ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਵਿਖੇ ਨਗਰ ਨਿਗਮ ਪਟਿਆਲਾ ਦੇ ਸਹਿਯੋਗ ਨਾਲ ਅੱਜ ਇੱਕ ਪਲਾਸਟਿਕ ਮੁਕਤ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ।
ਕਾਲਜ ਦੇ ਪ੍ਰਿਸੀਪਲ ਪ੍ਰੋ. ਅਮਰਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕੂੜੇ ਨੂੰ ਵੱਖ-ਵੱਖ ਕਰਨ ਦੀ ਮਹੱਤਤਾ ਬਾਰੇ ਪ੍ਰੇਰਿਤ ਕੀਤਾ ਅਤੇ ਆਪਣਾ ਆਲਾ-ਦੁਆਲਾ ਸਾਫ਼ ਸੁਥਰਾ ਅਤੇ ਕਾਲਜ ਕੈਂਪਸ ਨੂੰ ਪਲਾਸਟਿਕ ਅਤੇ ਪੋਲੀਥੀਨ ਮੁਕਤ ਰੱਖਣ ਲਈ ਸ਼ਲਾਘਾ ਕੀਤੀ।
ਇਸੇ ਦੌਰਾਨ ਨਗਰ ਨਿਗਮ ਪਟਿਆਲਾ ਦੇ ਆਈ.ਸੀ ਐਕਸਪਰਟ ਅਮਨਦੀਪ ਸੇਖੋਂ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਸ਼ਹਿਰ ਵਿੱਚ 5 ਫਰਵਰੀ ਤੋਂ 10 ਫਰਵਰੀ ਤੱਕ ਇੱਕ ਵਿਸ਼ੇਸ਼ ਸਫ਼ਾਈ ਮੁਹਿੰਮ ਚਲਾਈ ਜਾ ਰਹੀ ਏ, ਜਿਸ ਦਾ ਮਕਸਦ ਸ਼ਹਿਰ ਨੂੰ ਪਲਾਸਟਿਕ ਦੇ ਕੂੜੇ ਤੋਂ ਮੁਕਤ ਕਰਨਾ ਏ। ਉਹਨਾਂ ਨੇ ਵਿਦਿਆਰਥੀਆਂ ਨੂੰ ਇਸ ਮੁਹਿੰਮ ਵਿੱਚ ਵਧ ਚੜ੍ਹ ਕੇ ਯੋਗਦਾਨ ਦੇਣ ਲਈ ਕਿਹਾ।
ਇਸ ਮੁਹਿੰਮ ਵਿੱਚ ਕਾਲਜ ਦੇ ਕਰੀਬ 100 ਐਨ.ਸੀ.ਸੀ ਅਤੇ ਐਨ.ਐਸ.ਐਸ ਵਲੰਟੀਅਰਜ਼ ਸ਼ਾਮਲ ਹੋਏ ਜਿਨ੍ਹਾਂ ਨੇ ਇਸ ਮੁਹਿੰਮ ਨੂੰ ਸਫਲ ਬਣਾਇਆ ਅਤੇ ਕਾਲਜ ਨੂੰ ਪਲਾਸਟਿਕ ਫ਼ਰੀ ਰੱਖਣ ਦਾ ਸੰਕਲਪ ਲਿਆ।

Posted in
Punjab
ਮਹਿੰਦਰਾ ਕਾਲਜ ਪਟਿਆਲਾ ਵਿਖੇ ਪਲਾਸਟਿਕ ਮੁਕਤ ਮੁਹਿੰਮ ਦੀ ਕੀਤੀ ਗਈ ਸ਼ੁਰੂਆਤ
You May Also Like
More From Author

Indian ਹਾਕੀ ਖਿਡਾਰੀ ਵਰੁਣ ਕੁਮਾਰ ‘ਤੇ POCSO Act ਤਹਿਤ ਮਾਮਲਾ ਦਰਜ, ਨਾਬਾਲਗ ਨਾਲ ਬਲਾਤਕਾਰ ਕਰਨ ਦਾ ਦੋਸ਼
