ਰਾਜਪੁਰਾ (16 ਅਗਸਤ2026) ਸਥਾਨਕ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਦੇ ਪ੍ਰਿੰਸੀਪਲ ਡਾ. ਚੰਦਰ ਪ੍ਰਕਾਸ਼ ਅਤੇ 5 ਪੰਜਾਬ ਬਟਾਲੀਅਨ ਪਟਿਆਲਾ ਤੋਂ ਲੈਫ਼ਟੀਨੈਂਟ ਡਾ. ਜੈਦੀਪ ਸਿੰਘ ਦੀ ਅਗਵਾਈ ਵਿੱਚ ਕਾਲਜ ਦੇ ਐਨ.ਸੀ.ਸੀ. ਕੈਡਿਟਸ ਨੇ ਝੰਡਾ ਗਰਾਊਂਡ ਰਾਜਪੁਰਾ ਵਿਖ਼ੇ ਤਹਿਸੀਲ ਪੱਧਰ ਤੇ ਮਨਾਏ ਗਏ 80ਵੇਂ ਆਜ਼ਾਦੀ ਦਿਵਸ ਦੇ ਪ੍ਰੋਗਰਾਮ ਵਿੱਚ ਪਰੇਡ ਕੀਤੀ| ਪ੍ਰੋਗਰਾਮ ਦੇ ਮੁੱਖ ਮਹਿਮਾਨ ਮਾਣਯੋਗ ਐੱਸ.ਡੀ.ਐੱਮ. ਰਾਜਪੁਰਾ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ| ਉਸਤੋਂ ਬਾਅਦ ਪ੍ਰਿੰਸੀਪਲ, ਲੈਫਟੀਨੈਂਟ ਡਾ. ਜੈਦੀਪ ਅਤੇ ਇਨ੍ਹਾਂ ਐਨ.ਸੀ.ਸੀ. ਕੈਡਿਟਸ ਨੇ ਕਾਲਜ ਵਿੱਚ ਵੀ ਤਿਰੰਗਾ ਝੰਡਾ ਲਹਿਰਾ ਕੇ ਉਸਨੂੰ ਸਲਾਮੀ ਦਿੱਤੀ ਅਤੇ ਰਾਸ਼ਟਰੀ ਗੀਤ ਗਾਇਆ| ਡਾ. ਜੈਦੀਪ ਨੇ ਕਿਹਾ ਕਿ ਸਾਡੇ ਸ਼ਹੀਦਾਂ ਨੇ ਅੰਗਰੇਜੀ ਹਕੂਮਤ ਦੇ ਤਸੀਹੇ ਝੱਲਕੇ ਸਾਡੀ ਆਜ਼ਾਦੀ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਅਤੇ ਇਨ੍ਹਾਂ ਸਾਰੇ ਸ਼ਹੀਦਾਂ ਨੂੰ ਯਾਦ ਕਰਨ ਲਈ ਹਰ ਸਾਲ 15 ਅਗਸਤ ਦਾ ਦਿਨ ਪੂਰੇ ਭਾਰਤ ਵਿੱਚ ਵੱਡੇ ਪੱਧਰ ਤੇ ਸਰਕਾਰੀ ਦਿਨ ਦੇ ਤੌਰ ਤੇ ਮਨਾਇਆ ਜਾਂਦਾ ਹੈ| ਉਪਰੰਤ ਕਾਲਜ ਦੇ ਐਨ.ਸੀ.ਸੀ. ਵਿੰਗ ਵੱਲੋਂ ਆਜ਼ਾਦੀ ਦਿਵਸ ਮੌਕੇ ਕੋ-ਆਰਡੀਨੇਟਰ ਡਾ. ਜੈਦੀਪ ਦੀ ਅਗਵਾਈ ਵਿੱਚ ਅਤੇ ਉੱਨਤ ਭਾਰਤ ਅਭਿਆਨ ਸਕੀਮ ਤਹਿਤ ਸ਼ਹਿਰ ਦੀਆਂ ਵੱਖ ਵੱਖ ਥਾਵਾਂ ਤੇ ਹਰੇ ਬੂਟੇ ਲਗਾਏ ਗਏ| ਪ੍ਰਿੰਸੀਪਲ ਡਾ. ਚੰਦਰ ਪ੍ਰਕਾਸ਼ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਸਾਡੇ ਸ਼ਹੀਦਾਂ ਦੇ ਦੱਸੇ ਰਸਤਿਆਂ ਤੇ ਚੱਲ ਕੇ ਭਾਰਤ ਦੀ ਖੁਸ਼ਹਾਲੀ ਅਤੇ ਤਰੱਕੀ ਲਈ ਕੰਮ ਕਰਨੇ ਚਾਹੀਦੇ ਹਨ| ਇਸ ਮੌਕੇ ਮਨਦੀਪ ਸਿੱਧੂ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ|
Posted in
Punjab
ਪਟੇਲ ਕਾਲਜ ਦੇ ਐਨ.ਸੀ.ਸੀ. ਵਿੰਗ ਵੱਲੋਂ ਮਨਾਇਆ ਗਿਆ 80ਵਾਂ ਆਜ਼ਾਦੀ ਦਿਵਸ
You May Also Like
Posted in
Punjab
PMN ਕਾਲਜ ਰਾਜਪੁਰਾ ਵੱਲੋਂ HDFC ਬੈਂਕ ਲਈ ਕੈਂਪਸ ਭਰਤੀ ਮੁਹਿੰਮ ਦਾ ਆਯੋਜਨ
Posted by
Editor DD Bharat
Posted in
Punjab
ਪਟੇਲ ਕਾਲਜ ਦੇ ਕਾਮਰਸ ਵਿਭਾਗ ਨੇ ਚਲਾਈ ਕੈਂਪਸ ਪਲੇਸਮੈਂਟ ਡਰਾਈਵ
Posted by
Editor DD Bharat
More From Author
Posted in
Punjab
PMN ਕਾਲਜ ਰਾਜਪੁਰਾ ਵੱਲੋਂ HDFC ਬੈਂਕ ਲਈ ਕੈਂਪਸ ਭਰਤੀ ਮੁਹਿੰਮ ਦਾ ਆਯੋਜਨ
Posted by
Editor DD Bharat

