ਪੰਜਾਬੀ ਦੇ ਨਾਮਵਰ ਪੱਤਰਕਾਰ ਅਵਤਾਰ ਸਿੰਘ ’ਗੈਰਤ’ ਨਹੀਂ ਰਹੇ

ਪਟਿਆਲਾ, 10 ਨਵੰਬਰ 2023- ਪੰਜਾਬੀ ਦੇ ਨਾਮਵਰ ਪੱਤਰਕਾਰ ਅਵਤਾਰ ਸਿੰਘ ’ਗੈਰਤ’ ਦਾ ਅੱਜ ਸਵੇਰੇ ਦਿਹਾਂਤ ਹੋ ਗਿਆ। ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਸਨ। ਉਹ ਲੰਬੇ ਸਮੇਂ ਤੋਂ ’ਗੈਰਤ’ ਅਖ਼ਬਾਰ ਦਾ ਪ੍ਰਕਾਸ਼ਨ ਕਰ ਰਹੇ ਸਨ।

ਸਾਬਕਾ ਡੀ ਪੀ ਆਰ ਓ ਉਜਾਗਰ ਸਿੰਘ ਨੇ ਦੱਸਿਆ ਕਿ ਅਵਤਾਰ ਸਿੰਘ ਗੈਰਤ ਨੂੰ ਪੈਪਸੂ ਦੀ ਪੱਤਰਕਾਰੀ ਦੇ ਬਾਬਾ ਬੋਹੜ ਵਜੋਂ ਜਾਣਿਆ ਜਾਂਦਾ ਸੀ। ਉਹ ਪੰਜਾਬ ਰਾਜ ਬਿਜਲੀ ਬੋਰਡ ਦੇ ਸਾਬਕਾ ਡਾਇਰੈਕਟਰ ਲੋਕ ਸੰਪਰਕ ਵੀ ਰਹੇ ਸਨ। ਸਰਦਾਰ ਅਵਤਾਰ ਸਿੰਘ ਗ਼ੈਰਤ ਦਾ ਅੰਤਿਮ ਸਸਕਾਰ ਡੇਢ ਵਜੇ ਤ੍ਰਿਪੜੀ ਸ਼ਮਸ਼ਾਨ ਘਾਟ ਪਟਿਆਲ਼ਾ ਵਿਚ ਕੀਤਾ ਜਾਵੇਗਾ।

More From Author

ਭੱਠਿਆਂ ‘ਚ ਕੋਲੇ ਦੇ ਨਾਲ ਬਲੇਗੀ ਪਰਾਲੀ, ਬਦਨਪੁਰ ਦਾ ਭੱਠਾ ਬਣਿਆ ਮਿਸਾਲ

ਸੁਪਰੀਮ ਕੋਰਟ ‘ਚ ਅੱਜ ਫਿਰ ਸੁਣਵਾਈ, ਗਵਰਨਰ ਦੇ ਵਕੀਲ ਦੇਣਗੇ ਪਟੀਸ਼ਨ ਦਾ ਜਵਾਬ

Leave a Reply

Your email address will not be published. Required fields are marked *