ਰਾਜਪੁਰਾ ਦੇ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਵਿਖੇ ਪੰਜਾਬੀ ਵਿਭਾਗ ਦੇ ਸਹਿਯੋਗ ਨਾਲ ਡਾ. ਹਰਿੰਦਰਪਾਲ ਕੌਰ, ਕਨਵੀਨਰ ਪੰਜਾਬੀ ਭਾਸ਼ਾ ਮੰਚ ਤੇ ਡਾ. ਮਨਿੰਦਰ ਕੌਰ, ਕਨਵੀਨਰ ਪੰਜਾਬੀ ਸਾਹਿਤ ਸਭਾ ਦੀ ਅਗਵਾਈ ਅਤੇ ਪ੍ਰਿੰਸੀਪਲ ਡਾ. ਚੰਦਰ ਪ੍ਰਕਾਸ਼ ਗਾਂਧੀ ਦੀ ਸਰਪ੍ਰਸਤੀ ਹੇਠ ਵਿਦਿਆਰਥੀਆਂ ਦੇ ਲੇਖ ਮੁਕਾਬਲੇ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ। ਡਾ. ਮਨਦੀਪ ਸਿੰਘ, ਮੁਖੀ ਪੰਜਾਬੀ ਵਿਭਾਗ ਨੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਮੁਕਾਬਲਿਆਂ ਵਿਚ ਭਾਗ ਲੈ ਕੇ ਆਪਣੀ ਸ਼ਖਸੀਅਤ ਨੂੰ ਹੋਰ ਨਿਖ਼ਾਰਨ ਲਈ ਉਤਸ਼ਾਹਿਤ ਕੀਤਾ। ਪ੍ਰਿੰਸੀਪਲ ਡਾ. ਚੰਦਰ ਪ੍ਰਕਾਸ਼ ਗਾਂਧੀ ਨੇ ਬਲਬ ਦੀ ਖੋਜ ਲਈ ਐਡੀਸਨ ਦੇ ਕਈ ਵਾਰ ਅਸਫਲ ਹੋਣ ਪਿੱਛੋਂ ਮਿਲੀ ਸਫਲਤਾ ਦੀ ਉਦਾਹਰਣ ਦਿੰਦਿਆਂ ਵਿਦਿਆਰਥੀਆਂ ਨੂੰ ਆਪਣੀ ਮੰਜ਼ਿਲ ਪਾਉਣ ਲਈ ਹਮੇਸ਼ਾ ਯਤਨਸ਼ੀਲ ਰਹਿਣ ਲਈ ਪ੍ਰੇਰਿਤ ਕੀਤਾ।
ਇਸ ਦੌਰਾਨ ਹੋਏ ਲੇਖ ਮੁਕਾਬਲਿਆਂ ਵਿਚ ਖੁਸ਼ਪ੍ਰੀਤ ਕੌਰ , ਬੀ.ਏ. ਭਾਗ ਤੀਜਾ ਨੇ ਪਹਿਲਾ , ਜਸਨੂਰ ਕੌਰ , ਬੀ.ਏ. ਭਾਗ ਤੀਜਾ ਨੇ ਦੂਜਾ ਅਤੇ ਪ੍ਰਦੀਪ ਸਿੰਘ , ਐਮ.ਏ. ਭਾਗ ਦੂਜਾ ਨੇ ਤੀਜਾ ਸਥਾਨ ਹਾਸਲ ਕੀਤਾ। ਭਾਸ਼ਣ ਮੁਕਾਬਲਿਆਂ ਵਿਚੋਂ ਕਰਨਪ੍ਰੀਤ ਸਿੰਘ , ਬੀ.ਏ. ਭਾਗ ਪਹਿਲਾ ਨੇ ਪਹਿਲਾ , ਵਿਸ਼ਾਲ ਗੁਡਵਾਨੀ , ਬੀ.ਸੀ.ਏ. ਭਾਗ ਦੂਜਾ ਤੇ ਜਸ਼ਨਪ੍ਰੀਤ ਕੌਰ , ਬੀ.ਏ. ਭਾਗ ਤੀਜਾ ਨੇ ਦੂਜਾ ਅਤੇ ਹਰਸ਼ਦੀਪ ਕੌਰ, ਬੀ.ਏ. ਭਾਗ ਦੂਜਾ ਨੇ ਤੀਜਾ ਸਥਾਨ ਹਾਸਲ ਕੀਤਾ । ਮੰਚ ਸੰਚਾਲਨ ਦੀ ਭੂਮਿਕਾ ਪ੍ਰੋ. ਦਲਜੀਤ ਸਿੰਘ ਨੇ ਬਾਖ਼ੂਬੀ ਨਿਭਾਈ। ਇਸ ਸਮੇਂ ਡਾ. ਅਮਨਪ੍ਰੀਤ ਕੌਰ, ਪ੍ਰੋ. ਸਤਬੀਰ ਕੌਰ, ਪ੍ਰੋ. ਸੰਦੀਪ ਕੌਰ, ਡਾ.ਸਵਰਨਜੀਤ ਕੌਰ, ਡਾ. ਹਰਜਿੰਦਰ ਕੌਰ, ਡਾ. ਪਵਨਦੀਪ ਕੌਰ , ਪ੍ਰੋ. ਅਰੁਣ ਜੈਨ , ਪ੍ਰੋ. ਏਕਾਂਤ ਗੁਪਤਾ ਹਾਜ਼ਰ ਸਨ।