ਜੰਮੂ ਦੇ ਕਠੂਆ ਸਟੇਸ਼ਨ ‘ਤੇ ਰੁਕੀ ਇਕ ਮਾਲ ਗੱਡੀ ਆਪਣੇ ਡਰਾਈਵਰ ਤੋਂ ਬਿਨਾਂ ਪੰਜਾਬ ਦੇ ਪਠਾਨਕੋਟ ਵੱਲ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਦੌੜਨੀ ਸ਼ੁਰੂ ਹੋ ਗਈ। ਇਹ ਮੁਕੇਰੀਆਂ ਦੇ ਉਚੀ ਬੱਸੀ ਨੇੜੇ ਜਾ ਕੇ ਰੁਕੀ।
ਖੁਸ਼ਕਿਸਮਤੀ ਨਾਲ, ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਾਅ ਹੋ ਗਿਆ ਕਿਉਂਕਿ ਸਾਰੇ ਗੇਟਮੈਨਾਂ ਨੂੰ ਲੈਵਲ-ਕਰਾਸਿੰਗ ਬੰਦ ਰੱਖਣ ਲਈ ਸੁਨੇਹਾ ਭੇਜਿਆ ਗਿਆ ਸੀ।
ਦੱਸਿਆ ਜਾ ਰਿਹਾ ਹੈ ਕਿ ਟਰੇਨ ਦਾ ਇੰਜਣ ਇਕ ਪਾਸੇ ਤੋਂ ਬੰਦ ਸੀ ਜਦਕਿ ਦੂਜਾ ਚੱਲ ਰਿਹਾ ਸੀ। ਕਠੂਆ ਸਟੇਸ਼ਨ ‘ਤੇ ਰੁਕਣ ਦੌਰਾਨ ਡਰਾਈਵਰ ਉਤਰ ਗਿਆ ਸੀ, ਪਰ ਟਰੇਨ ਪੰਜਾਬ ਦੇ ਮੁਕੇਰੀਆਂ ਨੇੜੇ ਰੁਕਣ ਤੋਂ ਪਹਿਲਾਂ ਹੀ ਕਰੀਬ 70 ਕਿਲੋਮੀਟਰ ਚੱਲੀ।
ਅਧਿਕਾਰੀਆਂ ਨੇ ਦੱਸਿਆ ਕਿ ਡਰਾਈਵਰ ਟਰੇਨ ਤੋਂ ਉਤਰਨ ਤੋਂ ਪਹਿਲਾਂ ਹੈਂਡ ਬ੍ਰੇਕ ਕੱਢਣਾ ਭੁੱਲ ਗਿਆ ਸੀ।