25 ਸਤੰਬਰ , 2025 ਰਾਜਪੁਰਾ
ਦੇ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਵਿਖੇ ਭਾਸ਼ਾ ਵਿਭਾਗ , ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ. ਹਰਿੰਦਰਪਾਲ ਕੌਰ, ਕਨਵੀਨਰ ਭਾਸ਼ਾ ਮੰਚ ਅਤੇ ਡਾ. ਮਨਦੀਪ ਸਿੰਘ , ਮੁਖੀ ਪੰਜਾਬੀ ਵਿਭਾਗ ਦੀ ਅਗਵਾਈ ਹੇਠ ਲੇਖ ਮੁਕਾਬਲੇ ਕਰਵਾਏ ਗਏ । ਮੁਕਾਬਲੇ ਦਾ ਵਿਸ਼ਾ ਸੀ ਲੋਕਧਾਰਾ ਅਤੇ ਸਭਿਆਚਾਰ। ਇਸ ਮੁਕਾਬਲੇ ਵਿਚ 35 ਵਿਦਿਆਰਥੀਆਂ ਨੇ ਭਾਗ ਲਿਆ ਜਿਹਨਾਂ ਵਿੱਚੋਂ 5 ਵਿਦਿਆਰਥੀ ਜੇਤੂ ਚੁਣੇ ਗਏ। ਪ੍ਰਿੰਸੀਪਲ ਡਾ. ਚੰਦਰ ਪ੍ਰਕਾਸ਼ ਗਾਂਧੀ ਨੇ ਵਿਦਿਆਰਥੀਆਂ ਨੂੰ ਇਹੋ ਜਿਹੇ ਮੁਕਾਬਲਿਆਂ ਵਿੱਚ ਵਧ ਚੜ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਉਹਨਾਂ ਵਿਦਿਆਰਥੀਆਂ ਦੀ ਹੌਂਸਲਾ ਅਫ਼ਜ਼ਾਈ ਕਰਦਿਆਂ ਸਰਟੀਫਿਕੇਟ ਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਇਆ। ਪਹਿਲਾ ਸਥਾਨ ਨੇਹਾ , ਬੀ. ਏ. ਭਾਗ ਤੀਜਾ , ਦੂਜਾ ਸਥਾਨ ਦਮਨਪ੍ਰੀਤ ਕੌਰ , ਐਮ. ਏ. ਪੰਜਾਬੀ ਭਾਗ ਪਹਿਲਾ , ਤੀਜਾ ਸਥਾਨ ਚਾਹਤਪ੍ਰੀਤ ਕੌਰ , ਬੀ. ਏ. ਭਾਗ ਤੀਜਾ ਤੇ ਸਤਿੰਦਰ ਕੌਰ ਬੀ. ਕਾਮ. ਭਾਗ ਪਹਿਲਾ , ਚੌਥਾ ਸਥਾਨ ਅੰਮ੍ਰਿਤਪ੍ਰੀਤ ਕੌਰ , ਬੀ . ਐਸ. ਸੀ. ਨਾਨ ਮੈਡੀਕਲ ਭਾਗ ਪਹਿਲਾ ਨੇ ਪ੍ਰਾਪਤ ਕੀਤਾ ।
ਇਸ ਮੌਕੇ ਪੰਜਾਬੀ ਵਿਭਾਗ ਦੇ ਡਾ. ਅਮਨਪ੍ਰੀਤ ਕੌਰ , ਡਾ. ਮਨਿੰਦਰ ਕੌਰ , ਡਾ. ਹਰਜਿੰਦਰ ਕੌਰ , ਡਾ. ਸਵਰਨਜੀਤ ਕੌਰ,
ਪ੍ਰੋ. ਸੰਦੀਪ ਕੌਰ, ਪ੍ਰੋ. ਅਵਤਾਰ ਸਿੰਘ, ਪ੍ਰੋ. ਦਲਜੀਤ ਸਿੰਘ , ਪ੍ਰੋ. ਰਵਿੰਦਰ ਸਿੰਘ
ਅਧਿਆਪਕ ਸਾਹਿਬਾਨ ਹਾਜ਼ਰ ਸਨ ।
