ਰਾਜਪੁਰਾ (22 ਦਿਸੰਬਰ 2025) ਸਥਾਨਕ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਵਿਖ਼ੇ ਪਟੇਲ ਮੈਨੇਜਮੈਂਟ ਸੋਸਾਇਟੀ ਦੇ ਪ੍ਰਧਾਨ ਸ਼੍ਰੀ ਦੇਵਕੀ ਨੰਦਨ, ਉਪ-ਪ੍ਰਧਾਨ ਸ. ਹਰਪ੍ਰੀਤ ਸਿੰਘ ਦੂਆ, ਜਨਰਲ ਸਕੱਤਰ ਸ. ਅਮਨਜੋਤ ਸਿੰਘ, ਵਿੱਤ ਸਕੱਤਰ ਸ੍ਰੀ ਰਿਤੇਸ਼ ਬਾਂਸਲ ਅਤੇ ਸਕੱਤਰ ਸ੍ਰੀ ਵਿਜੇ ਆਰਿਆ ਜੀ ਦੀ ਰਹਿਨੁਮਾਈ ਅਤੇ ਕਾਲਜ ਪ੍ਰਿੰਸੀਪਲ ਡਾ. ਚੰਦਰ ਪ੍ਰਕਾਸ਼ ਅਤੇ ਓਲਡ ਸਟੂਡੈਂਟਸ ਐਸੋਸੀਏਸ਼ਨ ਸੈਕਰੇਟਰੀ ਡਾ. ਸ਼ੇਰ ਸਿੰਘ ਦੀ ਯੋਗ ਅਗਵਾਈ ਵਿੱਚ ਤੀਜੀ ਸਲਾਨਾ ਐਲੂਮਨੀ ਮੀਟ ਦਾ ਆਯੋਜਨ ਕੀਤਾ ਗਿਆ| ਵਾਈਸ ਪ੍ਰਿੰਸੀਪਲ ਡਾ. ਵੰਦਨਾ ਗੁਪਤਾ ਨੇ ਆਏ ਹੋਏ ਮਹਿਮਾਨਾਂ ਅਤੇ ਕਾਲਜ ਤੋਂ ਪਾਸ ਹੋ ਚੁੱਕੇ ਪੁਰਾਣੇ ਵਿਦਿਆਰਥੀਆਂ ਦਾ ਸਵਾਗਤ ਕੀਤਾ| ਓਲਡ ਸਟੂਡੈਂਟਸ ਐਸੋਸੀਏਸ਼ਨ ਪ੍ਰਧਾਨ ਸ. ਅਮਰਜੀਤ ਸਿੰਘ ਦੂਆ ਅਤੇ ਸੈਕਰੇਟਰੀ ਡਾ. ਸ਼ੇਰ ਸਿੰਘ ਨੇ ਐਲੂਮਨੀ ਮੀਟ ਦੇ ਏਜੰਡੇ ਨੂੰ ਪੇਸ਼ ਕੀਤਾ|ਮੀਟ ਵਿੱਚ ਸੱਭ ਤੋਂ ਪਹਿਲਾਂ ਜੋਤੀ ਬਾਲ਼ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ| ਫ਼ਿਰ ਐਲੂਮਨੀ ਐਸੋਸੀਏਸ਼ਨ ਦੇ ਵਾਈਸ ਪ੍ਰਧਾਨ ਸ੍ਰੀ ਸੋਹਣ ਲਾਲ ਅਗਨੀਹੋਤਰੀ ਨੂੰ ਸਰਧਾਂਜਲੀ ਭੇਟ ਕੀਤੀ ਗਈ| ਪ੍ਰਧਾਨ ਦੂਆ ਜੀ ਨੇ ਮੀਟ ਵਿੱਚ ਹਾਜ਼ਰ ਸਾਰੇ ਅਲੂਮਨੀ ਮੈਂਬਰਾਂ ਨੂੰ ਬੇਨਤੀ ਕਰਦੇ ਹੋਏ ਕਿਹਾ ਕਿ ਕਾਲਜ ਦੇ ਹੋਰ ਵੀ ਪੁਰਾਣੇ ਵਿਦਿਆਰਥੀਆਂ ਜੋ ਉਨ੍ਹਾਂ ਦੇ ਸੰਪਰਕ ਵਿੱਚ ਹਨ ਉਨ੍ਹਾਂ ਨੂੰ ਇਸ ਐਲੂਮਨੀ ਐਸੋਸੀਏਸ਼ਨ ਦਾ ਮੈਂਬਰ ਬਣਾਇਆ ਜਾਵੇ| ਮੰਚ ਸੰਚਾਲਨ ਡਾ. ਗੁਰਪ੍ਰੀਤ ਸਿੰਘ ਅਤੇ ਮਿਸਜ ਲਿਜ਼ਾ ਸੇਠੀ ਦੁਆਰਾ ਕੀਤਾ ਗਿਆ| ਡਾ. ਗੁਰਨਿੰਦਰ ਸਿੰਘ ਨੇ ਆਏ ਹੋਏ ਮਹਿਮਾਨਾਂ, ਐਲੂਮਨੀ ਮੈਂਬਰਾਂ ਅਤੇ ਸਟਾਫ਼ ਦਾ ਧੰਨਵਾਦ ਕਰਦੇ ਹੋਏ ਅਗਲੇ ਸਾਲ 2026 ਵਿੱਚ ਵੀ ਹੋਰ ਵਧੇਰੇ ਢੰਗ ਨਾਲ ਐਲੂਮਨੀ ਮੀਟ ਕਰਨ ਦੀ ਗੱਲ ਕਹੀ| ਇਸ ਮੌਕੇ ਡਾ. ਤਰਨਜੀਤ ਸਿੰਘ, ਡਾ. ਜਸਨੀਤ ਕੌਰ, ਡਾ. ਹਰਜਿੰਦਰ ਕੌਰ, ਮਿ. ਏਕਾਂਤ ਗੁਪਤਾ, ਮਿਸਜ ਚੀਨਾ ਚਾਵਲਾ, ਮਿਸਜ ਮਮਤਾ, ਮਿਸਜ ਗੀਤਿਕਾ ਗੁਡਵਾਨੀ, ਕਲਰਕ ਲਵਪ੍ਰੀਤ ਕੌਰ, ਮਿਸਜ ਭਾਵਨਾ, ਸੁਪਰਡੈਂਟ ਵਿਜੇ ਅਤੇ ਮਨਦੀਪ ਸਿੱਧੂ ਹਾਜ਼ਰ ਸਨ|
Posted in
Punjab
ਪਟੇਲ ਕਾਲਜ ਵਿਖ਼ੇ ਐਲੂਮਨੀ ਮੀਟ ਹੋਈ | DD Bharat
You May Also Like
Posted in
Punjab
DPS Rajpura ਵਿੱਚ ਜੋਸ਼ ਅਤੇ ਏਕਤਾ ਨਾਲ ਮਨਾਇਆ ਗਿਆ ਯੋਗ ਦਿਵਸ
Posted by
Editor DD Bharat
Posted in
Punjab
ਪਟੇਲ ਕਾਲਜ ਵਿੱਚ ਲਗਾਇਆ ਗਿਆ SIR ਅਧੀਨ ਵੋਟਰ ਮੈਪਿੰਗ ਸਬੰਧੀ ਕੈਂਪ
Posted by
Editor DD Bharat
Posted in
Punjab
ਪਟੇਲ ਕਾਲਜ ਦੇ ਐਨ.ਸੀ.ਸੀ ਵਿੰਗ ਨੇ ਮਨਾਇਆ ਵਿਸ਼ਵ ਵਾਤਾਵਰਣ ਦਿਵਸ
Posted by
Editor DD Bharat
More From Author
Posted in
Punjab
ਪਟੇਲ ਕਾਲਜ ਵਿੱਚ ਲਗਾਇਆ ਗਿਆ SIR ਅਧੀਨ ਵੋਟਰ ਮੈਪਿੰਗ ਸਬੰਧੀ ਕੈਂਪ
Posted by
Editor DD Bharat
ਪਟੇਲ ਕਾਲਜ ਦੇ ਖੇਡ ਵਿਭਾਗ ਵੱਲੋਂ ਗੱਤਕੇ ਵਿੱਚ ਪ੍ਰਾਪਤ ਕੀਤਾ ਗਿਆ ਤੀਜਾ ਸਥਾਨ | DD Bharat

