ਅੰਮ੍ਰਿਤਸਰ ਤੋਂ ਨਵੀਂ ਦਿੱਲੀ ਦੇ ਵਿਚਕਾਰ ਸ਼ੁਰੂ ਹੋ ਰਹੀ ਨਵੀਂ ਵੰਦੇ ਭਾਰਤ ਐਕਸਪ੍ਰੈਸ ਟ੍ਰੇਨ ਦਾ ਉਦਘਾਟਨ 30 ਦਸੰਬਰ ਨੂੰ ਹੋ ਰਿਹਾ ਹੈ। PM ਨਰੇਂਦਰ ਮੋਦੀ ਇਸ ਟ੍ਰੇਨ ਦੇ ਨਾਲ 6 ਹੋਰ ਵੰਦੇ ਭਾਰਤ ਟ੍ਰੇਨਾਂ ਦਾ ਸ਼ੁਭਾਰਭ ਕਰਨਗੇ। ਖਾਸ ਗੱਲ ਇਹ ਹੈ ਕਿ ਪੰਜਾਬ ਤੋਂ ਹੋ ਕੇ ਚਲਣ ਵਾਲੀ ਇਹ ਪਹਿਲੀ ਵੰਦੇ ਭਾਰਤ ਟ੍ਰੇਨ ਹੈ, ਜੋ ਜਲੰਧਰ ਅਤੇ ਲੁਧਿਆਣਾ ਦੋਵੇਂ ਮੁੱਖ ਸਟੇਸ਼ਨਾਂ ‘ਤੇ ਰੁਕੇਗੀ। ਅੰਮ੍ਰਿਤਸਰ ਤੋਂ ਇਹ ਗੱਡੀ ਸਵੇਰੇ 8.30 ਵਜੇ ਚਲੇਗੀ, 9.26 ‘ਤੇ ਜਲੰਧਰ ਜਦਕਿ 10.16 ‘ਤੇ ਲੁਧਿਆਣੇ, 11.34 ‘ਤੇ ਅੰਬਾਲਾ ਅਤੇ ਦੁਪਹਿਰ 1.50 ਵਜੇ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ‘ਤੇ ਪਹੁੰਚੇਗੀ। ਇਸੇ ਤਰ੍ਹਾਂ ਵਾਪਸੀ ‘ਤੇ ਇਹ ਟ੍ਰੇਨ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਤੋਂ ਦੁਪਹਿਰ 3.15 ‘ਤੇ ਚਲੇਗੀ ਜੋ 6.36 ‘ਤੇ ਲੁਧਿਆਣੇ, 7.26 ‘ਤੇ ਜਲੰਧਰ ਅਤੇ 8.35 ‘ਤੇ ਅੰਮ੍ਰਿਤਸਰ ਪਹੁੰਚੇਗੀ। ਆਉਣ-ਜਾਣ ਦੇ ਦੌਰਾਨ ਸਾਰੇ ਸਟੇਸ਼ਨਾਂ ‘ਤੇ ਦੋ ਮਿੰਟ ਦਾ ਸਟਾਪੇਜ ਹੋਵੇਗਾ।