ਰਾਜਪੁਰਾ 24 ਸਤੰਬਰ ( ) ਸਥਾਨਕ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਰਾਜਪੁਰਾ ਦੇ ਪ੍ਰਿੰਸੀਪਲ ਡਾ. ਚੰਦਰ ਪ੍ਰਕਾਸ਼ ਗਾਂਧੀ ਦੀ ਅਗਵਾਈ ਵਿੱਚ ਅਤੇ ਐਨ.ਐਸ.ਐਸ. ਦੇ ਪ੍ਰੋਗਰਾਮ ਅਫਸਰ ਡਾ. ਮਨਦੀਪ ਸਿੰਘ, ਡਾ. ਵੰਦਨਾ ਗੁੱਪਤਾ, ਪ੍ਰੋ. ਅਵਤਾਰ ਸਿੰਘ ਅਤੇ ਡਾ. ਗਗਨਦੀਪ ਕੌਰ, ਪ੍ਰੋ. ਦਲਜੀਤ ਸਿੰਘ ਅਤੇ ਪ੍ਰੋ. ਨੰਦਿਤਾ ਦੀ ਦੇਖ ਰੇਖ ਹੇਠ ਐਨ.ਐਸ. ਐਸ. ਦਿਵਸ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਪ੍ਰਿੰਸੀਪਲ ਡਾ. ਚੰਦਰ ਪ੍ਰਕਾਸ਼ ਨੇ ਵਲੰਟੀਅਰਾਂ ਨੂੰ ਐਨ. ਐਸ. ਐਸ. ਦਿਵਸ ਦੀ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਸਮਾਜ ਸੇਵਾ ਲਈ ਪ੍ਰੇਰਤ ਕੀਤਾ। ਪ੍ਰੋਗਰਾਮ ਅਫਸਰ ਡਾ. ਵੰਦਨਾ ਗੁਪਤਾ ਨੇ ਐਨ. ਐਸ. ਐਸ. ਦੇ ਇਤਿਹਾਸ ਬਾਰੇ ਜਾਣਕਾਰੀ ਦਿੰਦੇ ਹੋਏ ਵਲੰਟੀਅਰਾਂ ਨੂੰ ਸੇਵਾ ਭਾਵਨਾ ਲਈ ਹਮੇਸ਼ਾ ਤਿਆਰ ਰਹਿਣ ਲਈ ਕਿਹਾ।
ਡਾ. ਮਨਦੀਪ ਸਿੰਘ ਅਤੇ ਪ੍ਰੋ. ਅਵਤਾਰ ਸਿੰਘ ਨੇ ਐਨ. ਐਸ. ਐਸ. ਦੌਰਾਨ ਕੀਤੀਆਂ ਜਾਂਦੀਆਂ ਗਤੀਵਿਧੀਆਂ ਬਾਰੇ ਸੰਪੂਰਨ ਜਾਣਕਾਰੀ ਦਿੱਤੀ। ਇਸ ਮੌਕੇ ਵਲੰਟੀਅਰਾਂ ਦੇ ‘ਭਰੂਣ ਹੱਤਿਆ’ ਵਿਸ਼ੇ ਉਤੇ ਵੱਖ ਵੱਖ ਮੁਕਾਬਲੇ ਕਰਵਾਏ ਗਏ। ਕੋਲਾਜ ਮੇਕਿੰਗ ਵਿੱਚ ਮਨਜੀਤ ਕੌਰ ਅਤੇ ਪ੍ਰਿਅੰਕਾ ਜੇਤੂ ਰਹੇ, ਸਲੋਗਨ ਮੁਕਾਬਲਿਆਂ ਵਿੱਚ ਦਿਕਸ਼ਾ, ਅਰਸ਼ਦੀਪ ਕੌਰ, ਭਵਨੀਤ ਕੌਰ ਅਤੇ ਗੁਰਮਨਦੀਪ ਕੌਰ ਜੇਤੂ ਰਹੇ ਅਤੇ ਇਸੇ ਤਰ੍ਹਾਂ ਪੋਸ਼ਟਰ ਬਨਾਉਣ ਦੇ ਮੁਕਾਬਲੇ ਵਿੱਚ ਪ੍ਰੀਤੀ ਧਿਮਾਨ, ਸਵੀਟੀ, ਵਿਸ਼ਾਲੀ ਅਤੇ ਖੁਸ਼ੀ ਜੇਤੂ ਰਹੇ। ਜੇਤੂ ਵਲੰਟੀਅਰਾਂ ਨੂੰ ਪ੍ਰਬੰਧਕਾਂ ਵਲੋਂ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਡਾ. ਗਗਨਦੀਪ ਕੌਰ ਅਤੇ ਪ੍ਰੋ. ਨੰਦਿਤਾ ਨੇ ਆਏ ਮਹਿਮਾਨਾ ਦਾ ਧੰਨਵਾਦ ਕੀਤਾ।ਇਸ ਮੌਕੇ ਡਾ. ਗੁਰਜਿੰਦਰ ਸਿੰਘ , ਪ੍ਰੋ. ਸੌਮੀਆ ਅਤੇ ਲਗਭਗ ਇੱਕ ਸੌ ਪੰਜਾਹ ਵਲੰਟੀਅਰ ਸ਼ਾਮਿਲ ਸਨ।