ਪਟਿਆਲਾ, 01 ਨਵੰਬਰ 2023 – ਸਥਾਨਕ ਸਰਹੰਦੀ ਗੇਟ ਨਜ਼ਦੀਕ ਪੈਂਦੇ ਡੋਗਰਾ ਮੁਹੱਲਾ ਵਿਖੇ ਪੀਣ ਵਾਲੇ ਪਾਣੀ ਲਈ 12 ਲੱਖ 93 ਹਜ਼ਾਰ ਦੀ ਲਾਗਤ ਵਾਲੇ ਨਵੇਂ ਟਿਊਬਵੈੱਲ ਦਾ ਕੰਮ ਸ਼ੁਰੂ ਕਰਵਾਇਆ ਗਿਆ। ਇਸ ਮੌਕੇ ਇਲਾਕੇ ਦੇ ਮੋਹਤਬਰ ਵਿਅਕਤੀਆਂ ਦੀ ਹਾਜ਼ਰੀ ‘ਚ ਪ੍ਰਮਾਤਮਾ ਅੱਗੇ ਅਰਦਾਸ ਕਰਕੇ ਇਹ ਸ਼ੁਭ ਕੰਮ ਸ਼ੁਰੂ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸਿਮਰਨਪ੍ਰਰੀਤ ਸਿੰਘ ਨੇ ਦੱਸਿਆ ਕਿ ਪਟਿਆਲਾ ਸ਼ਹਿਰੀ ਤੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦੀ ਕਾਫੀ ਦੇਰ ਤੋਂ ਸੋਚ ਚੱਲ ਰਹੀ ਸੀ ਕਿ ਸ਼ਹਿਰ ਦੇ ਜਿਹੜੇ ਵੀ ਇਲਾਕੇ ਅਜਿਹੀਆਂ ਬੁਨਿਆਦੀ ਸਹੂਲਤਾਂ ਤੋ ਪੇ੍ਸ਼ਾਨ ਹਨ, ਸਭ ਤੋਂ ਪਹਿਲਾਂ ਇਹ ਸਹੂਲਤਾਂ ਪ੍ਰਦਾਨ ਕਰਵਾਈਆਂ ਜਾਣ। ਇਸੇ ਮਕਸਦ ਨਾਲ ਉਨਾਂ੍ਹ ਨੇ ਇਲਾਕੇ ਦੇ ਵਸਨੀਕਾਂ ਦੀ ਮੰਗ ‘ਤੇ ਇਹ ਟਿਊਬਵੈੱਲ ਪਹਿਲ ਦੇ ਅਧਾਰ ‘ਤੇ ਮਨਜ਼ੂਰ ਕਰਵਾਇਆ ਹੈ। ਸਿਮਰਨਪ੍ਰਰੀਤ ਨੇ ਦੱਸਿਆ ਕਿ ਇਸ ਟਿਊਬਵੈੱਲ ਨਾਲ ਆਸ ਪਾਸ ਦੇ ਅੱਧੀ ਦਰਜਨ ਦੇ ਕਰੀਬ ਇਲਾਕਿਆਂ ਨੂੰ ਫਾਇਦਾ ਹੋਏਗਾ।
ਉਨਾਂ੍ਹ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਸੁਵਿਧਾਵਾਂ ਦੇਣ ਲਈ ਜਿਹੜੇ ਵਾਅਦੇ ਕੀਤੇ ਗਏ ਸਨ ਉਨਾਂ੍ਹ ਨੂੰ ਇੱਕ ਇੱਕ ਕਰਕੇ ਪੂਰਾ ਕੀਤਾ ਜਾ ਰਿਹਾ ਹੈ। ਉਨਾਂ੍ਹ ਕਿਹਾ ਕਿ ਸ਼ਹਿਰ ਵਿਚ ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਇਸ ਟਿਊਬਵੈਲ ਨੂੰ ਮਨਜੂਰ ਕਰਵਾਇਆ ਗਿਆ ਸੀ। ਉਨਾਂ ਕਿਹਾ ਕਿ ਸ਼ਹਿਰ ਦੇ ਅੱਧ ਤੋਂ ਵੱਧ ਅੰਦਰਲੇ ਹਿੱਸੇ ਵਿੱਚ ਹੁਣ ਪੀਣ ਵਾਲੇ ਪਾਣੀ ਸਮੱਸਿਆ ਪੂਰੀ ਤਰਾਂ ਖ਼ਤਮ ਹੋ ਜਾਵੇਗੀ। ਇਸ ਮੌਕੇ ਅਮਿ੍ਤਪਾਲ ਸਿੰਘ ਪਿੰ੍ਸ, ਇੰਦਰਪ੍ਰਰੀਤ ਸਿੰਘ, ਅਮਰਜੀਤ ਸਿੰਘ, ਨਰਿੰਦਰ ਪਾਲ ਸਿੰਘ, ਰਜਿੰਦਰ ਸਿੰਘ ਸੋਢੀ, ਗੁਰਮੀਤ ਸਿੰਘ
ਰਮਨਦੀਪ ਸਿੰਘ, ਹਰਦੀਪ ਬੱਗਣ ਅਤੇ ਜੇਈ ਰਜੇਸ਼ ਕੁਮਾਰ ਆਦਿ ਹਾਜ਼ਰ ਸਨ।