ਗ਼ਰੀਬਾਂ ਦੇ ਨਾਂ ’ਤੇ ਠੇਕੇ ਬੰਦ, ਮੰਡੀ ਦੀ ਆਮਦਨ ਕਿੱਥੇ ਜਾ ਰਹੀ ਹੈ? ਸਰਕਾਰ ਜਵਾਬ ਦੇਵੇ —ਗੰਗਰੋਲੀ

ਰਾਜਪੁਰਾ ਅਨਾਜ ਮੰਡੀ ਵਿੱਚ ਝਾੜ-ਫੂਸ ਦੀ ਵਿਕਰੀ ਦੇ ਨਾਂ ’ਤੇ ਕਰੋੜਾਂ ਦੀ ਹੇਰਾਫੇਰੀ ਦੀ ਜਾਂਚ ਹੋਵੇ – ਚਰਨਜੀਤ ਸਿੰਘ ਬਰਾੜ

ਗ਼ਰੀਬਾਂ ਦੇ ਨਾਂ ’ਤੇ ਠੇਕੇ ਬੰਦ, ਮੰਡੀ ਦੀ ਆਮਦਨ ਕਿੱਥੇ ਜਾ ਰਹੀ ਹੈ? ਸਰਕਾਰ ਜਵਾਬ ਦੇਵੇ —ਗੰਗਰੋਲੀ

ਰਾਜਪੁਰਾ(30 ਅਗੱਸਤ2026) ਭਾਜਪਾ ਪੰਜਾਬ ਦੇ ਸੂਬਾ ਸਕੱਤਰ ਚਰਨਜੀਤ ਸਿੰਘ ਬਰਾੜ ਅਤੇ ਜ਼ਿਲਾ ਪ੍ਰਧਾਨ ਸ: ਜਸਪਾਲ ਸਿੰਘ ਗੰਗਰੋਲੀ ਨੇ ਸਾਂਝੇ ਤੌਰ ਤੇ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਸਰਕਾਰ ਤੋਂ ਰਾਜਪੁਰਾ ਸਮੇਤ ਸੂਬੇ ਦੀਆਂ ਸਾਰੀਆਂ ਅਨਾਜ ਮੰਡੀਆਂ ਵਿੱਚ ਝਾੜ-ਫੂਸ ਦੀ ਵਿਕਰੀ ਤੋਂ ਹੋਣ ਵਾਲੀ ਆਮਦਨ ਦੀ ਉੱਚ ਪੱਧਰੀ ਅਤੇ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।

ਸ: ਬਰਾੜ ਨੇ ਕਿਹਾ ਕਿ ਸਾਲ 1997-98 ਤੋਂ ਅਨਾਜ ਮੰਡੀਆਂ ਵਿੱਚ ਝਾੜ-ਫੂਸ ਚੁਕਵਾਉਣ ਦੇ ਠੇਕੇ ਦਿੱਤੇ ਜਾਂਦੇ ਸਨ, ਜਿਸ ਨਾਲ ਮਾਰਕੀਟ ਕਮੇਟੀਆਂ ਨੂੰ ਲੱਖਾਂ ਰੁਪਏ ਦੀ ਆਮਦਨ ਹੁੰਦੀ ਸੀ। ਇਹ ਪੈਸਾ ਮੰਡੀਆਂ ਦੀਆਂ ਸੜਕਾਂ, ਫੜ੍ਹਾਂ ਦੀ ਮੁਰੰਮਤ, ਕਿਸਾਨਾਂ-ਮਜ਼ਦੂਰਾਂ ਦੀਆਂ ਸਹੂਲਤਾਂ ਅਤੇ ਰੱਖ-ਰਖਾਅ ’ਤੇ ਖ਼ਰਚ ਹੁੰਦਾ ਸੀ। ਪਰ ਸਾਲ 2022-23 ਤੋਂ ਗ਼ਰੀਬਾਂ ਨੂੰ ਝਾੜ-ਫੂਸ ਦੇਣ ਦੇ ਨਾਂ ’ਤੇ ਠੇਕੇ ਬੰਦ ਕਰ ਦਿੱਤੇ ਗਏ। ਪਰ ਉਹ ਗਰੀਬਾਂ ਨੂੰ ਕੰਮ ਕਰਨ ਦੇਣ ਦੀ ਬਜਾਏ ਸਰਕਾਰ ਦੇ ਚਹੇਤੇ ਹੀ ਕੰਮ ਕਰ ਕਰਕੇ ਆਪਣੀਆਂ ਜੇਬਾਂ ਭਰ ਰਹੇ ਹਨ ਤਹ ਸਰਕਾਰ ਦੇ ਖਜਾਨੇ ਨੂੰ ਚੂੰਨਾ ਲੱਗ ਰਿਹਾ ਹੈ। ਹੁਣ ਸਵਾਲ ਇਹ ਹੈ ਕਿ ਇਸ ਦੀ ਵਿਕਰੀ ਤੋਂ ਹੋਣ ਵਾਲੀ ਆਮਦਨ ਕਿੱਥੇ ਜਾ ਰਹੀ ਹੈ?

