ਆਲ ਇੰਡੀਆ ਪੰਜਾਬ ਨੈਸ਼ਨਲ ਬੈਂਕ ਆਫੀਸਰਜ਼ ਐਸੋਸੀਏਸ਼ਨ ਨੇ ਕੀਤਾ ਪਟਿਆਲਾ ਵਿਖੇ ਆਪਣੀ ਚੌਥੀ ਤਿਮਾਹੀ ਜਨਰਲ ਕੌਂਸਲ ਦਾ ਆਯੋਜਨ

ਅੱਜ, ਆਲ ਇੰਡੀਆ ਪੰਜਾਬ ਨੈਸ਼ਨਲ ਬੈਂਕ ਆਫੀਸਰਜ਼ ਐਸੋਸੀਏਸ਼ਨ (ਏ.ਆਈ.ਪੀ.ਐਨ.ਬੀ.ਓ.ਏ.) ਦੇ ਪਟਿਆਲਾ ਸਰਕਲ ਨੇ ਹਰਪਾਲ ਟਿਵਾਣਾ ਸੈਂਟਰ ਆਫ ਪਰਫਾਰਮਿੰਗ ਆਰਟਸ ਵਿਖੇ ਆਪਣੀ ਚੌਥੀ ਤ੍ਰੈ ਸਾਲਾ ਜਨਰਲ ਕੌਂਸਲ ਦਾ ਆਯੋਜਨ ਕੀਤਾ। ਇਸ ਦਿਨ ਭਰ ਦੇ ਇਕੱਠ ਵਿੱਚ ਪੀਐਨਬੀ ਬੈਂਕ ਦੇ 500 ਅਧਿਕਾਰੀ ਸ਼ਾਮਲ ਹੋਏ।

ਕਾਨਫਰੰਸ ਨੂੰ ਏਆਈਪੀਐਨਬੀਓਏ ਦੇ ਜਨਰਲ ਸਕੱਤਰ ਦਲੀਪ ਸਾਹਾ ਨੇ ਸੰਬੋਧਨ ਕੀਤਾ।

ਕਾਨਫਰੰਸ ਨੂੰ ਆਲ ਇੰਡੀਆ ਬੈਂਕ ਆਫੀਸਰਜ਼ ਕਨਫੈਡਰੇਸ਼ਨ ਦੇ ਪੰਜਾਬ ਸੂਬਾ ਸਕੱਤਰ ਰਾਜੀਵ ਸਰਹਿੰਦੀ ਨੇ ਵੀ ਸੰਬੋਧਨ ਕੀਤਾ।

ਪ੍ਰਧਾਨ ਸ਼੍ਰੀਕੁਮਾਰ ਕੇ. ਨੇ ਕਿਹਾ ਕਿ ਆਲ ਇੰਡੀਆ ਪੀਐਨਬੀ ਅਫਸਰ ਐਸੋਸੀਏਸ਼ਨ ਚਾਹੁੰਦੀ ਹੈ ਕਿ ਨੀਤੀ ਨਿਰਮਾਤਾ, ਰੈਗੂਲੇਟਰ ਅਤੇ ਹੋਰ ਦਿਲਚਸਪੀ ਰੱਖਣ ਵਾਲੀਆਂ ਧਿਰਾਂ ਜਨਤਕ ਖੇਤਰ ਦੇ ਬੈਂਕਾਂ ਅਤੇ ਉਨ੍ਹਾਂ ਦੇ ਸਟਾਫ ਦੇ ਜ਼ਰੂਰੀ ਯੋਗਦਾਨ ਨੂੰ ਮਾਨਤਾ ਦੇਣ।

ਪੁਨੀਤ ਵਰਮਾ ਨੂੰ ਏ.ਆਈ.ਪੀ.ਐਨ.ਬੀ.ਓ.ਏ., ਪਟਿਆਲਾ ਦਾ ਸਰਕਲ ਸਕੱਤਰ ਚੁਣਿਆ ਗਿਆ ਹੈ ਅਤੇ ਸਤੀਸ਼ ਅਹਲਾਵਤ ਨੂੰ ਇਕਾਈ ਦਾ ਪ੍ਰਧਾਨ ਬਣਾਇਆ ਗਿਆ ਹੈ।

More From Author

Punjab: ਧੁੰਦ ਨਾਲ ਥਮੀ ਰੇਲ ਗੱਡੀਆਂ ਦੀ ਰਫ਼ਤਾਰ… ਨੌਂ ਘੰਟੇ ਤੱਕ ਟ੍ਰੇਨਾਂ ਲੇਟ

ਖਾਲਿਸਤਾਨੀ ਅੱਤਵਾਦੀ ਲਖਬੀਰ ਸਿੰਘ ਰੋਡੇ ਦਾ ਸਾਥੀ ਅੰਮ੍ਰਿਤਸਰ ਏਅਰਪੋਰਟ ਤੋਂ ਗ੍ਰਿਫਤਾਰ

Leave a Reply

Your email address will not be published. Required fields are marked *