ਪਟੇਲ ਕਾਲਜ ਦੀ ਟੀਮ ਨੇ ਬੈਡਮਿੰਟਨ ਦੇ ਅੰਤਰ ਕਾਲਜ ਮੁਕਾਬਲੇ ‘ਚ ਲਿਆ ਭਾਗ | DD Bharat

ਰਾਜਪੁਰਾ (13 ਅਕਤੂਬਰ2025)  ਪਟੇਲ ਕਾਲਜ, ਰਾਜਪੁਰਾ ਦੇ ਖੇਡ ਵਿਭਾਗ ਵੱਲੋਂ ਅੱਜ ਕਾਲਜ ਮੈਨੇਜਮੈਂਟ ਦੇ ਪ੍ਰਧਾਨ ਸ਼੍ਰੀ ਦੇਵਕੀ ਨੰਦਨ, ਵਾਇਸ ਪ੍ਰਧਾਨ ਸ਼੍ਰੀ ਹਰਪ੍ਰੀਤ ਸਿੰਘ ਦੁਆ, ਜਨਰਲ ਸਕੱਤਰ ਸ. ਅਮਨਜੋਤ ਸਿੰਘ,ਵਿੱਤ ਸਕੱਤਰ ਸ਼੍ਰੀ ਹਿਤੇਸ਼ ਬਾਂਸਲ ਤੇ ਸਕੱਤਰ ਸ਼੍ਰੀ ਵਿਜੇ ਆਰੀਆ ਦੀ ਸਰਪਰਸਤੀ ਅਤੇ ਕਾਲਜ ਦੇ ਪ੍ਰਿੰਸੀਪਲ ਡਾ. ਚੰਦਰ ਪ੍ਰਕਾਸ਼ ਗਾਂਧੀ ਦੀ ਅਗਵਾਈ ਹੇਠ ਖੇਡ ਵਿਭਾਗ ਦੇ ਇੰਚਾਰਜ ਡਾ. ਮਨਦੀਪ ਕੌਰ, ਪ੍ਰੋ. ਤਰਿਸ਼ਰਨਦੀਪ ਸਿੰਘ ਗਰੇਵਾਲ ਅਤੇ ਕੋਚ ਹਰਪ੍ਰੀਤ ਸਿੰਘ ਵੱਲੋਂ ਕਾਲਜ ਦੀ ਬੈਡਮਿੰਟਨ ਟੀਮ ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਅੰਤਰ ਕਾਲਜ ਮੁਕਾਬਲੇ ਲਈ ਰਵਾਨਾ ਕੀਤਾ ਗਿਆ।                    ਇਸ ਮੌਕੇ ਪ੍ਰਿੰਸੀਪਲ ਡਾ. ਚੰਦਰ ਪ੍ਰਕਾਸ਼ ਨੇ ਕਾਲਜ ਦੀ ਟੀਮ ਨੂੰ ਆਸ਼ੀਰਵਾਦ ਦਿੰਦਿਆਂ ਖਿਡਾਰੀਆਂ ਦੀ ਸਫ਼ਲਤਾ ਦੀ ਕਾਮਨਾ ਕੀਤੀ। ਪ੍ਰਿੰਸੀਪਲ ਸਾਹਿਬ ਨੇ ਅਜਿਹੇ ਮੁਕਾਬਲਿਆਂ ਦਾ ਮਹੱਤਵ ਦੱਸਦਿਆਂ ਬੱਚਿਆਂ ਨੂੰ ਖੇਡਾਂ ਵਿੱਚ ਵੱਧ ਤੋਂ ਵੱਧ ਭਾਗ ਲੈਣ ਲਈ ਪ੍ਰੇਰਿਤ ਕੀਤਾ। ਇਥੇ ਇਹ ਗੱਲ ਵਰਨਣਯੋਗ ਹੈ ਕਿ ਪਟੇਲ ਕਾਲਜ ਦੀਆਂ ਵੱਖ-ਵੱਖ ਖੇਡ ਟੀਮਾਂ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅੰਤਰ ਕਾਲਜ ਮੁਕਾਬਲਿਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈ ਕੇ ਸੰਸਥਾ ਅਤੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਜਾਂਦਾ ਰਿਹਾ ਹੈ।

More From Author

PIMT ਰਾਜਪੁਰਾ ਵੱਲੋਂ ਐਮਬੀਏ, ਐਮਸੀਏ ਵਿਦਿਆਰਥੀਆਂ ਲਈ ਤਕਨੀਕੀ ਹੁਨਰ ਨਿਖਾਰਨ ਸੈਮੀਨਾਰ ਦਾ ਆਯੋਜਨ | DD Bharat

ਦਿੱਲੀ ਪਬਲਿਕ ਸਕੂਲ ਰਾਜਪੁਰਾ ਨੇ ‘ਹਾਈ ਹੈਪਿਨਸ ਐਂਡ ਵੈਲਬੀਇੰਗ ਚੈਂਪੀਅਨ’ ਸ਼੍ਰੇਣੀ ਵਿੱਚ ਹਾਸਿਲ ਕੀਤਾ ਭਾਰਤ ਵਿੱਚ ਪਹਿਲਾ ਸਥਾਨ | DD Bharat

Leave a Reply

Your email address will not be published. Required fields are marked *