ਰਾਜਪੁਰਾ,14 ਮਈ- ਬਿਤੇ ਦਿਨ ਸੀ.ਬੀ.ਐਸ.ਈ ਬੋਰਡ ਵਲੋਂ ਬਾਹਰਵੀਂ ਦੇ ਨਤੀਜਿਆਂ ਦਾ ਐਲਾਨ ਕੀਤਾ ਸੀ ਜਿਸ ਵਿੱਚ ਦਿੱਲੀ ਪਬਲਿਕ ਸਕੂਲ ਰਾਜਪੁਰਾ ਦੀ ਵਿਦਿਆਰਥਣ ਸਮਰਿਧੀ ਚਾਹਲ ਨੇ ਕਾਮਰਸ ਸਟ੍ਰੀਮ ਵਿੱਚ 97.2% ਦੇ ਸ਼ਾਨਦਾਰ ਅੰਕ ਪ੍ਰਾਪਤ ਕਰਕੇ ਸਿਟੀ ਟਾਪਰ ਬਣੀ।ਇਸ ਮੌਕੇ ਤੇ ਬੇਹੱਦ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਸਕੂਲ਼ ਦੀ ਡਾਇਰੈਕਟਰ ਮੈਡਮ ਗੁਨਮੀਤ ਬਿੰਦਰਾ ਅਤੇ ਸਕੂਲ਼ ਦੀ ਪ੍ਰਿੰਸੀਪਲ ਮੈਡਮ ਗੀਤਿਕਾ ਚੰਦਰਾ ਨੇ ਕਿਹਾ ਕਿ ਸਾਨੂੰ ਸਮਰਿਧੀ ਚਾਹਲ ਅਤੇ ਸਕੂਲ਼ ਦੇ ਹੋਰ ਬੱਚਿਆਂ ਤੇ ਬਹੁਤ ਮਾਣ ਹੈ ਜਿਨ੍ਹਾ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਪੜ੍ਹਾਈ ਦੇ ਨਾਲ ਨਾਲ ਹੋਰ ਖੇਤਰਾਂ ਵਿੱਚ ਉੱਚਿਆ ਮੱਲ੍ਹਾਂ ਮਾਰ ਕੇ ਸਕੂਲ਼ ,ਅਧਿਆਪਕਾਂ, ਆਪਣੇ ਮਾਤਾ ਪਿਤਾ ਅਤੇ ਆਪਣੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ।ਉਨ੍ਹਾ ਕਿਹਾ ਕਿ ਪਿਛਲੇ ਸੈਸ਼ਨ ਵਿੱਚ ਜਮਾਤ 12 ਵੀਂ ਦੇ ਪਹਿਲੇ ਬੈਚ ਵਿੱਚੋਂ ਸਿਟੀ ਟਾਪਰ ਦੇਣ ਤੋਂ ਬਾਅਦ, ਇੱਕ ਵਾਰ ਫਿਰ ਸਕੂਲ ਦੀ ਕਾਮਰਸ ਸਟ੍ਰੀਮ ਵਿੱਚ ਸਿਟੀ ਟਾਪਰ ਸਮਰਿਧੀ ਚਾਹਲ ਨੇ 97.2% ਦੇ ਸ਼ਾਨਦਾਰ ਪ੍ਰਾਪਤ ਕਰਕੇ ਸਕੂਲ ਦੀ ਯੋਗਤਾ ਦਾ ਸਬੂਤ ਦਿੱਤਾ ਹੈ। ਸਮਰਿਧੀ ਨੇ ਇਕਨਾਮਿਕਸ ਵਿਚ ਵੀ 100/100 ਦਾ ਪਰਫੈਕਟ ਸਕੋਰ ਕੀਤਾ ਹੈ। ਸਮੁੱਚਾ ਨਤੀਜਾ 100% ਪਾਸ ਪ੍ਰਤੀਸ਼ਤਤਾ ਦੇ ਨਾਲ ਅਸਾਧਾਰਣ ਰਿਹਾ ਹੈ।ਉਨ੍ਹਾ ਕਿਹਾ ਕਿ ਖਾਸ ਤੌਰ ‘ਤੇ ਕਈ ਵਿਦਿਆਰਥੀਆਂ ਨੇ ਆਪਣੀ ਅਕਾਦਮਿਕ ਯੋਗਤਾ ਅਤੇ ਸਮਰਪਣ ਦਾ ਪ੍ਰਦਰਸ਼ਨ ਕਰਦੇ ਹੋਏ ਚੋਟੀ ਦੀਆਂ ਪੁਜ਼ੀਸ਼ਨਾਂ ਹਾਸਲ ਕੀਤੀਆਂ ਹਨ।ਉਨ੍ਹਾ ਕਿਹਾ ਕਿ ਜਮਾਤ ਦਸਵੀਂ ਦਾ ਨਤੀਜਾ 100% ਪਾਸ ਪ੍ਰਤੀਸ਼ਤਤਾ ਦੇ ਨਾਲ ਰਿਹਾ ਹੈ। ਗਣਿਤ ਵਿੱਚ ਸਭ ਤੋਂ ਵੱਧ 97, ਵਿਗਿਆਨ ਵਿੱਚ 95 ਅੰਕਾਂ ਨਾਲ ਜਾਨਵੀ ਝਾਂਜੀ ਨੇ ਕੁੱਲ 91.6% ਅੰਕ ਪ੍ਰਾਪਤ ਕੀਤੇ। ਇਹ ਪ੍ਰਾਪਤੀ ਸਾਡੇ ਵਿਦਿਆਰਥੀਆਂ ਦੇ ਅਣਥੱਕ ਯਤਨਾਂ, ਉਨ੍ਹਾਂ ਦੇ ਪਰਿਵਾਰਾਂ ਦੇ ਅਟੁੱਟ ਸਮਰਥਨ ਅਤੇ ਸਾਡੇ ਅਧਿਆਪਕਾਂ ਦੇ ਸਮਰਪਣ ਦਾ ਪ੍ਰਮਾਣ ਹੈ।ਇਸ ਮੌਕੇ ਤੇ ਇਸ ਸ਼ਾਨਦਾਰ ਪ੍ਰਾਪਤੀ ਲਈ ਮੈਡਮ ਗੁਨਮੀਤ ਬਿੰਦਰਾ ਅਤੇ ਮੈਡਮ ਗੀਤਿਕਾ ਚੰਦਰਾ ਨੇ ਸਕੂਲ਼ ਦੇ ਸਾਰੇ ਵਿਦਿਆਰਥੀਆਂ ਉਨ੍ਹਾ ਦੇ ਮਾਪਿਆਂ ਅਤੇ ਸਕੂਲ ਦੇ ਫੈਕਲਟੀ ਮੈਂਬਰਾਂ ਨੂੰ ਵਧਾਈ ਦਿੱਤੀ।