ ਹਸਤੀਆਂ ਵਿੱਚ ਸ. ਜਗਜੀਤ ਸਿੰਘ ਦਰਦੀ ਚੇਅਰਮੈਨ ਅਦਾਰਾ ਚੜ੍ਹਦੀਕਲਾ ਅਤੇ ਚੜਦ੍ਹੀਕਲਾ ਦੇ ਨਿਰਦੇਸ਼ਕ ਸ. ਅੰਮ੍ਰਿਤਪਾਲ ਸਿੰਘ ਦੀਆਂ ਜੀਵਨੀਆਂ ਵੀ ਸ਼ਾਮਲ ਹਨ। ਇਸ ਕਿਤਾਬ ਦਾ ਵਿਮੋਚਨ ਚੰਡੀਗੜ ਵਿੱਖੇ ਵਿਸ਼ਾਲ ਸਮਾਗਮ ਦੌਰਾਨ ਕੀਤਾ ਗਿਆ।
ਜਿਕਰਯੋਗ ਹੈ ਕਿ ਪਦਮ ਸ਼੍ਰੀ ਸ ਜਗਜੀਤ ਸਿੰਘ ਦਰਦੀ ਉਨ੍ਹਾਂ ਪੱਤਰਕਾਰਾਂ ਵਿੱਚੋਂ ਇੱਕ ਹਨ ਜਿਨ੍ਹਾਂ ਨੇ ਸੰਸਾਰ ਭਰ ਵਿੱਚ ਨਾਮਣਾ ਖੱਟਿਆ ਹੈ। ਇਨ੍ਹਾਂ ਵੱਲੋਂ ਚੜਦ੍ਹੀਕਲਾ ਅਖ਼ਬਾਰ ਰਾਹੀਂ ਅਤੇ ਚੜਦ੍ਹੀਕਲਾ ਟਾਈਮ ਟੀਵੀ ਨਾਲ ਪੰਜਾਬੀ ਮਾਂ ਬੋਲੀ ਦਾ ਪ੍ਰਚਾਰ ਅਤੇ ਪਸਾਰ ਕੀਤਾ ਜਾ ਰਿਹਾ ਹੈ। ਹੁਣ ਤੱਕ ਇਨ੍ਹਾਂ ਵੱਲੋਂ ਦੁਨੀਆ ਭਰ ਦੇ ਵੱਖ ਵੱਖ ਦੇਸ਼ਾਂ ਦਾ ਭਰਮਣ ਕੀਤਾ ਗਿਆ ਹੈ ਅਤੇ ਵੱਖ ਵੱਖ ਸਮੇਂ ‘ਤੇ ਵੱਖ ਵੱਖ ਪ੍ਰਧਾਨ ਮੰਤਰੀਆਂ ਨਾਲ ਕਈ ਦੇਸ਼ਾਂ ਦੇ ਦੌਰੇ ਕੀਤੇ ਗਏ ਹਨ। ਸ. ਦਰਦੀ ਨੂੰ ਭਾਰਤ ਸਰਕਾਰ ਵੱਲੋਂ ਪਦਮ ਸ਼੍ਰੀ ਐਵਾਰਡ ਨਾਲ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ।
ਇਸੇ ਤਰ੍ਹਾਂ ਸ. ਜਗਜੀਤ ਸਿੰਘ ਦਰਦੀ ਦੇ ਸਗਿਰਦ ਸ. ਅੰਮ੍ਰਿਤਪਾਲ ਸਿੰਘ ਨੇ ਵੀ ਪੱਤਰਕਾਰੀ ਦੇ ਖੇਤਰ ਵਿੱਚ ਚੰਗਾ ਨਾਮਣਾ ਖੱਟਿਆ ਹੈ। ਅੰਮ੍ਰਿਤੁਪਾਲ ਸਿੰਘ ਵੀ ਦੁਨੀਆ ਦੇ ਵੱਖ ਵੱਖ ਦੇਸ਼ਾਂ ਵਿੱਚ ਜਾ ਕੇ ਪੰਜਾਬੀ ਪੱਤਰਕਾਰੀ ਦੀ ਸੇਵਾ ਕਰ ਚੁੱਕੇ। ਇਨ੍ਹਾਂ ਵੱਲੌ ਵੀ ਵੱਖ ਵੱਖ ਸਮੇਂ ਤੇ ਵੱਖ ਵੱਖ ਪ੍ਰਧਾਨ ਮੰਤਰੀਆਂ ਨਾਲ ਮੀਡਿਆ ਟੀਮਾਂ ਦਾ ਹਿੱਸਾ ਬਣ ਕੇ ਰਿਪੋਰਟਿੰਗ ਕੀਤੀ ਜਾ ਚੁੱਕੀ ਹੈ। ਸ. ਅੰਮ੍ਰਿਤਪਾਲ ਸਿੰਘ ਵੱਲੌ ਅਖ਼ਬਾਰਾਂ ਰਾਹੀਂ ਸਿਆਸੀ ਮੁੱਦਿਆਂ ‘ਤੇ ਲੇਖ ਲਿਖੇ ਜਾਂਦੇ ਹਨ ਅਤੇ ਸਿਆਸੀ ਵਿਸ਼ਲੇਸ਼ਣ ਵੀ ਕੀਤੇ ਜਾਂਦੇ ਹਨ। ਇਨ੍ਹਾਂ ਪ੍ਰਮੁੱਖ ਪੱਤਰਕਾਰਾਂ ਦੀਆਂ ਜੀਵਨੀਆਂ ਉਕਤ ਕਿਤਾਬ ਵਿੱਚ ਸ਼ਾਮਲ ਕੀਤੀਆਂ ਗਈਆਂ ਹਨ। ਇਸ ਸਮੇਂ ਸੰਬੋਧਨ ਕਰਦੇ ਹੋਏ ਰਾਜਪਾਲ ਨੇ ਕਿਹਾ ਕਿ ਸ. ਜਗਜੀਤ ਸਿੰਘ ਦਰਦੀ ਦੀਆਂ ਪੰਜਾਬੀ ਪੱਤਰਕਾਰੀ ਲਈ ਸੇਵਾਵਾਂ ਲਾਸਾਨੀ ਹਨ। ਉਨ੍ਹਾਂ ਸਿੱਖ ਧਰਮ ਬਾਰੇ ਬੋਲਦਿਆਂ ਕਿਹਾ ਕਿ ਸਿੱਖ ਧਰਮ ਦੁਨੀਆ ਦਾ ਨਿਵੇਕਲਾ ਧਰਮ ਹੈ ਜਿਸ ਵਿੱਚ ਮਾਨਵਤਾ ਦੀ ਸੇਵਾ ਨੂੰ ਬਹੁਤ ਮਹੱਤਤਾ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇਂ ਦੁਨੀਆ ਨੂੰ ਸੱਚੀ ਸੁੱਚੀ ਕਿਰਤ ਕਰਨ ਅਤੇ ਵੰਡ ਛਕਣ ਦਾ ਉਪਦੇਸ਼ ਦਿੱਤਾ। ਇਨ੍ਹਾਂ ਪੱਤਰਕਾਰਾਂ ਤੋਂ ਇਲਾਵਾ ਸ. ਜਗਜੀਤ ਸਿੰਘ ਮਲਿਕ, ਡਾ. ਮਨਮੋਹਨ ਸਿੰਘ, ਸਰਦਾਰਨੀ ਨੀਤੂ ਬਾਲੀ, ਸ. ਓਂਕਾਰ ਸਿੰਘ, ਸ. ਪ੍ਰਿਤਪਾਲ ਸਿੰਘ ਪੰਨੂੰ, ਸ. ਰਨਤੇਜ ਸਿੰਘ, ਸ. ਸਰਵਦੀਪ ਸਿੰਘ, ਸ. ਗੁਰਿੰਦਰ ਸਿੰਘ ਬਾਵਾ, ਸ. ਅਮਰਜੀਤ ਸਿੰਘ ਲੋਟੇ ਆਦਿ ਸ਼ਖਸ਼ੀਅਤਾਂ ਦੀਆਂ ਜੀਵਨੀਆਂ ਵੀ ਪੁਸਤਕ ਵਿਚ ਸ਼ਾਮਲ ਹਨ।