ਪਟੇਲ ਕਾਲਜ ਵਿਖ਼ੇ ਐੱਨ.ਸੀ.ਸੀ. ਯੂਨਿਟ ਲਈ ਵਿਦਿਆਰਥੀਆਂ ਦੀ ਚੋਣ ਹੋਈ

ਰਾਜਪੁਰਾ (30 ਅਗਸਤ 2026) ਸਥਾਨਕ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਵਿਖ਼ੇ ਪ੍ਰਿੰਸੀਪਲ ਡਾ. ਚੰਦਰ ਪ੍ਰਕਾਸ਼ ਦੀ ਰਹਿਨੁਮਾਈ ਹੇਠ ਅਤੇ 5 ਪੰਜਾਬ ਬਟਾਲੀਅਨ ਦੇ ਸੀ.ਈ.ਓ. ਸੰਦੀਪ ਰੌਏ ਅਤੇ ਲੈਫ਼ਟੀਨੈਂਟ ਡਾ. ਜੈਦੀਪ ਸਿੰਘ ਦੀ ਅਗਵਾਈ ਵਿੱਚ ਕਾਲਜ ਦੇ ਐੱਨ.ਸੀ.ਸੀ. ਯੂਨਿਟ ਲਈ ਕੈਡਿਟਸ ਦੀ ਚੋਣ ਸਬੰਧੀ ਇੱਕ ਰੋਜ਼ਾ ਕੈਂਪ ਲਗਾਇਆ ਗਿਆ| ਇਸ ਕੈਂਪ ਵਿੱਚ ਕਾਲਜ ਵਿੱਚ ਚੱਲ ਰਹੇ ਸਾਰੇ ਅੰਡਰ ਗ੍ਰੈਜੂਏਟ ਕੋਰਸਾਂ ਦੇ ਸਮੈਸਟਰ ਪਹਿਲਾ ਦੇ 85 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ| ਡਾ. ਜੈਦੀਪ ਨੇ ਕੈਂਪ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐੱਨ.ਸੀ.ਸੀ. ਲਈ ਵਿਦਿਆਰਥੀਆਂ ਦੀ ਚੋਣ ਤਿੰਨ ਪੜਾਵਾਂ ਵਿੱਚ ਹੋਈ| ਉਨ੍ਹਾਂ ਦੱਸਿਆ ਕਿ ਭਰਤੀ ਦੇ ਪਹਿਲੇ ਪੜਾਅ ਵਿੱਚ ਵਿਦਿਆਰਥੀਆਂ ਦੀ ਫਿਜ਼ੀਕਲ ਫਿੱਟਨੈੱਸ ਦੇ ਨਾਲ ਨਾਲ ਉਨ੍ਹਾਂ ਦੇ ਕੱਦ ਅਤੇ ਵਜ਼ਨ ਨੂੰ ਮਾਪਿਆ ਗਿਆ, ਦੂਜੇ ਪੜਾਅ ਵਿੱਚ ਲਿਖ਼ਤੀ ਟੈਸਟ ਹੋਇਆ ਅਤੇ ਤੀਜੇ ਪੜਾਅ ਵਿੱਚ ਟੈਸਟ ਵਿੱਚੋਂ ਪਾਸ ਹੋਏ ਵਿਦਿਆਰਥੀਆਂ ਦੀ ਇੰਟਰਵਿਊ ਹੋਈ| ਉਨ੍ਹਾਂ ਦੱਸਿਆ ਕਿ ਕੁੱਲ 10 ਮੁੰਡੇ ਅਤੇ 7 ਕੁੜੀਆਂ ਦੀ ਐੱਨ.ਸੀ.ਸੀ. ਯੂਨਿਟ ਲਈ ਕੈਡਿਟਸ ਵਜੋਂ ਸਿਲੈਕਸ਼ਨ ਹੋਈ| ਪ੍ਰਿੰਸੀਪਲ ਡਾ. ਚੰਦਰ ਪ੍ਰਕਾਸ਼ ਨੇ ਨਵੇਂ ਚੁਣੇ ਗਏ ਐੱਨ.ਸੀ.ਸੀ. ਕੈਡਿਟਸ ਨੂੰ ਦੇਸ਼ ਦੀ ਪਹਿਲੀ ਡਿਫੈਂਸ ਲਾਈਨ ਵਿੱਚ ਸ਼ਾਮਿਲ ਹੋਣ ਤੇ ਵਧਾਈਆਂ ਦਿੰਦੇ ਹੋਏ ਰਾਸ਼ਟਰ ਸੇਵਾ ਵਿੱਚ ਵਧ ਚੜ੍ਹ ਕੇ ਹਿੱਸਾ ਪਾਉਣ ਲਈ ਪ੍ਰੇਰਿਤ ਕੀਤਾ| ਇਸ ਮੌਕੇ ਡਾ. ਵੰਦਨਾ ਗੁਪਤਾ, ਡਾ. ਗੁਰਪ੍ਰੀਤ ਸਿੰਘ ਅਤੇ ਮਨਦੀਪ ਸਿੰਘ ਸਿੱਧੂ ਮੌਜ਼ੂਦ ਸਨ|

More From Author

ਪੀ.ਐਮ.ਐਨ. ਕਾਲਜ ਵੱਲੋਂ ਕਰੀਅਰ ਕਾਉਂਸਲਿੰਗ ਵਰਕਸ਼ਾਪ ਦਾ ਆਯੋਜਨ

ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਵਿਖੇ ‘ਮਹਾਸ਼ਯ ਸ਼ਾਂਤੀ ਪ੍ਰਕਾਸ਼ ਸੈਂਟਰ ਫਾਰ ਟੈਕਨਾਲੋਜੀ ਐਂਡ ਵੋਕੇਸ਼ਨਲ ਸਟੱਡੀਜ਼’ ਦਾ ਉਦਘਾਟਨ

Leave a Reply

Your email address will not be published. Required fields are marked *