ਰਾਜਪੁਰਾ, 4 ਮਾਰਚ ਸਥਾਨਕ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਦੇ ਪ੍ਰਿੰਸੀਪਲ ਡਾ: ਚੰਦਰ ਪ੍ਰਕਾਸ਼ ਗਾਂਧੀ ਦੀ ਅਗਵਾਈ ਅਤੇ ਡਾ: ਕੁਲਵਿੰਦਰ ਕੌਰ (ਮੁਖੀ ਵਿਭਾਗ) ਦੀ ਦੇਖ ਰੇਖ ਹੇਠ ਮੈਨੇਜਮੈਂਟ ਵਿਭਾਗ ਨੇ ਵਿਦਿਆਰਥੀਆਂ ਨੂੰ ਲੀਡਰਸ਼ਿਪ, ਵਪਾਰ ਅਤੇ ਉੱਦਮੀ ਹੁਨਰਾਂ ਬਾਰੇ ਜਾਣੂ ਕਰਵਾਉਣ ਅਤੇ ਪ੍ਰਬੰਧਨ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸਮਝਣ ਲਈ ਪ੍ਰਬੰਧਨ ਦਿਵਸ ਮਨਾਇਆ। ਮੈਨੇਜਮੈਂਟ ਵਿਭਾਗ ਦੇ ਮੈਂਬਰਾਂ- ਸ਼੍ਰੀਮਤੀ ਮਮਤਾ ਸ਼ਰਮਾ ਅਤੇ ਡਾ: ਅਮਿਤਾ ਕੌਸ਼ਲ ਦੇ ਸਹਿਯੋਗ ਨਾਲ ਮੈਨੇਜਮੈਂਟ ਕੁਇਜ਼, ਐਡ-ਮੈਡ ਸ਼ੋਅ ਅਤੇ ਪੋਸਟਰ ਮੇਕਿੰਗ ਮੁਕਾਬਲੇ ਵਰਗੇ ਵੱਖ-ਵੱਖ ਈਵੈਂਟ ਕਰਵਾਏ ਗਏ। ਐਡ ਮੈਡ ਸ਼ੋਅ ਦੇ ਜੱਜ ਡਾ: ਵੰਦਨਾ ਗੁਪਤਾ, ਲੈਫਟੀਨੈਂਟ ਡਾ: ਜੈਦੀਪ ਸਿੰਘ ਅਤੇ ਡਾ: ਤਰਨਜੀਤ ਸਿੰਘ ਸਨ ਜਦਕਿ ਪੋਸਟਰ ਮੇਕਿੰਗ ਦੇ ਜੱਜ ਡਾ: ਮਨਦੀਪ ਸਿੰਘ, ਡਾ: ਅਰੁਣ ਜੈਨ ਅਤੇ ਡਾ: ਹਿਨਾ ਗੁਪਤਾ ਸਨ।
ਡਾ: ਸਵਰਨਜੀਤ ਕੌਰ ਨੇ ਪੋਸਟਰ ਮੇਕਿੰਗ ਈਵੈਂਟ ਅਤੇ ਡਾ: ਹਰਪ੍ਰੀਤ ਕੌਰ ਨੇ ਕੁਇਜ਼ ਮੁਕਾਬਲੇ ਦੀ ਅਗਵਾਈ ਕੀਤੀ। ਮੈਨੇਜਮੈਂਟ ਕੁਇਜ਼ ਦੀ ਜੇਤੂ ਟੀਮ ਮਾਰਸ਼ਲ ਰਹੀ। ਪੋਸਟਰ ਮੇਕਿੰਗ ਵਿੱਚ ਪਹਿਲਾ ਇਨਾਮ ਹਰਮਨਪ੍ਰੀਤ ਕੌਰ ਨੇ ਜਿੱਤਿਆ ਜਦੋਂ ਕਿ ਐਡ ਮੈਡ ਸ਼ੋਅ ਵਿੱਚ ਪਹਿਲਾ ਇਨਾਮ ਬੀਬੀਏ ਦੀ ਪ੍ਰਿਆ, ਰੀਆ, ਨੇਹਾ, ਮੁਸਕਾਨ ਅਤੇ ਪ੍ਰਿਯੰਕਾ ਦੀ ਟੀਮ ਨੂੰ ਮਿਲਿਆ ਜਿਸ ਵਿੱਚੋਂ ਪ੍ਰਿਆ ਨੂੰ ਇਸ ਸ਼੍ਰੇਣੀ ਵਿੱਚ ਸਰਵੋਤਮ ਪ੍ਰਦਰਸ਼ਨ ਕਰਨ ਵਾਲੇ ਦਾ ਪੁਰਸਕਾਰ ਮਿਲਿਆ। ਇਸ ਮੌਕੇ ਡਾ: ਸ਼ੇਰ ਸਿੰਘ, ਡਾ: ਨਵਨੀਤ ਕੌਰ, ਪ੍ਰੋ. ਗੁਰਪ੍ਰੀਤ ਕੌਰ, ਪ੍ਰੋ. ਹਰਜਿੰਦਰ ਕੌਰ, ਪ੍ਰੋ. ਗੀਤਿਕਾ ਗਰੋਵਰ, ਪ੍ਰੋ. ਲੀਜ਼ਾ ਸੇਠੀ, ਡਾ: ਰਜਨੀ, ਡਾ: ਗੀਤੂ ਗੁਡਵਾਨੀ, ਡਾ: ਗਗਨਦੀਪ ਕੌਰ, ਪ੍ਰੋ. ਨੰਦਿਤਾ ਅਤੇ ਪ੍ਰੋ. ਅੰਮ੍ਰਿਤਪਾਲ ਕੌਰ ਹਾਜ਼ਰ ਸਨ।