ਡੀ.ਪੀ.ਐਸ ਰਾਜਪੁਰਾ ਦੁਆਰਾ ਵਿਸਾਖੀ ‘ਤੇ ਸਭ ਤੋਂ ਵੱਡਾ ਭੰਗੜਾ ਪ੍ਰਦਰਸ਼ਨ’ | DD Bharat

14 ਅਪ੍ਰੈਲ, 2025, ਰਾਜਪੁਰਾ : ਡੀ.ਪੀ.ਐਸ ਰਾਜਪੁਰਾ ਨੇ ਵਿਸਾਖੀ ਦਾ ਤਿਉਹਾਰ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ। ਦਸਵੇਂ ਗੁਰੂ, ਗੋਬਿੰਦ ਸਿੰਘ ਜੀ ਦੁਆਰਾ ਖਾਲਸਾ ਪੰਥ ਦੀ ਸਥਾਪਨਾ ਦਿਵਸ ਦੇ ਮੌਕੇ ਉੱਤੇ ਅਤੇ ਕਣਕ ਦੀ ਵਾਢੀ ਦਾ ਜਸ਼ਨ ਮਨਾਉਂਦੇ ਹੋਏ, ਇਹ ਮੌਕਾ ਖੁਸ਼ੀ ਅਤੇ ਸੱਭਿਆਚਾਰਕ ਮਾਣ ਨਾਲ ਭਰਿਆ ਹੋਇਆ ਸੀ। ਸਕੂਲ ਦਾ ਪ੍ਰਾਰਥਨਾ ਦਾ ਥਾਨ ਇੱਕ ਜਸ਼ਨ ਵਿੱਚ ਬਦਲ ਗਿਆ ਜੋ ਸੱਚਮੁੱਚ ਵਿਸਾਖੀ ਦੀ ਭਾਵਨਾ ਨੂੰ ਦਰਸਾਉਂਦਾ ਹੈ।ਜਿਸ ਵਿੱਚ ਭਰਪੂਰ ਫ਼ਸਲ ਲਈ ਸ਼ੁਕਰਗੁਜ਼ਾਰੀ ਦੀ ਮਹੱਤਤਾ ‘ਤੇ ਜ਼ੋਰ ਦਿੰਦੇ ਹੋਏ ਅਤੇ ਕਿਸਾਨਾਂ ਦੇ ਅਟੁੱਟ ਸਮਰਪਣ ਅਤੇ ਸਖ਼ਤ ਮਿਹਨਤ ਨੂੰ ਸਹਰਾਇਆ ਗਿਆ।

ਇਸ ਪੇਸ਼ਕਾਰੀ ਵਿੱਚ ਸਕੂਲ ਦੇ ਵਿਦਿਆਰਥੀਆਂ ਦੁਆਰਾ ਹੁਣ ਤੱਕ ਦਾ ਸਭ ਤੋਂ ਵੱਡਾ ਭੰਗੜਾ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਸਮਾਗਮ ਦਾ ਮੁੱਖ ਆਕਰਸ਼ਣ ਨਾ ਸਿਰਫ਼ ਵਿਦਿਆਰਥੀਆਂ ਦੁਆਰਾ, ਸਗੋਂ ਅਧਿਆਪਕਾਂ ਅਤੇ ਮਾਪਿਆਂ ਦੁਆਰਾ ਵੀ ਭੰਗੜਾ ਪੇਸ਼ ਕੀਤਾ ਗਿਆ। ਰਵਾਇਤੀ ਪਹਿਰਾਵੇ ਵਿੱਚ ਸਜੇ ਹੋਏ, ਉਨ੍ਹਾਂ ਨੇ ਢੋਲ ਦੀਆਂ ਤਾਲਾਂ ‘ਤੇ ਪ੍ਰਭਾਵਸ਼ਾਲੀ ਨਾਚ ਪੇਸ਼ ਕੀਤੇ। ਸਾਡੇ ਪ੍ਰੀ-ਪ੍ਰਾਇਮਰੀ ਦੇ ਛੋਟੇ ਬੱਚਿਆਂ ਨੇ ਪੰਜਾਬੀ ਪਹਿਰਾਵੇ ਵਿੱਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਉਹਨਾਂ ਦੀ ਪੇਸ਼ਕਾਰੀ ਨੇ ਸਾਰਿਆਂ ਨੂੰ ਮੰਤਰਮੁਗਧ ਕਰ ਦਿੱਤਾ। ਪ੍ਰਿੰਸੀਪਲ ਸ਼੍ਰੀਮਤੀ ਗੀਤਿਕਾ ਚੰਦਰਾ ਨੇ ਇਕੱਠ ਨੂੰ ਸੰਬੋਧਨ ਕੀਤਾ ਅਤੇ ਵਿਸਾਖੀ ਦੇ ਸੱਭਿਆਚਾਰਕ ਅਤੇ ਇਤਿਹਾਸਕ ਮਹੱਤਵ ਬਾਰੇ ਦੱਸਿਆ ਅਤੇ ਇਸ ਨਾਲ ਜੁੜੇ ਰੀਤੀ-ਰਿਵਾਜਾਂ ਪ੍ਰਤੀ ਸਤਿਕਾਰ ਅਤੇ ਪ੍ਰਸੰਸਾ ਨੂੰ ਉਤਸ਼ਾਹਿਤ ਕੀਤਾ। ਇਹ ਤਿਉਹਾਰ ਸਿਰਫ਼ ਇੱਕ ਸੱਭਿਆਚਾਰਕ ਸਮਾਗਮ ਨਹੀਂ ਸੀ ਸਗੋਂ ਭਾਈਚਾਰਕ ਸਾਂਝ, ਸਮਾਜਿਕ ਏਕਤਾ ਅਤੇ ਆਪਸੀ ਆਨੰਦ ਨੂੰ ਉਤਸ਼ਾਹਿਤ ਕਰਨ ਦਾ ਇੱਕ ਪਲੇਟਫਾਰਮ ਸੀ। ਡੀ.ਪੀ.ਐਸ ਰਾਜਪੁਰਾ ਹਮੇਸ਼ਾ ਬੱਚਿਆਂ ਨੂੰ ਨਵੇਂ ਅਨੁਭਵ ਦੇਣ ਲਈ ਪ੍ਰਸਿੱਧ ਹੈ।

More From Author

ਨੇਤਾ ਜੀ ਸੁਭਾਸ਼ ਐਨ ਆਈ ਐਸ ਪਟਿਆਲਾ ਵਿਖੇ ਫਿੱਟ ਇੰਡੀਆ ਐਤਵਾਰ ਸਾਈਕਲਿੰਗ ਪ੍ਰੋਗਰਾਮ | DD Bharat

ਮੁੱਖ ਮੰਤਰੀ Bhagwant Mann ਵੱਲੋਂ Partap Bajwa ਦੀ ਆਲੋਚਨਾ | DD Bharat

Leave a Reply

Your email address will not be published. Required fields are marked *