ਰਾਜਪੁਰਾ, 02 ਨਵੰਬਰ 2023 – ਪੰਜਾਬ ਦੇ ਸਟਾਰ ਸਾਈਕਲਿਸਟ ਨਮਨ ਕਪਿਲ ਨੇ ਗੋਆ ਵਿਖੇ ਕਰਵਾਈਆਂ ਕੌਮੀ ਖੇਡਾਂ 2023 ਵਿੱਚ ਚੰਗਾ ਪ੍ਰਦਰਸ਼ਨ ਕਰਦੇ ਹੋਏ ਇੰਦਰਾ ਗਾਂਧੀ ਸਾਈਕਿਲੰਗ ਵੈਲਡਰੋਮ ‘ਚ 15 ਕਿਲੋਮੀਟਰ ਸਕਰੈਚ ਰੇਸ ਈਵੈਂਟ ‘ਚ ਸੋਨ ਤਗਮਾ ਜਿੱਤਿਆ ਹੈ। ਨਮਨ ਕਪਿਲ ਨੇ ਇਸ ਤੋਂ ਪਹਿਲਾਂ ਵੀ ਕੌਮਾਂਤਰੀ ਪੱਧਰ ‘ਤੇ ਅਨੇਕਾਂ ਤਗਮੇ ਪੰਜਾਬ ਅਤੇ ਭਾਰਤ ਲਈ ਜਿੱਤੇ ਹਨ। ਨਮਨ ਕਪਿਲ ਪਟਿਆਲੇ ਜ਼ਿਲ੍ਹੇ ਨਾਲ ਸਬੰਧਿਤ ਹਨ। ਇਸ ਮੌਕੇ ਐੱਮਐੱਲਏ ਗੁਰਲਾਲ ਸਿੰਘ ਘਨੌਰ, ਡਿਪਟੀ ਕਮਿਸ਼ਨਰ ਪਟਿਆਲਾ ਤੇ ਜ਼ਿਲ੍ਹਾ ਓਲੰਪਿਕ ਐਸੋਸੀਏਸ਼ਨ ਦੇ ਪ੍ਰਧਾਨ ਸਾਕਸ਼ੀ ਸਾਹਨੀ, ਸਾਈਕਿਲੰਗ ਫੈਡਰੇਸ਼ਨ ਆਫ ਇੰਡੀਆ (ਐਥਲੀਟ ਕਮਿਸ਼ਨ) ਦੇ ਕਨਵੀਨਰ ਤੇ ਜ਼ਲਿ੍ਹਾ ਉਲੰਪਿਕ ਐਸੋਸੀਏਸ਼ਨ ਪਟਿਆਲਾ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ, ਜ਼ਲਿ੍ਹਾ ਖੇਡ ਅਫਸਰ ਪਟਿਆਲਾ ਹਰਪਿੰਦਰ ਸਿੰਘ ਤੇ ਖੇਡ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਤੇ ਖਿਡਾਰੀਆਂ ਨੇ ਨਮਨ ਨੂੰ ਵਧਾਈ ਦਿੱਤੀ।

Posted in
Sport
ਨਮਨ ਕਪਿਲ ਨੇ ਕੌਮੀ ਖੇਡਾਂ ‘ਚ ਜਿੱਤਿਆ ਸੋਨ ਤਗਮਾ
You May Also Like
Posted in
Sport
Cristiano Ronaldo ਨੇ YouTube Channel ਲਾਂਚ ਕਰਦੇ ਹੀ ਤੋੜੇ ਰਿਕਾਰਡ
Posted by
Editor DD Bharat
More From Author

6 ਨਵੰਬਰ ਨੂੰ ਹੋਵੇਗੀ ਮੰਤਰੀ ਮੰਡਲ ਦੀ ਅਗਲੀ ਮੀਟਿੰਗ
