Chief Editor : D.S. Kakar, Abhi Kakkar

Google search engine
HomePunjabDPS Rajpura ਵਿੱਖੇ ਆਯੋਜਿਤ ਕੀਤਾ ਗਿਆ ਪ੍ਰੋਗਰਾਮ 'Beyond The Labs' | DD...

DPS Rajpura ਵਿੱਖੇ ਆਯੋਜਿਤ ਕੀਤਾ ਗਿਆ ਪ੍ਰੋਗਰਾਮ ‘Beyond The Labs’ | DD Bharat

ਰਾਜਪੁਰਾ 15 ਫਰਵਰੀ, 2025 ਦਿੱਲੀ ਪਬਲਿਕ ਸਕੂਲ ਰਾਜਪੁਰਾ ਨੇ ਪਹਿਲੀ ਵਾਰ ਆਪਣੀ ਪਹਿਲੀ ਵਿਗਿਆਨ ਪ੍ਰਦਰਸ਼ਨੀ ‘ਬਿਆਂਡ ਦਿ ਲੈਬਜ਼’ ਦਾ ਸ਼ਾਨਦਾਰ ਆਯੋਜਨ 15 ਫਰਵਰੀ ਨੂੰ ਕੀਤਾ ।ਇਹ ਪ੍ਰਦਰਸ਼ਨੀ ਰਚਨਾਤਮਕਤਾ, ਗਿਆਨ ਅਤੇ ਨਵੀਨ ਅਨੁਭਵਾਂ ਦਾ ਵਿਲੱਖਣ ਪ੍ਰਦਰਸ਼ਨ ਸੀ, ਜਿਸ ਵਿੱਚ 1 ਤੋਂ 9 ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਮਿਲ ਕੇ ਆਪਣੀਆਂ ਦਿਲਚਸਪ ਪਰਿਯੋਜਨਾਵਾਂ ਅਤੇ ਪ੍ਰਯੋਗਾਂ ਦੀ ਪ੍ਰਸਤੁਤੀ ਦਿੱਤੀ।

‘ਬਿਆਂਡ ਦਿ ਲੈਬਜ਼’ ਇੱਕ ਗਤੀਸ਼ੀਲ ਕਾਰਜਕ੍ਰਮ ਸੀ, ਜਿਸ ਦਾ ਉਦੇਸ਼ ਵਿਦਿਆਰਥੀਆਂ ਵਿੱਚ ਵਿਗਿਆਨ ਅਤੇ ਤਕਨਾਲੋਜੀ ਦੇ ਪ੍ਰਤੀ ਜਗਿਆਸਾ ਅਤੇ ਉਨ੍ਹਾਂ ਨੂੰ ਦੈਨਿਕ ਜੀਵਨ ਵਿੱਚ ਪ੍ਰਯੋਗ ਕਰਨ ਦਾ ਸੰਦੇਸ਼ ਦੇਣਾ ਵੀ ਸੀ ਜ਼ਿੰਦਗੀ ਦੀਆਂ ਮੁੱਢਲੀ ਸਿਖਿਆਵਾਂ ਵੀ ਪ੍ਰਦਾਨ ਕਰ ਰਿਹਾ ਸੀ।  ਪਰਿਯੋਜਨਾਵਾਂ ਅਤੇ ਪ੍ਰਦਰਸ਼ਨਾ ਨੇ ਨਾ ਸਿਰਫ਼ ਵਿਗਿਆਨ ਦੇ ਮੁੱਢਲੇ ਸੰਕਲਪਾਂ ਨੂੰ ਉਜਾਗਰ ਕਰ ਰਹੇ ਸਨ, ਸਗੋਂ ਟੀਮਵਰਕ, ਵਾਤਾਵਰਣ ਸੰਭਾਲ, ਸਮੱਸਿਆ-ਹੱਲ ਅਤੇ ਜਿਗਿਆਸਾ ਦੇ ਮਹੱਤਵ ਜਿਹੇ ਖੇਤਰਾਂ ਉੱਤੇ ਵੀ ਪ੍ਰਕਾਸ਼ ਪਾਇਆ।
ਇਸ ਵਿਗਿਆਨਿਕ ਪ੍ਰਦਰਸ਼ਨੀ ਵਿੱਚ ਵੱਡੀ ਸੰਖਿਆ ਵਿੱਚ ਲੋਕ ਸ਼ਾਮਿਲ ਹੋਏ ਜਿਸ ਵਿੱਚ ਮਾਪੇ ਵਿਸ਼ੇਸ਼ ਰੂਪ ਵਿੱਚ ਆਪਣੇ ਬੱਚਿਆਂ ਦੇ ਪ੍ਰਭਾਵਸ਼ਾਲੀ ਕੰਮ ਨੂੰ ਦੇਖਣ ਦੇ ਲਈ ਉਤਸਾਹਿਤ ਸੀ। ਡਿਪਸਾਇਟਸ ਦੇ ਲਈ ਪ੍ਰਦਰਸ਼ਨੀ ਇਕ ਅਜਿਹਾ ਮੰਚ ਸੀ ਜਿੱਥੇ ਵਿਦਿਆਰਥੀਆਂ ਨੇ ਆਪਣੀ ਕਲਪਨਾ ਅਤੇ ਰਚਨਾਤਮਕਤਾ ਦਾ ਪ੍ਰਦਰਸ਼ਨ ਕੀਤਾ ਅਤੇ ਦਰਸ਼ਕਾਂ ਨੂੰ ਵਿਗਿਆਨ ਅਤੇ ਤਕਨਾਲੋਜੀ  ਦੀ ਦੁਨੀਆਂ ਦਾ ਅਨੁਭਵ ਕਰਵਾਇਆ। ਵਿਦਿਆਰਥੀਆਂ ਨੇ ਲੋਕਾਂ ਨੂੰ ਨਾ ਕੇਵਲ ਦੈਨਿਕ ਜੀਵਨ ਦੇ ਭੇਦਾਂ ਤੋਂ ਜਾਣੂ ਕਰਵਾਇਆ ਅਤੇ ਪ੍ਰਯੋਗਾਂ ਦੇ ਜਰੀਏ ਜੀਵਨ ਮੁੱਲਾਂ ਦੀ ਪਹਿਚਾਣ  ਦਿੱਤੀ।
ਸਕੂਲ ਦੀ ਮੁੱਖ ਅਧਿਆਪਕਾ
ਸ਼੍ਰੀਮਤੀ ਗੀਤਿਕਾ ਚੰਦਰਾ  ਜੀ ਨੇ ਡਿਪਸਾਇਟਸ ਦੇ ਆਤਮ ਵਿਸ਼ਵਾਸ ਦੀ ਪ੍ਰਸੰਸਾ ਕੀਤੀ ਅਤੇ ਭਵਿੱਖ ਵਿੱਚ ਅਜਿਹੇ ਅਨੁਭਵਾਂ ਨੂੰ ਦਿੰਦੇ ਰਹਿਣ ਦੇ ਲਈ ਦ੍ਰਿੜ ਇੱਛਾਸ਼ਕਤੀ ਨੂੰ ਪ੍ਰਗਟ ਕੀਤਾ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments