ਭਾਰਤੀ ਸੰਸਕ੍ਰਿਤੀ ਅਤੇ ਸਭਿਅਤਾ ਨੂੰ ਪਹਿਚਾਣ ਦੇਣ ਲਈ ਡੀ.ਪੀ.ਐਸ ਰਾਜਪੁਰਾ ਹਮੇਸ਼ਾ ਤੋਂ ਹੀ ਅੱਗੇ ਰਿਹਾ ਹੈ ਇਸੇ ਲੜੀ ਨੂੰ ਅੱਗੇ ਤੋਰਦਿਆਂ ਡੀ.ਪੀ.ਐਸ ਰਾਜਪੁਰਾ ਵੱਲੋਂ ਸ਼੍ਰੀ ਕ੍ਰਿਸ਼ਨ ਜੀ ਦਾ ਜਨਮ ਦਿਹਾੜਾ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ। ਜੂਨੀਅਰ ਕਲਾਸ ਦੇ ਵਿਦਿਆਰਥੀਆਂ ਨੇ ਕ੍ਰਿਸ਼ਨ ਅਤੇ ਰਾਧਾ ਦਾ ਰੂਪ ਧਾਰਨ ਕਰਕੇ ਵੱਖ-ਵੱਖ ਗਤੀਵਿਧੀਆਂ ਵਿੱਚ ਹਿੱਸਾ ਲਿਆ ਅਤੇ ਜਨਮ ਅਸ਼ਟਮੀ ਦੇ ਮੁੱਖ ਉਦੇਸ਼ ਨੂੰ ਸਮਝਿਆ। ਬੱਚਿਆਂ ਨੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੀ ਬਾਲ ਲੀਲਾ ਉੱਤੇ ਆਧਰਿਤ ਇਕ ਨਾਟਕ ਪ੍ਰਸਤੁਤ ਕੀਤਾ ।ਇਸ ਵਿੱਚ ਬੰਸਰੀ ਅਤੇ ਮਟਕੀ ਨੂੰ ਸਜਾ ਕੇ ਭਗਵਾਨ ਕ੍ਰਿਸ਼ਨ ਦੇ ਪ੍ਰਤੀ ਆਪਣੀ ਸ਼ਰਧਾ ਅਤੇ ਭਾਵਨਾਵਾਂ ਨੂੰ ਬਿਆਨ ਕੀਤਾ । ਸਕੂਲ ਵਿੱਚ ਭਗਵਾਨ ਸ੍ਰੀ ਕ੍ਰਿਸ਼ਨ ਦੇ ਜੀਵਨ ਨਾਲ ਸੰਬੰਧਿਤ ਝਾਕੀਆਂ ਬਣਾਈਆਂ ਗਈਆਂ ਜਿਨਾਂ ਨੂੰ ਦੇਖ ਕੇ ਵਿਦਿਆਰਥੀ ਭਾਵਨਾਤਮਕ ਹੋ ਉੱਠੇ। ਅੰਤ ਵਿੱਚ ਸਾਰਿਆਂ ਨੇ ਹਰੇ ਕ੍ਰਿਸ਼ਨਾ ਦੀ ਧੁਨ ਉੱਤੇ ਨਾਚ ਕੀਤਾ ।ਪ੍ਰੋਗਰਾਮ ਦੇ ਅੰਤ ਵਿੱਚ ਸਕੂਲ ਦੀ ਮੁੱਖ ਅਧਿਆਪਕਾ ਸ਼੍ਰੀਮਤੀ ਗੀਤਿਕਾ ਚੰਦਰ ਜੀ ਨੇ ਬੱਚਿਆਂ ਨੂੰ ਮਿਲਜੁਲ ਕੇ ,ਪਿਆਰ ਨਾਲ ਰਹਿਣ ਦਾ ਸੰਦੇਸ਼ ਦਿੱਤਾ ਤੇ ਸਭ ਨੂੰ ਜਨਮ ਅਸ਼ਟਮੀ ਦੀਆਂ ਵਧਾਈਆਂ ਦਿੱਤੀਆਂ।

Posted in
Punjab
ਡੀ.ਪੀ.ਐਸ ਰਾਜਪੁਰਾ ਵਿੱਚ ਮਨਾਇਆ ਜਨਮ ਅਸ਼ਟਮੀ ਦਾ ਤਿਉਹਾਰ
You May Also Like
More From Author

ਸਾਬਕਾ ਅਕਾਲੀ ਆਗੂ ਹਰਦੀਪ ਸਿੰਘ ਡਿੰਪੀ ਢਿੱਲੋਂ ‘ਆਪ’ ‘ਚ ਹੋ ਸਕਦੇ ਹਨ ਸ਼ਾਮਲ
