ਉੱਘੇ ਤਬਲਾ ਵਾਦਕ ਜ਼ਾਕਿਰ ਹੁਸੈਨ ਦਾ ਦੇਹਾਂਤ

ਉੱਘੇ ਤਬਲਾ ਵਾਦਕ ਜ਼ਾਕਿਰ ਹੁਸੈਨ ਦਾ ਬੀਤੀ ਰਾਤ ਅਮਰੀਕਾ ਵਿੱਚ ਦੇਹਾਂਤ ਹੋ ਗਿਆ।

ਉਹ 73 ਵਰ੍ਹਿਆਂ ਦੇ ਸਨ। ਪਰਿਵਾਰਕ ਸੂਤਰਾਂ ਨੇ ਦੱਸਿਆ ਕਿ ਉਹ, ਬਲੱਡ ਪ੍ਰੈਸ਼ਰ ਸਬੰਧੀ ਸਮੱਸਿਆਵਾਂ ਨਾਲ ਪੀੜਤ ਸਨ। ਇਸ ਤੋਂ ਪਹਿਲਾਂ ਜ਼ਾਕਿਰ ਹੁਸੈਨ ਨੂੰ ਦਿਲ ਦੀਆਂ ਸਮੱਸਿਆਵਾਂ ਤੋਂ ਬਾਅਦ, ਸਾਨ ਫਰਾਂਸਿਸਕੋ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।

 ਉਸਤਾਦ ਜ਼ਾਕਿਰ ਹੁਸੈਨ ਦਾ ਜਨਮ 9 ਮਾਰਚ 1951 ਨੂੰ ਮੁੰਬਈ ਵਿੱਚ ਹੋਇਆ ਸੀ । ਪ੍ਰਸਿੱਧ ਤਬਲਾ ਵਾਦਕ ਅੱਲ੍ਹਾ ਰਾਖਾ ਦੇ ਵੱਡੇ ਪੁੱਤਰ ਹੋਣ ਦੇ ਨਾਤੇ, ਉਹ ਕੁਦਰਤੀ ਤੌਰ ‘ਤੇ ਬਹੁਤ ਛੋਟੀ ਉਮਰ ਤੋਂ ਹੀ ਸੰਗੀਤ ਵੱਲ ਆਕਰਸ਼ਿਤ ਰਹੇ । 

ਛੇ ਦਹਾਕਿਆਂ ਦੇ ਇਸ ਸਫ਼ਰ ਵਿੱਚ, ਉਸਤਾਦ ਜ਼ਾਕਿਰ ਹੁਸੈਨ ਨੇ ਇਸ ਸਾਲ ਦੇ ਸ਼ੁਰੂ ਵਿੱਚ, 66ਵੇਂ ਗ੍ਰੈਮੀ ਐਵਾਰਡਾਂ ਵਿੱਚ, ਤਿੰਨ ਸਮੇਤ ਪੰਜ ਗ੍ਰੈਮੀ ਅਵਾਰਡ ਜਿੱਤੇ । ਉਨ੍ਹਾਂ  ‘ਸਾਜ਼’, ‘ਹੀਟ ਐਂਡ ਡਸਟ’ ਸਮੇਤ ਕੁਝ ਫਿਲਮਾਂ ਵਿੱਚ ਵੀ ਕੰਮ ਕੀਤਾ। ਉਨ੍ਹਾਂ ਸਭ ਤੋਂ ਤਾਜ਼ਾ ਫਿਲਮ ‘ਮੰਕੀ ਮੈਨ’ 2024 ਵਿੱਚ ਰਿਲੀਜ਼ ਹੋਈ। ਜ਼ਾਕਿਰ ਹੁਸੈਨ ਨੇ , ਭਾਰਤੀ ਅਤੇ ਅੰਤਰ-ਰਾਸ਼ਟਰੀ ਪੱਧਰ ਤੇ ਕਈ ਮਸ਼ਹੂਰ ਕਲਾਕਾਰਾਂ  ਨਾਲ ਸਹਿਯੋਗ ਕੀਤਾ।

ਉਨ੍ਹਾਂ  ਨੂੰ 1988 ਵਿੱਚ ਦੇਸ਼ ਦੇ ਸਰਵਉੱਚ ਨਾਗਰਿਕ ਸਨਮਾਨਾਂ ਵਿੱਚੋਂ ਇੱਕ ਪਦਮ ਸ਼੍ਰੀ , 2002 ਵਿੱਚ ਪਦਮ ਭੂਸ਼ਣ ਅਤੇ 2023 ਵਿੱਚ ਪਦਮ ਵਿਭੂਸ਼ਣ ਨਾਲ ਨਿਵਾਜ਼ਿਆ ਗਿਆ ।

More From Author

ਡੀ.ਪੀ.ਐਸ ਰਾਜਪੁਰਾ ਵਿੱਚ “ਦ ਲਾਇਨ ਕਿੰਗ” ਦੀ ਗੂੰਜ

ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ 92 ਸਾਲ ਦੀ ਉਮਰ ਵਿੱਚ ਦੇਹਾਂਤ