ਉਨ੍ਹਾਂ ਦੱਸਿਆ ਕਿ ਰਾਜਪੁਰਾ ਅਨਾਜ ਮੰਡੀ ਵਿੱਚ ਸਾਲ 2022-23 ਦੌਰਾਨ ਇੱਕ ਸਾਲ ਦਾ ਠੇਕਾ 51,07,786 ਰੁਪਏ ਵਿੱਚ ਦਿੱਤਾ ਗਿਆ ਸੀ। ਉਸ ਸਮੇਂ ਝਾੜ-ਫੂਸ ਦਾ ਭਾਅ 300 ਰੁਪਏ ਪ੍ਰਤੀ ਕੁਇੰਟਲ ਸੀ, ਜਦਕਿ ਅੱਜ ਇਹ ਭਾਅ ਲਗਭਗ 700 ਰੁਪਏ ਪ੍ਰਤੀ ਕੁਇੰਟਲ ਦੱਸਿਆ ਜਾ ਰਿਹਾ ਹੈ। ਇਸ ਆਧਾਰ ’ਤੇ ਸਾਲਾਨਾ ਆਮਦਨ ਲਗਭਗ 1.25 ਕਰੋੜ ਰੁਪਏ ਹੋਣ ਦਾ ਅਨੁਮਾਨ ਹੈ, ਜਿਸ ਦੀ ਅਸਲੀਅਤ ਦੀ ਜਾਂਚ ਜ਼ਰੂਰੀ ਹੈ।

ਬਰਾੜ ਨੇ ਦੱਸਿਆ ਕਿ ਮਾਰਕੀਟ ਕਮੇਟੀ ਰਾਜਪੁਰਾ ਦੇ ਚੇਅਰਮੈਨ ਵੱਲੋਂ ਵੀ ਪੱਤਰ ਨੰਬਰ 000411, ਮਿਤੀ 25 ਮਾਰਚ 2026 ਨੂੰ ਮੁੱਖ ਮੰਤਰੀ ਪੰਜਾਬ ਨੂੰ ਭੇਜਿਆ ਗਿਆ ਸੀ। ਜਿਸ ਵਿੱਚ ਉਹਨਾਂ ਵੀ ਦੱਸਿਆ ਕਿ ਫੂਸ ਪਿੱਛੇ ਲੜਾਈ ਝਗੜੇ ਹੁੰਦੇ ਹਨ ਅਤੇ ਸਰਕਾਰ ਦਾ ਦਾ ਨੁਕਸਾਨ ਹੋ ਰਿਹਾ ਹੈ।

ਉਨ੍ਹਾਂ ਕਿਹਾ ਭਾਰਤੀ ਜਨਤਾ ਪਾਰਟੀ ਵੱਲੋਂ ਮੰਗ ਕੀਤੀ ਕਿ ਪੂਰੇ ਪੰਜਾਬ ਵਿੱਚ ਝਾੜ-ਫੂਸ ਦੀ ਵਿਕਰੀ ਤੋ ਹੁੰਦੀ ਆਮਦਨ ਦੀ ਸਾਰੇ ਪੰਜਾਬ ਵਿੱਚ ਹੀ ਜਾਂਚ ਦਾ ਵਿਸ਼ਾ ਹੈ ਤਾਂ ਕਿ ਅਤੇ ਬੇਨਿਯਮੀਆਂ ਸਾਹਮਣੇ ਆਉਣ ’ਤੇ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਕਾਰਵਾਈ ਕੀਤੀ ਜਾਵੇ। ਗ਼ਰੀਬਾਂ ਦੇ ਨਾਂ ’ਤੇ ਚੱਲ ਰਹੀ ਇਸ ਵਿਵਸਥਾ ਦਾ ਲਾਭ ਗ਼ਰੀਬਾਂ ਨੂੰ ਮਿਲੇ ਨਾ ਕਿ ਕਿਸੇ ਦੀਆਂ ਜੇਬਾਂ ਵਿੱਚ ਜਾਵੇ

ਇਸ ਸਮੇਂ ਪ੍ਰਦੀਪ ਨੰਦਾ ਜਿਲਾ ਜਨਰਲ ਸਕੱਤਰ, ਗੌਤਮ ਗੌਰਵ ਜਿਲ੍ਹਾ ਜਰਨਲ ਸਕੱਤਰ,ਰਾਮ ਸਿੰਘ ਮਿਰਜ਼ਾਪੁਰ ਨੰਬਰਦਾਰ, ਜਸਵੰਤ ਸਿੰਘ ਹੁਲਕਾ, ਸ਼ਮਸ਼ੇਰ ਸਿੰਘ ਸਰਕਲ ਪ੍ਰਧਾਨ, ਵੀਨਾ ਧਵਨ ਸਰਕਲ ਪ੍ਰਧਾਨ ਰਾਜਪੁਰਾ 1, ਦੀਪਕ ਬੰਸਲ ਸਰਕਲ ਪ੍ਰਧਾਨ ਰਾਜਪੁਰਾ 2, ਜਸਵੀਰ ਸਿੰਘ ਕੋਟਲਾ, ਹਰਜਿੰਦਰ ਸਿੰਘ ਜੋਗਾ ਸੁਰਲ ਕਲਾਂ, ਪੰਕਜ ਕੁਮਾਰ ਰਾਜਪੁਰਾ, ਜੈਮਲ ਸਿੰਘ ਬਸੰਤਪੁਰਾ ਆਦਿ ਹਾਜ਼ਰ ਸਨ।

More From Author

EducationWorld India ਸਕੂਲ ਰੈਂਕਿੰਗ 2026-27 ਵਿੱਚ D.P.S. Rajpura ਦਾ ਸਨਮਾਨ

1984 ਰਕਾਬ ਗੰਜ ਸਾਹਿਬ ਹਿੰਸਾ ਮਾਮਲਾ: ਇਨਸਾਫ਼ ਦੀ ਲੜਾਈ ਜਾਰੀ ਰੱਖਣਗੇ ਮਨਜਿੰਦਰ ਸਿੰਘ ਸਿਰਸਾ, 30 ਨਵੰਬਰ ਨੂੰ ਅਗਲੀ ਸੁਣਵਾਈ

Leave a Reply

Your email address will not be published. Required fields are marked *