ਰਾਜਪੁਰਾ,22 ਅਪ੍ਰੈਲ :ਆਮ ਆਦਮੀ ਪਾਰਟੀ ਨੂੰ ਉਸ ਵੇਲੇ ਵੱਡਾ ਬਲ ਮਿਲਿਆ ਜਦੋ ਯੂਥ ਕਾਂਗਰਸ ਦੇ ਜ਼ਿਲਾ ਸੀਨੀਅਰ ਮੀਤ ਪ੍ਰਧਾਨ ਜੋਤੀ ਬਸੰਤਪੁਰਾ ਆਪਣੇ ਸੈਂਕੜੇ ਸਾਥੀਆਂ ਨਾਲ ਐਮ ਐਲ ਏ ਰਾਜਪੁਰਾ ਮੈਡਮ ਨੀਨਾ ਮਿੱਤਲ ਦੀ ਅਗਵਾਈ ਹੇਠ ਆਪ ਸ਼ਾਮਿਲ ਹੋ ਗਏ ਹਨ।ਇਸ ਸਬੰਧੀ ਜਾਣਕਾਰੀ ਦਿੰਦਿਆਂ ਐਮ ਐਲ ਏ ਰਾਜਪੁਰਾ ਮੈਡਮ ਨੀਨਾ ਮਿੱਤਲ ਨੇ ਦੱਸਿਆ ਕਿ ਯੂਥ ਆਗੂ ਜੋਤੀ ਬਸੰਤਪੁਰਾ ਦੇ ਆਪ’ ਵਿੱਚ ਸ਼ਾਮਲ ਹੋਣ ਨਾਲ ਹਲਕਾ ਰਾਜਪੁਰਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਆਮ ਆਦਮੀ ਪਾਰਟੀ ਹੋਰ ਮਜ਼ਬੂਤ ਹੋਵੇਗੀ। ਉਨ੍ਹਾਂ ਕਿਹਾ ਕਿ ਵੱਖ-ਵੱਖ ਪਾਰਟੀਆਂ ਦੇ ਆਗੂਆਂ ਅਤੇ ਲੋਕਾਂ ਦਾ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵਿਚ ਸ਼ਾਮਿਲ ਹੋਣ ਵਾਲੀ ਯੂਥ ਟੀਮ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ।ਇਸ ਮੌਕੇ ਜੋਤੀ ਬਸੰਤਪੁਰਾ ਅਤੇ ਰਮਨ ਮਾਹਲ ਨੇ ਗੱਲਬਾਤ ਦੌਰਾਨ ਦੱਸਿਆ ਕਿ ਐਮ ਐਲ ਏ ਰਾਜਪੁਰਾ ਮੈਡਮ ਨੀਨਾ ਮਿੱਤਲ ਦੇ ਕੰਮਾਂ ਅਤੇ ਪਾਰਟੀ ਦੀਆਂ ਨੀਤੀਆਂ ਤੋਂ ਬਹੁਤ ਪ੍ਰਭਾਵਿਤ ਹਨ। ਇਸ ਲਈ ਉਨ੍ਹਾਂ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ।ਇਸ ਮੌਕੇ ਯੂਥ ਕਾਂਗਰਸ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਜੋਤੀ ਬਸੰਤਪੁਰਾ ਨਾਲ ਰਮਨ ਮਾਹਲ,ਜੋਨੀ ਰਾਜਪੁਰਾ,ਜੋਗਾ ਸੈਦਖੇੜੀ,ਕਮਲ ਖੈਰਪੁਰ,ਸੰਨੀ, ਸਰਬਜੀਤ ਸਿੰਘ ਪੰਜਾਬੀ ਟਵੀਟ,ਬਿੱਲਾ ਪੁਰਾਣਾ ਰਾਜਪੁਰਾ,ਪੀਤਾ ਜਿੰਮ,ਗੋਪੀ,ਅਮਨ, ਸਤਪਾਲ ਸਿੰਘ,ਰਵੀ, ਰਾਜੇਸ਼ ਰਾਜਪੁਰਾ,ਨੀਰਜ ਆਦਿ ਸਮੇਤ ਸੈਂਕੜੇ ਸਾਥੀਆ ਨਾਲ ਆਪ ਵਿਚ ਸ਼ਮੂਲੀਅਤ ਕੀਤੀ ਹੈ।ਇਸ ਮੌਕੇ ਐਮ ਐਲ ਏ ਰਾਜਪੁਰਾ ਮੈਡਮ ਨੀਨਾ ਮਿੱਤਲ ਨੇ ਕਿਹਾ ਕਿ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬਾ ਹਰ ਪੱਖੋਂ ਤਰੱਕੀ ਦੇ ਰਾਹ ਤੇ ਹੈ ਜਿਸ ਕਰਕੇ ਲੋਕ ਆਮ ਮੁਹਾਰੇ ਹੋ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਣ ਤੇ ਮਾਣ ਮਹਿਸੂਸ ਕਰ ਰਹੇ ਹਨ। ਇਸ ਮੌਕੇ ਜਗਦੀਪ ਅਲੂਣਾ,ਬਲਾਕ ਚਾਰੂ ਚੋਧਰੀ, ਹਲਕਾ ਪ੍ਰਧਾਨ ਰਾਜੇਸ ਬੋਵਾ,ਮੀਤ ਪ੍ਰਧਾਨ ਨਗਰ ਕੌਂਸਲ ਰਾਜੇਸ ਇੰਸਾ,ਰੀਤੇਸ ਬਾਸਲ, ਦਵਿੰਦਰ ਸਿੰਘ ਕੱਕੜ,ਦਿਨੇਸ ਮਹਿਤਾ, ਅਮਰਿੰਦਰ ਮੀਰੀ, ਰਤਨੇਸ ਜਿੰਦਲ, ਗੁਰਸ਼ਰਨ ਸਿੰਘ ਵਿਰਕ ਸਮੇਤ ਹੋਰ ਵੀ ਆਪ ਵਲੰਟੀਅਰ ਮੌਜੂਦ ਸਨ।